ਨਵੀਂ ਦਿੱਲੀ (ਬਿਊਰੋ): ਕੋਰੋਨਾਵਾਇਰਸ ਮਹਾਮਾਰੀ ਦੇ ਕਾਰਨ ਕ੍ਰਿਕਟਰ ਇਹਨੀਂ ਦਿਨੀਂ ਘਰਾਂ ਵਿਚ ਕੈਦ ਹਨ।ਅਜਿਹੇ ਵਿਚ ਖਿਡਾਰੀ ਆਪਣੇ ਫੈਨਸ ਦੇ ਨਾਲ ਸੋਸ਼ਲ ਮੀਡੀਆ ਜ਼ਰੀਏ ਜੁੜੇ ਹੋਏ ਹਨ। ਭਾਰਤੀ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਨੇ ਵੀ ਸੋਸ਼ਲ ਮੀਡੀਆ 'ਤੇ ਇਕ ਪ੍ਰਸ਼ੰਸਕ ਨਾਲ ਗੱਲਬਾਤ ਕਰਨ ਲਈ ਸਵਾਲ-ਜਵਾਬ ਦਾ ਸੈਸ਼ਨ ਰੱਖਿਆ। ਇਸ ਦੌਰਾਨ ਖਿ਼ਡਾਰੀ ਨੇ ਦੱਸਿਆ ਕਿ ਉਹਨਾਂ ਨੂੰ ਪਹਿਲੀ ਵਾਰ ਕਿੰਨੇ ਪੈਸੇ ਮਿਲੇ ਸਨ ਅਤੇ ਉਹਨਾਂ ਨੇ ਇਸ ਰਾਸ਼ੀ ਦਾ ਕੀ ਕੀਤਾ।
ਭੁਵਨੇਸ਼ਵਰ ਨੇ ਟਵਿੱਟਰ 'ਤੇ ਇਕ ਸਵਾਲ-ਜਵਾਬ ਦੇ ਸੈਸ਼ਨ ਦੌਰਾਨ ਕਈ ਲੋਕਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਇਸ ਦੌਰਾਨ ਇਕ ਪ੍ਰਸ਼ੰਸਕ ਨੇ ਭੁਵੀ ਨੂੰ ਪੁੱਛਿਆ ਕੀ ਤੁਹਾਡੀ ਪਹਿਲੀ ਆਮਦਨ ਕਿੰਨੀ ਸੀ। ਕੀ ਤੁਹਾਨੂੰ ਯਾਦ ਹੈ ਕਿ ਤੁਸੀਂ ਉਸ ਰਾਸ਼ੀ ਨਾਲ ਕੀ ਕੀਤਾ ਸੀ।ਇਸ ਦਾ ਜਵਾਬ ਦੇਣ ਲਈ ਮੇਰਠ ਦੇ ਇਸ ਖਿਡਾਰੀ ਨੇ ਕਿਹਾ ਕਿ ਉਹਨਾਂ ਨੂੰ ਪਹਿਲੀ ਆਮਦਨ ਦੇ ਰੂਪ ਵਿਚ 5000 ਰੁਪਏ ਮਿਲੇ ਸਨ। ਉਹਨਾਂ ਨੇ ਇਹਨਾਂ ਪੈਸਿਆਂ ਨਾਲ ਸ਼ਾਪਿੰਗ ਕੀਤੀ ਸੀ ਅਤੇ ਕੁਝ ਪੈਸੇ ਬਚਾਏ ਸਨ। ਇਸ ਦੌਰਾਨ ਭੁਵੀ ਨੇ ਇੰਟਰਨੈਸ਼ਨਲ ਕ੍ਰਿਕਟ ਵਿਚ ਨਵੇਂ ਨਿਯਮਾ ਦੇ ਤਹਿਤ ਗੇਂਦ 'ਤੇ ਸਲਾਈਵਾ ਨਾ ਲਗਾਉਣ 'ਤੇ ਵੀ ਗੱਲ ਕੀਤੀ। ਉਹਨਾਂ ਨੇ ਕਿਹਾ ਕਿ ਦੁਨੀਆ ਭਰ ਵਿਚ ਹਰ ਜਗ੍ਹਾ ਪਸੀਨਾ ਵਹਾਉਣਾ ਸੰਭਵ ਨਹੀਂ ਅਤੇ ਆਈ.ਸੀ.ਸੀ. ਨੂੰ ਇਸ ਦੇ ਵਿਕਲਪ ਦਾ ਸੁਝਾਣ ਦੇਣ ਲਈ ਕਿਹਾ। ਉਹਨਾਂ ਨੇ ਕਿਹਾ ਕਿ ਆਸ ਹੈ ਕਿ ਚੀਜ਼ਾਂ ਜਲਦੀ ਠੀਕ ਹੋ ਜਾਣਗੀਆਂ
ਸ਼ਿਖਰ ਧਵਨ ਨੇ ਪਤਨੀ ਨਾਲ ਸ਼ੇਅਰ ਕੀਤੀ ਰੁਮਾਂਟਿਕ ਤਸਵੀਰ
NEXT STORY