ਸਪੋਰਟਸ ਡੈਸਕ— ਕ੍ਰਿਕਟ ਵਰਲਡ ਕੱਪ 2019 ਦੇ ਲੀਗ ਮੁਕਾਬਲੇ ਖਤਮ ਹੋ ਗਏ ਹਨ। ਭਾਰਤੀ ਟੀਮ ਆਈ.ਸੀ.ਸੀ. ਵਰਲਡ ਕੱਪ ਦੇ ਪਹਿਲੇ ਸੈਮੀਫਾਈਨਲ 'ਚ ਨਿਊਜ਼ੀਲੈਂਡ ਨਾਲ ਭਿੜੇਗੀ ਜਦਕਿ ਮੇਜ਼ਬਾਨ ਇੰਗਲੈਂਡ ਦਾ ਸਾਹਮਣਾ ਆਸਟਰੇਲੀਆ ਨਾਲ ਹੋਵੇਗਾ। ਆਸਟਰੇਲੀਆ ਤੋਂ ਇਲਾਵਾ ਇਕ ਹੋਰ ਟੀਮ ਵੀ ਅਜਿਹੀ ਹੈ ਜੋ 8ਵੀਂ ਵਾਰ ਸੈਮੀਫਾਈਨਲ 'ਚ ਪਹੁੰਚੀ ਹੈ। ਇਸ ਟੀਮ ਦਾ ਨਾਂ ਹੈ ਨਿਊਜ਼ੀਲੈਂਡ। ਸਾਲ 2015 ਦੇ ਵਰਲਡ ਕੱਪ ਦੀ ਉਪ ਜੇਤੂ ਨਿਊਜ਼ੀਲੈਂਡ ਨੇ ਭਾਵੇਂ ਹੀ ਇਸ ਵਾਰ ਦੇ ਵਰਲਡ ਕੱਪ ਦੇ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ ਹੋਵੇ ਪਰ ਇਸ ਟੀਮ ਦੀ ਕਿਸਮਤ ਕੁਝ ਅਜਿਹੀ ਹੈ ਕਿ 7 ਵਾਰ ਸੈਮੀਫਾਈਨਲ ਖੇਡਣ ਦੇ ਬਾਵਜੂਦ ਵੀ ਨਿਊਜ਼ੀਲੈਂਡ ਦੀ ਟੀਮ ਖਿਤਾਬ ਨਹੀਂ ਜਿੱਤ ਸਕੀ ਹੈ।

ਵਰਲਡ ਕੱਪ ਦੇ ਇਤਿਹਾਸ 'ਚ ਦੂਜੀ ਸਭ ਤੋਂ ਜ਼ਿਆਦਾ ਵਾਰ ਸੈਮੀਫਾਈਨਲ 'ਚ ਪਹੁੰਚਣ ਵਾਲੀ ਟੀਮ ਬਣੀ ਨਿਊਜ਼ੀਲੈਂਡ ਨੇ ਕਦੀ ਵੀ ਵਰਲਡ ਕੱਪ ਦਾ ਫਾਈਨਲ ਮੈਚ ਨਹੀਂ ਜਿੱਤਿਆ ਹੈ। ਇੰਨਾ ਹੀ ਨਹੀਂ, ਸਾਲ 2007 'ਚ ਵਰਲਡ ਕੱਪ 'ਚ, ਸਾਲ 2011 ਦੇ ਵਰਲਡ ਕੱਪ, ਸਾਲ 2015 ਦੇ ਵਰਲਡ ਕੱਪ ਅਤੇ ਸਾਲ 2019 ਦੇ ਵਰਲਡ ਕੱਪ 'ਚ ਨਿਊਜ਼ੀਲੈਂਡ ਦੀ ਟੀਮ ਨੇ ਸੈਮੀਫਾਈਨਲ 'ਚ ਜਗ੍ਹਾ ਬਣਾਈ ਹੈ। ਪਰ ਖਿਤਾਬ ਅਜੇ ਵੀ ਕੋਹਾਂ ਦੂਰ ਹੈ।ਸਾਲ 2015 ਦੇ ਵਰਲਡ ਕੱਪ 'ਚ ਆਖਰੀ ਵਾਰ ਅਤੇ ਸਿਰਫ ਇਕ ਵਾਰ ਵਰਲਡ ਕੱਪ ਦੇ ਫਾਈਨਲ 'ਚ ਪਹੁੰਚੀ ਨਿਊਜ਼ੀਲੈਂਡ ਦੀ ਟੀਮ ਨੂੰ ਆਸਟਰੇਲੀਆ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਵਰਲਡ ਕੱਪ 2019 ਦੇ ਪ੍ਰਦਰਸ਼ਨ ਦੀ ਗੱਲ ਕਰੀਏ ਤਾਂ ਨਿਊਜ਼ੀਲੈਂਡ ਨੇ 9 ਮੈਚਾਂ 'ਚੋਂ 5 ਮੈਚ ਜਿੱਤੇ ਜਦਕਿ ਇਕ ਇਕ ਮੈਚ ਬੇਨਤੀਜਾ ਰਿਹਾ। ਇਸ ਤੋਂ ਇਲਾਵਾ 4 ਮੈਚਾਂ 'ਚ ਨਿਊਜ਼ੀਲੈਂਡ ਨੂੰ ਹਾਰ ਝਲਣੀ ਪਈ। ਬਾਵਜੂਦ ਇਸ ਦੇ ਟੀਮ 11 ਅੰਕਾਂ ਦੇ ਨਾਲ ਸੈਮੀਫਾਈਨਲ 'ਚ ਪਹੁੰਚੀ। ਹਾਲਾਂਕਿ, ਇੰਨੇ ਹੀ ਅੰਕ ਪਾਕਿਸਤਾਨ ਦੇ ਕੋਲ ਸਨ ਪਰ ਬਿਹਤਰ ਰਨਰੇਟ ਮੁਤਾਬਕ ਨਿਊਜ਼ੀਲੈਂਡ ਦੀ ਟੀਮ ਨੇ ਸੈਮੀਫਾਈਨਲ 'ਚ ਪ੍ਰਵੇਸ਼ ਕੀਤਾ।

ਸਭ ਤੋਂ ਜ਼ਿਆਦਾ ਵਾਰ ਵਰਲਡ ਕੱਪ ਦੇ ਸੈਮੀਫਾਈਨਲ 'ਚ ਪਹੰਚਣ ਵਾਲੀ ਟੀਮ
1. ਆਸਟਰੇਲੀਆ 8 ਵਾਰ।
2. ਨਿਊਜ਼ੀਲੈਂਡ 8 ਵਾਰ।
3. ਭਾਰਤ 7 ਵਾਰ।
4. ਪਾਕਿਸਤਾਨ 6 ਵਾਰ।
5. ਇੰਗਲੈਂਡ 6 ਵਾਰ।
6. ਸ਼੍ਰੀਲੰਕਾ 4 ਵਾਰ।
7. ਸਾਊਥ ਅਫਰੀਕਾ 4 ਵਾਰ
8. ਕੀਨੀਆ 1 ਵਾਰ
CWC : ਸਚਿਨ ਨੂੰ ਪਛਾਡ਼ ਇਹ ਉਪਲੱਬਧੀ ਹਾਸਲ ਕਰ ਸਕਦੇ ਹਨ ਰੋਹਿਤ ਤੇ ਵਾਰਨਰ
NEXT STORY