ਸਪੋਰਟਸ ਡੈਸਕ- ਟੀ-20 ਵਰਲਡ ਕੱਪ 2026 ਦੇ ਸ਼ੁਰੂ ਹੋਣ ਵਿੱਚ ਹੁਣ ਬਹੁਤ ਘੱਟ ਸਮਾਂ ਬਾਕੀ ਰਹਿ ਗਿਆ ਹੈ, ਪਰ ਇਸ ਦੌਰਾਨ ਬੰਗਲਾਦੇਸ਼ ਕ੍ਰਿਕਟ ਬੋਰਡ (BCB) ਅਤੇ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਵਿਚਾਲੇ ਟਕਰਾਅ ਸਿਖਰ 'ਤੇ ਪਹੁੰਚ ਗਿਆ ਹੈ। ICC ਨੇ ਬੰਗਲਾਦੇਸ਼ ਨੂੰ 21 ਜਨਵਰੀ ਤੱਕ ਦਾ ਅੰਤਿਮ ਅਲਟੀਮੇਟਮ ਦਿੱਤਾ ਹੈ ਕਿ ਉਹ ਭਾਰਤ ਆ ਕੇ ਖੇਡਣ ਦਾ ਫੈਸਲਾ ਕਰੇ, ਨਹੀਂ ਤਾਂ ਉਸ ਨੂੰ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ- 'ਕੋਈ ਨਹੀਂ ਦੇਖੇਗਾ T20 ਵਿਸ਼ਵ ਕੱਪ...!', ICC 'ਤੇ ਭੜਕੇ ਅਸ਼ਵਿਨ, ਦੱਸੀ ਵੱਡੀ ਵਜ੍ਹਾ
ਜੇਕਰ ਬੰਗਲਾਦੇਸ਼ ਅਗਲੇ 72 ਘੰਟਿਆਂ ਵਿੱਚ ਆਪਣਾ ਫੈਸਲਾ ਨਹੀਂ ਬਦਲਦਾ, ਤਾਂ ਉਸ ਦੀ ਜਗ੍ਹਾ ਸਕਾਟਲੈਂਡ ਨੂੰ ਵਰਲਡ ਕੱਪ ਵਿੱਚ ਐਂਟਰੀ ਮਿਲ ਸਕਦੀ ਹੈ। ICC ਰੈਂਕਿੰਗ ਅਨੁਸਾਰ ਬੰਗਲਾਦੇਸ਼ ਤੋਂ ਬਾਅਦ ਅਫਗਾਨਿਸਤਾਨ, ਆਇਰਲੈਂਡ, ਜ਼ਿੰਬਾਬਵੇ ਅਤੇ ਨੀਦਰਲੈਂਡ ਆਉਂਦੇ ਹਨ, ਪਰ ਇਹ ਸਾਰੀਆਂ ਟੀਮਾਂ ਪਹਿਲਾਂ ਹੀ ਵਰਲਡ ਕੱਪ ਦਾ ਹਿੱਸਾ ਹਨ। ਇਸ ਲਈ 14ਵੇਂ ਨੰਬਰ 'ਤੇ ਮੌਜੂਦ ਸਕਾਟਲੈਂਡ ਦੀ ਕਿਸਮਤ ਖੁੱਲ੍ਹ ਸਕਦੀ ਹੈ।
ਹੁਣ ਸਾਰੀਆਂ ਨਜ਼ਰਾਂ ਬੰਗਲਾਦੇਸ਼ ਕ੍ਰਿਕਟ ਬੋਰਡ ਦੇ ਫੈਸਲੇ 'ਤੇ ਟਿਕੀਆਂ ਹੋਈਆਂ ਹਨ ਕਿ ਉਹ ICC ਦੀ ਗੱਲ ਮੰਨਦਾ ਹੈ ਜਾਂ ਵਰਲਡ ਕੱਪ ਤੋਂ ਬਾਹਰ ਹੋਣ ਦਾ ਖਤਰਾ ਮੁੱਲ ਲੈਂਦਾ ਹੈ।
ਇਹ ਵੀ ਪੜ੍ਹੋ- ਹੁਣ ਭਾਰਤ-ਬੰਗਲਾਦੇਸ਼ ਮੈਚ 'ਚ No Handshake ਵਿਵਾਦ ਨੇ ਫੜਿਆ ਤੂਲ
ਅਨੁਸ਼ਕਾ ਨੂੰ ‘ਮੈਮ’ ਨਹੀਂ ‘ਭਾਬੀ’ ਕਹੋ... ਹਰਸ਼ਿਤ ਰਾਣਾ ਨੇ ਸੁਣਾਇਆ ਵਿਰਾਟ ਕੋਹਲੀ ਦਾ ਮਜ਼ੇਦਾਰ ਕਿੱਸਾ, Video
NEXT STORY