ਸਪੋਰਟਸ ਡੈਸਕ— ਕੋਲਕਾਤਾ ਨਾਈਟ ਰਾਈਡਰਸ ਦੇ ਖ਼ੁਰਾਂਟ ਸਪਿਨ ਗੇਂਦਬਾਜ਼ ਪਿਊਸ਼ ਚਾਵਲਾ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਟੀਮ ਆਈ. ਪੀ. ਐੱਲ ਦੇ ਮੈਚ 'ਚਰਾਇਲ ਚੈਲੇਂਜਰਜ਼ ਬੈਂਗਲੁਰੂ ਦੇ ਖਿਲਾਫ ਚੌਕਸ ਰਹਿਣ ਦੀ ਜ਼ਰੂਰਤ ਹੈ। ਬੈਂਗਲੁਰੂ ਦਾ ਪ੍ਰਦਰਸ਼ਨ ਇਸ ਸੀਜ਼ਨ ਬਿਹਤਰ ਨਹੀਂ ਰਿਹਾ ਹੈ ਤੇ ਫਿਲਹਾਲ ਉਹ ਤਾਲਿਕਾ 'ਚ ਆਖਰੀ ਪੋਜੀਸ਼ਨ 'ਤੇ ਮੌਜੂਦ ਹਨ।
ਚਾਵਲਾ ਨੇ ਇੱਥੇ ਸੰਵਾਦਦਾਤਾਵਾਂ ਤੋਂ ਕਿਹਾ, ਅਸੀਂ ਸਾਰੇ ਜਾਣਦੇ ਹਾਂ ਕਿ ਬੈਂਗਲੁਰੂ ਦੀ ਖੇਡ ਕਿਵੇਂ ਦੀ ਹੈ ਤੇ ਚਾਰ ਮੈਚਾਂ ਤੋਂ ਬਾਅਦ ਹੀ ਇਹ ਨਹੀਂ ਕਿਹਾ ਜਾ ਸਕਦਾ ਉਹ ਮੁਕਾਬਲੇ ਤੋਂ ਬਾਹਰ ਹਾਂ। ਕੋਲਕਾਤਾ ਦਾ ਪ੍ਰਦਰਸ਼ਨ ਇਸ ਸੀਜ਼ਨ ਸ਼ਾਨਦਾਰ ਰਿਹਾ ਹੈ।
ਵਿਰਾਟ ਕੋਹਲੀ ਅਤੇ ਏ.ਬੀ ਡਿਵਿਲੀਅਰਸ ਨੂੰ ਰੋਕਣ ਦੀਆਂ ਯੋਜਨਾਵਾਂ ਦੇ ਬਾਰੇ 'ਚ ਚਾਵਲਾ ਨੇ ਕਿਹਾ ਕਿ ਉਨ੍ਹਾਂ ਨੂੰ ਗੇਂਦਬਾਜ਼ੀ ਦੇ ਦੌਰਾਨ ਆਮ ਗੱਲਾਂ 'ਤੇ ਧਿਆਨ ਰੱਖਦੇ ਹੋਏ ਇਹ ਸੁਨਿਸ਼ਚਿਤ ਕਰਨ ਦੀ ਜ਼ਰੂਰਤ ਹੈ ਕਿ ਵਿਰੋਧੀ ਬੱਲੇਬਾਜ਼ਾ ਨੂੰ ਅਸਾਨੀ ਨਾਲ ਦੌੜਾਂ ਨਾ ਦਿੱਤੀਆ ਜਾਣ।
ਚਾਵਲਾ ਨੇ ਕਿਹਾ, ਯੋਜਨਾਵਾਂ ਸਰਲ ਹਨ। ਸਾਨੂੰ ਮੂਲ ਗੱਲਾਂ ਦਾ ਧਿਆਨ ਰੱਖਣ ਦੀ ਜ਼ਰੂਰਤ ਹੈ। ਵਿਰਾਟ, ਏ. ਬੀ ਤੇ ਇੱਥੇ ਤੱਕ ਕਿ ਪਾਰਥਿਵ ਨੇ ਜਿਸ ਤਰ੍ਹਾਂ ਨਾਲ ਆਖਰੀ ਮੈਚ 'ਚ ਬੱਲੇਬਾਜ਼ੀ ਕੀਤੀ, ਉਹ ਸਾਰੇ ਬਿਹਤਰੀਨ ਬੱਲੇਬਾਜ਼ ਹੈ। ਸਾਨੂੰ ਇਹ ਸੁਨਿਸ਼ਚਿਤ ਕਰਨ ਦੀ ਜ਼ਰੂਰਤ ਹੈ ਕਿ ਅਸੀਂ ਉਨ੍ਹਾਂ ਨੂੰ ਆਸਾਨ ਦੌੜਾਂ ਨਾ ਬਣਾ ਦੇਈਏ।
ਭੇਸ ਬਦਲ ਕੇ ਖਰੀਦਾਰੀ ਕਰਨ ਪੁੱਜਾ AUS ਦਾ ਇਹ ਸਾਬਕਾ ਕ੍ਰਿਕਟਰ (ਵੀਡੀਓ ਵਾਇਰਲ)
NEXT STORY