ਕਾਠਮੰਡੂ– ਨੇਪਾਲ ਦੀ ਇਕ ਉੱਚ ਅਦਾਲਤ ਨੇ ਬੁੱਧਵਾਰ ਨੂੰ ਦੇਸ਼ ਦੇ ਸਟਾਰ ਕ੍ਰਿਕਟ ਖਿਡਾਰੀ ਤੇ ਰਾਸ਼ਟਰੀ ਟੀਮ ਦੇ ਸਾਬਕਾ ਕਪਤਾਨ ਸੰਦੀਪ ਲਾਮੀਚਾਨੇ ਨੂੰ ਜਬਰ-ਜਨਾਹ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ, ਜਿਸ ਨਾਲ ਉਹ ਘਰੇਲੂ ਤੇ ਕੌਮਾਂਤਰੀ ਕ੍ਰਿਕਟ ਖੇਡਣ ਲਈ ਉਪਲੱਬਧ ਹੋਵੇਗਾ। ਪਾਟਨ ਹਾਈ ਕੋਰਟ ਨੇ ਕਾਠਮੰਡੂ ਜ਼ਿਲਾ ਕੋਰਟ ਵੱਲੋਂ ਲਾਮੀਚਾਨੇ ਨੂੰ ਸੁਣਾਈ ਗਈ ਸਜ਼ਾ ਨੂੰ ਰੱਦ ਕਰ ਦਿੱਤਾ। 23 ਸਾਲਾ ਲਾਮੀਚਾਨੇ ਨੂੰ 2022 ਵਿਚ ਜਬਰ-ਜਨਾਹ ਦਾ ਦੋਸ਼ੀ ਪਾਏ ਜਾਣ ਤੋਂ ਬਾਅਦ ਜ਼ਿਲਾ ਅਦਾਲਤ ਨੇ 8 ਸਾਲ ਦੀ ਸਜ਼ਾ ਸੁਣਾਉਣ ਤੋਂ ਇਲਾਵਾ 5 ਲੱਖ ਰੁਪਏ ਦਾ ਜੁਰਮਾਨਾ ਲਾਇਆ।
ਨੀਰਜ ਚੋਪੜਾ ਨੇ 3 ਸਾਲ ’ਚ ਪਹਿਲੇ ਘਰੇਲੂ ਟੂਰਨਾਮੈਂਟ ’ਚ ਜਿੱਤਿਆ ਸੋਨ ਤਮਗਾ
NEXT STORY