ਮੁੰਬਈ- ਓਲੰਪਿਕ ਚਾਂਦੀ ਤਮਗਾ ਜੇਤੂ ਪੀ. ਵੀ. ਸਿੰਧੂ ਤੇ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੂੰ ਸ਼ੁੱਕਰਵਾਰ ਨੂੰ ਈ. ਐੱਸ. ਪੀ. ਐੱਨ. ਇੰਡੀਆ ਮਲਟੀ-ਸਪੋਰਟਸ ਐਵਾਰਡ ਵਿਚ 2018 ਲਈ ਸਾਲ ਦੇ ਸਰਵਸ੍ਰੇਸਠ ਮਹਿਲਾ ਖਿਡਾਰੀ ਤੇ ਪੁਰਸ਼ ਖਿਡਾਰੀ ਚੁਣਿਆ ਗਿਆ। ਸਿੰਧੂ ਨੂੰ ਇਸ ਐਵਾਰਡ ਲਈ ਪਿਛਲੇ ਸਾਲ ਚੀਨ ਵਿਚ ਖੇਡੇ ਗਏ ਬੀ. ਡਬਲਯੂ. ਐੱਫ. ਵਿਸ਼ਵ ਟੂਰ ਫਾਈਨਲਸ ਟੂਰਨਾਮੈਂਟ ਵਿਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਚੈਂਪੀਅਨ ਬਣਨ 'ਤੇ ਚੁਣਿਆ ਗਿਆ।
ਨੀਰਜ ਨੇ ਰਾਸ਼ਟਰਮੰਡਲ ਖੇਡਾਂ ਤੇ ਏਸ਼ੀਆਈ ਖੇਡਾਂ ਵਿਚ ਸੋਨ ਤਮਗਾ ਜਿੱਤਣ ਦੇ ਇਲਾਵਾ ਪਿਛਲੇ ਸਾਲ 88.06 ਮੀਟਰ ਦੀ ਦੂਰੀ ਤਕ ਜੈਵਲਿਨ ਸੁੱਟ ਕੇ ਰਾਸ਼ਟਰੀ ਰਿਕਾਰਡ ਵੀ ਕਾਇਮ ਕੀਤਾ ਸੀ। ਲੰਡਨ ਓਲੰਪਿਕ 2012 ਵਿਚ ਕਾਂਸੀ ਤਮਗਾ ਜਿੱਤਣ ਵਾਲੀ ਸਾਇਨਾ ਨੇਹਵਾਲ ਨੂੰ 'ਸਾਲ ਦੀ ਵਾਪਸੀ ਕਰਨ ਵਾਲੀ ਖਿਡਾਰੀ' ਦੇ ਐਵਾਰਡ ਲਈ ਚੁਣਿਆ ਗਿਆ। ਇਸ ਬੈਡਮਿੰਟਨ ਖਿਡਾਰੀ ਨੇ ਏਸ਼ੀਅਈ ਖੇਡਾਂ ਵਿਚ ਕਾਂਸੀ ਤਮਗਾ ਹਾਸਲ ਕੀਤਾ ਸੀ। ਐਵਾਰਡ ਜੇਤੂ
ਸਾਲ ਦਾ ਸਰਵਸ੍ਰੇਸ਼ਠ ਖਿਡਾਰੀ (ਪੁਰਸ਼) : ਨੀਰਜ ਚੋਪੜਾ (ਐਥਲੈਟਿਕਸ)।
ਸਾਲ ਦੀ ਸਰਵਸ੍ਰੇਸ਼ਠ ਖਿਡਾਰੀ (ਮਹਿਲਾ) : ਪੀ. ਵੀ. ਸਿੰਧੂ (ਬੈਡਿਮੰਟਨ)
ਸਾਲ ਦੀ ਸਰਵਸ੍ਰੇਸ਼ਠ ਵਾਪਸੀ ਕਰਨ ਵਾਲੀ ਖਿਡਾਰੀ : ਸਾਇਨਾ ਨੇਹਵਾਲ (ਬੈਡਮਿੰਟਨ)
ਸਾਲ ਦਾ ਸਰਵਸ੍ਰੇਸ਼ਠ ਕੋਚ : ਜਸਪਾਲ ਰਾਣਾ (ਨਿਸ਼ਾਨੇਬਾਜ਼ੀ)
ਸਾਲ ਦਾ ਉੱਭਰਦਾ ਹੋਇਆ ਖਿਡਾਰੀ : ਸੌਰਭ ਚੌਧਰੀ (ਨਿਸ਼ਾਨੇਬਾਜ਼ੀ)
ਸਾਲ ਦੀ ਸਰਵਸ੍ਰੇਸ਼ਠ ਟੀਮ : ਮਹਿਲਾ ਟੀਮ (ਟੇਬਲ ਟੈਨਿਸ)
ਸਾਲ ਦਾ ਸਰਵਸ੍ਰੇਸ਼ਠ ਮੁਕਾਬਲਾ : ਅਮਿਤ ਪੰਘਾਲ ਬਨਾਮ ਹਸਨਬੋਆਏ ਦੁਸਮਤੋਵ (ਮੁੱਕੇਬਾਜ਼ੀ)।
ਸਾਲ ਦੀ ਸਰਵਸ੍ਰੇਸ਼ਠ ਵਿਕਲਾਂਗ ਖਿਡਾਰੀ : ਏਕਤਾ ਭਿਆਨ (ਪੈਰਾ-ਐਥਲੈਟਿਕਸ)
ਖੇਡਾਂ ਵਿਚ 'ਸਾਲ ਦਾ ਸਰਵਸ੍ਰੇਸ਼ਠ ਪਲ' : ਮਹਿਲਾਵਾਂ ਦੀ 43400 ਮੀਟਰ ਰਿਲੇਅ ਟੀਮ ਦਾ ਸੋਨ ਤਮਗਾ ਜਿੱਤਣਾ।
ਲਾਈਫ ਟਾਈਮ ਅਚੀਵਮੈਂਟ ਐਵਾਰਡ : ਪ੍ਰਦੀਪ ਕੁਮਾਰ ਬੈਨਰਜੀ (ਫੁੱਟਬਾਲ)।
ਕੋਹਲੀ ਤੇ ਡਿਵੀਲੀਅਰਸ ਨੂੰ ਰੋਕਣ ਲਈ ਬਣਾਈ ਰਣਨੀਤੀ ਬਾਰੇ ਪਿਊਸ਼ ਚਾਵਲਾ ਨੇ ਕੀਤਾ ਖੁਲਾਸਾ
NEXT STORY