ਨਵੀਂ ਦਿੱਲੀ (ਭਾਸ਼ਾ)-ਜੈਵਲਿਨ ਥ੍ਰੋਅ ਦੇ ਸਟਾਰ ਐਥਲੀਟ ਨੀਰਜ ਚੋਪੜਾ ਦੀ ਓਲੰਪਿਕ ਖੇਡਾਂ ’ਚ ਸੋਨ ਤਮਗਾ ਜਿੱਤਣ ਦੀ ਇਤਿਹਾਸਕ ਉਪਲੱਬਧੀ ਨੂੰ ਵਿਸ਼ਵ ਐਥਲੈਟਿਕਸ ਨੇ ਟੋਕੀਓ ਵਿਚ ‘ਟ੍ਰੈਕ ਐਂਡ ਫੀਲਡ’ ਦੇ 10 ਜਾਦੂਈ ਪਲਾਂ ’ਚ ਸ਼ਾਮਲ ਕੀਤਾ ਹੈ। 23 ਸਾਲਾ ਗੋਲਡਨ ਬੁਆਏ ਚੋਪੜਾ ਨੇ ਸ਼ਨੀਵਾਰ 87.58 ਮੀਟਰ ਦੂਰ ਭਾਲਾ ਸੁੱਟ ਕੇ ਦੇਸ਼ ਨੂੰ ਐਥਲੈਟਿਕਸ ’ਚ ਪਹਿਲਾ ਓਲੰਪਿਕ ਤਮਗਾ ਦਿਵਾਇਆ ਸੀ।

ਉਹ ਓਲੰਪਿਕ ਖੇਡਾਂ ’ਚ ਵਿਅਕਤੀਗਤ ਸੋਨ ਤਮਗਾ ਜਿੱਤਣ ਵਾਲੇ ਸਿਰਫ ਦੂਜੇ ਖਿਡਾਰੀ ਹਨ। ਵਿਸ਼ਵ ਐਥਲੈਟਿਕਸ ਦੀ ਵੈੱਬਸਾਈਟ ਦੇ ਅਨੁਸਾਰ, ਇਸ ਖੇਡ ਨੂੰ ਬਹੁਤ ਨੇੜਿਓਂ ਜਾਣਨ ਵਾਲੇ ਹੀ ਓਲੰਪਿਕ ਖੇਡਾਂ ਤੋਂ ਪਹਿਲਾਂ ਨੀਰਜ ਚੋਪੜਾ ਬਾਰੇ ਜਾਣਦੇ ਸਨ ਪਰ ਟੋਕੀਓ ’ਚ ਜੈਵਲਿਨ ਥ੍ਰੋਅ ਦੀ ਜਿੱਤ ਤੇ ਓਲੰਪਿਕ ਇਤਿਹਾਸ ’ਚ ਭਾਰਤ ਦਾ ਐਥਲੈਟਿਕਸ ’ਚ ਪਹਿਲਾ ਸੋਨ ਤਮਗਾ ਜੇਤੂ ਬਣਨ ਤੋਂ ਬਾਅਦ ਚੋਪੜਾ ਦਾ ਨਾਂ ਹਰ ਕਿਸੇ ਦੀ ਜ਼ੁਬਾਨ ’ਤੇ ਚੜ੍ਹ ਗਿਆ।
ਇਹ ਵੀ ਪੜ੍ਹੋ : ਪਾਕਿ ’ਚ ਹਿੰਦੂ ਮੰਦਿਰਾਂ ’ਚ ਭੰਨ-ਤੋੜ ਖ਼ਿਲਾਫ਼ ਗੁਆਂਢੀ ਦੇਸ਼ਾਂ ’ਚ ਵੀ ਉੱਠੀ ਆਵਾਜ਼, ਇਮਰਾਨ ਨੂੰ ਦਿੱਤੀ ਨਸੀਹਤ

ਵਿਸ਼ਵ ਐਥਲੈਟਿਕਸ ਨੇ ਕਿਹਾ ਕਿ ਓਲੰਪਿਕ ਤੋਂ ਪਹਿਲਾਂ ਨੀਰਜ ਚੋਪੜਾ ਦੇ ਇੰਸਟਾਗ੍ਰਾਮ ’ਤੇ 1,43,000 ਫਾਲੋਅਰਜ਼ ਸਨ ਪਰ ਹੁਣ ਉਨ੍ਹਾਂ ਦੇ 32 ਲੱਖ ਫਾਲੋਅਰਜ਼ ਹੋ ਗਏ ਹਨ। ਇਸ ਨਾਲ ਉਹ ਵਿਸ਼ਵ ਵਿਚ ‘ਟ੍ਰੈਕ ਐਂਡ ਫੀਲਡ’ ਦੇ ਅਜਿਹੇ ਐਥਲੀਟ ਬਣ ਗਏ ਹਨ, ਜਿਨ੍ਹਾਂ ਦੇ ਸਭ ਤੋਂ ਵੱਧ ਫਾਲੋਅਰਜ਼ ਹਨ।

ਜਿਮਨਾਸਟ ਦੀ ਦਿੱਗਜ ਨਾਦੀਆ ਕੋਮਾਨੇਚੀ ਉਨ੍ਹਾਂ ਸਾਬਕਾ ਧਾਕੜ ਖਿਡਾਰੀਆਂ ’ਚ ਸ਼ਾਮਲ ਹਨ, ਜਿਨ੍ਹਾਂ ਨੇ ਟਵਿਟਰ ’ਤੇ ਚੋਪੜਾ ਨੂੰ ਵਧਾਈ ਦਿੱਤੀ।
ਸਚਿਨ ਨਾਲ ਸਬੰਧਤ ਕਿੱਸੇ ਨੂੰ ਯਾਦ ਕਰਕੇ ਬੋਲੇ ਅਖ਼ਤਰ, ਮੈਨੂੰ ਡਰ ਸੀ ਕਿ ਕਦੀ ਭਾਰਤੀ ਵੀਜ਼ਾ ਨਹੀਂ ਮਿਲੇਗਾ
NEXT STORY