ਸੋਪਰਟਸ ਡੈਸਕ– ਭਾਰਤ ਦੇ 'ਗੋਲਡਨ ਬੁਆਏ' ਨੀਰਜ ਚੋਪੜਾ ਨੇ ਇਕ ਵਾਰ ਫਿਰ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਓਲੰਪਿਕ ਤੇ ਵਿਸ਼ਵ ਚੈਂਪੀਅਨ ਜੈਵਲਿਨ ਥ੍ਰੋਅਰ ਭਾਰਤ ਦੇ ਨੀਰਜ ਚੋਪੜਾ ਨੇ ਇਕ ਮਹੀਨੇ ਬਾਅਦ ਵਾਪਸੀ ਕਰਦੇ ਹੋਏ ਪਾਵੋ ਨੁਰੂਮੀ ਖੇਡਾਂ ਵਿਚ ਮੰਗਲਵਾਰ ਨੂੰ ਪਹਿਲੀ ਵਾਰ ਸੋਨ ਤਮਗਾ ਜਿੱਤਿਆ। ਚੋਪੜਾ ਨੇ 2022 ਵਿਚ ਇੱਥੇ ਚਾਂਦੀ ਵਿਚ ਤਮਗਾ ਜਿੱਤਿਆ ਸੀ।

ਉਸ ਨੇ ਤੀਜੀ ਕੋਸ਼ਿਸ਼ 'ਚ 85.97 ਮੀਟਰ ਦੇ ਨਾਲ ਸੋਨ ਤਮਗਾ ਹਾਸਲ ਕੀਤਾ ਹੈ। ਫਿਨਲੈਂਡ ਦੇ ਟੋਨੀ ਨੇ 84.19 ਮੀਟਰ ਦੀ ਥ੍ਰੋਅ ਦੇ ਨਾਲ ਚਾਂਦੀ ਤਮਗਾ ਜਿੱਤਿਆ ਹੈ, ਜਦਕਿ ਉਸ ਦੇ ਹਮਵਤਨ ਤੇ ਪਿਛਲੀ ਵਾਰ ਦੇ ਸੋਨ ਤਮਗਾ ਜੇਤੂ ਓਲੀਵਰ ਹੇਲਾਂਡੇਰ ਨੇ ਕਾਂਸੀ ਤਮਗਾ ਜਿੱਤਿਆ, ਜਿਸ ਨੇ 83.96 ਮੀਟਰ ਦੀ ਥ੍ਰੋਅ ਕੀਤੀ।

ਚੋਪੜਾ ਨੇ 83.62 ਮੀਟਰ ਦੇ ਨਾਲ ਸ਼ੁਰੂਆਤ ਕੀਤੀ। ਦੂਜੇ ਦੌਰ ਵਿਚ ਹੇਲਾਂਡੇਰ ਨੇ 83.96 ਮੀਟਰ ਦੇ ਨਾਲ ਬੜ੍ਹਤ ਬਣਾ ਲਈ ਪਰ ਤੀਜੇ ਦੌਰ ਵਿਚ ਚੋਪੜਾ ਨੇ 85.97 ਮੀਟਰ ਦੇ ਨਾਲ ਫਿਰ ਬੜ੍ਹਤ ਹਾਸਲ ਕਰ ਲਈ ਜਿਹੜੀ ਅੰਤ ਤਕ ਬਣੀ ਰਹੀ।

26 ਸਾਲਾ ਚੋਪੜਾ ਨੇ ਤੀਜੀ ਕੋਸ਼ਿਸ਼ ਤੋਂ ਬਾਅਦ ਹੱਥ ਚੁੱਕ ਕੇ ਆਪਣੇ ਅੰਦਾਜ਼ ਵਿਚ ਤੇਜ਼ ਆਵਾਜ਼ ਕੱਢ ਕੇ ਆਪਣੀ ਜਿੱਤ ਦਾ ਐਲਾਨ ਕੀਤਾ। ਪੈਰਿਸ ਓਲੰਪਿਕ ਵਿਚ ਸੋਨ ਤਮਗੇ ਦੇ ਦਾਅਵੇਦਾਰ ਚੋਪੜਾ ਨੇ ਦੋ ਸਾਲ ਪਹਿਲਾਂ ਇਸ ਟੂਰਨਾਮੈਂਟ ਵਿਚ 89.30 ਮੀਟਰ ਦੇ ਨਾਲ ਚਾਂਦੀ ਤਮਗਾ ਜਿੱਤਿਆ ਸੀ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਤੀਰਅੰਦਾਜ਼ੀ ਵਿਸ਼ਵ ਕੱਪ : ਭਾਰਤੀ ਪੁਰਸ਼ ਅਤੇ ਮਹਿਲਾ ਕੰਪਾਊਂਡ ਟੀਮਾਂ ਚੋਟੀ ਦਾ ਦਰਜਾ ਪ੍ਰਾਪਤ ਕਰਨ ਲਈ ਕੁਆਲੀਫਾਈ
NEXT STORY