ਹੈਮਿਲਟਨ— ਸੌਮਿਆ ਸਰਕਾਰ (149) ਤੇ ਮਹਿਮੂਦਉੱਲਾ (146) ਦੇ ਸ਼ਾਨਦਾਰ ਸੈਂਕੜਿਆਂ ਦੇ ਬਾਵਜੂਦ ਮੇਜ਼ਬਾਨ ਨਿਊਜ਼ੀਲੈਂਡ ਨੇ ਤੇਜ਼ ਗੇਂਦਬਾਜ਼ ਟ੍ਰੇਂਟ ਬੋਲਟ (123 ਦੌੜਾਂ 'ਤੇ 5 ਵਿਕਟਾਂ) ਦੀ ਘਾਤਕ ਗੇਂਦਬਾਜ਼ੀ ਦੇ ਦਮ 'ਤੇ ਬੰਗਲਾਦੇਸ਼ ਨੂੰ ਪਹਿਲੇ ਟੈਸਟ ਦੇ ਚੌਥੇ ਦਿਨ ਐਤਵਾਰ ਨੂੰ ਪਾਰੀ ਤੇ 52 ਦੌੜਾਂ ਨਾਲ ਕਰਾਰੀ ਹਾਰ ਦਿੱਤੀ। ਇਸ ਜਿੱਤ ਦੇ ਨਾਲ ਹੀ ਨਿਊਜ਼ੀਲੈਂਡ ਨੇ ਤਿੰਨ ਮੈਚਾਂ ਦੀ ਸੀਰੀਜ਼ ਵਿਚ 1-0 ਦੀ ਬੜ੍ਹਤ ਬਣਾ ਲਈ ਹੈ। ਨਿਊਜ਼ੀਲੈਂਡ ਨੇ ਪਹਿਲੀ ਪਾਰੀ ਵਿਚ 715 ਦੌੜਾਂ ਦੇ ਵੱਡੇ ਸਕੋਰ ਦੇ ਸਾਹਮਣੇ ਬੰਗਲਾਦੇਸ਼ ਦੀ ਪੂਰੀ ਟੀਮ ਦੂਜੀ ਪਾਰੀ ਵਿਚ 429 ਦੌੜਾਂ 'ਤੇ ਆਲ ਆਊਟ ਹੋ ਗਈ ਤੇ ਉਸ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਨਿਊਜ਼ੀਲੈਂਡ ਵਲੋਂ ਟ੍ਰੇਂਟ ਬੋਲਟ ਨੇ 5, ਟਿਮ ਸਾਊਥੀ ਨੇ 3 ਤੇ ਨੀਲ ਵੈਗਨਰ ਨੇ 2 ਵਿਕਟਾਂ ਲਈਆਂ। ਬੰਗਲਾਦੇਸ਼ ਨੇ ਪਹਿਲੀ ਪਾਰੀ ਵਿਚ 234 ਦੌੜਾਂ ਬਣਾਈਆਂ ਸਨ।
ਇਸ ਤੋਂ ਪਹਿਲਾਂ ਬੰਗਲਾਦੇਸ਼ ਨੇ ਮੈਚ ਦੇ ਚੌਥੇ ਦਿਨ 174 ਦੌੜਾਂ 'ਤੇ 4 ਵਿਕਟਾਂ ਦੇ ਸਕੋਰ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਸੌਮਿਆ ਸਰਕਾਰ ਤੇ ਕਪਤਾਨ ਮਹਿਮੂਦਉੱਲਾ ਨੇ ਬੰਗਲਾਦੇਸ਼ ਦੀ ਦੂਜੀ ਪਾਰੀ ਨੂੰ ਬਾਖੂਬੀ ਅੱਗੇ ਵਧਾਇਆ ਤੇ ਪੰਜਵੀਂ ਵਿਕਟਲਈ 235 ਦੌੜਾਂ ਦੀ ਬਿਹਤਰੀਨ ਸਾਂਝੇਦਾਰੀ ਕੀਤੀ। ਇਸ ਦੌਰਾਨ ਮਹਿਮਾਨ ਟੀਮ ਦੇ ਦੋਵੇਂ ਹੀ ਬੱਲੇਬਾਜ਼ਾਂ ਨੇ ਆਪਣੇ ਸੈਂਕੜੇ ਪੂਰੀ ਕੀਤੇ। ਬੋਲਟ ਨੇ ਸੌਮਿਆ ਸਰਕਰਾ ਨੂੰ ਬੋਲਡ ਕਰ ਕੇ 361 ਦੌੜਾਂ ਦੇ ਸਕੋਰ 'ਤੇ ਮਹਿਮਾਨ ਟੀਮ ਨੂੰ 5ਵਾਂ ਝਟਕਾ ਦਿੱਤਾ ਤੇ ਮਜ਼ਬੂਤ ਹੁੰਦੀ ਇਸ ਸਾਂਝੇਦਾਰੀ ਨੂੰ ਤੋੜਿਆ। ਸਰਕਾਰ ਨੇ 171 ਗੇਂਦਾਂ ਵਿਚ 21 ਚੌਕਆਿਂ ਤੇ 5 ਬਿਹਤਰੀਨ ਛੱਕਿਆਂ ਦੀ ਮਦਦ ਨਾਲ 149 ਦੌੜਾਂ ਬਣਾਈਆਂ।
ਇਸ ਤੋਂ ਬਾਅਦ ਬੱਲੇਬਾਜ਼ੀ ਕਰਨ ਆਇਆ ਬੰਗਲਾਦੇਸ਼ ਦਾ ਕੋਈ ਵੀ ਬੱਲੇਬਾਜ਼ ਆਪਣੇ ਕਪਤਾਨ ਮਹਿਮੂਦਉੱਲਾ ਦਾ ਸਾਥ ਨਹੀਂ ਦੇ ਸਕਿਆ ਤੇ ਇਕ ਤੋਂ ਬਾਅਦ ਇਕ ਪੈਵੇਲੀਅਨ ਪਰਤਦਾ ਗਿਆ। ਸਾਊਥੀ ਨੇ ਮਹਿਮੂਦਉੱਲਾ ਦੀ ਅਹਿਮ ਵਿਕਟ ਲੈ ਕੇ ਬੰਗਲਾਦੇਸ਼ ਦੀਆਂ ਸਾਰੀਆਂ ਉਮੀਦਾਂ ਨੂੰ ਤੋੜ ਦਿੱਤਾ। ਸਾਊਥੀ ਨੇ ਮਹਿਮੂਦਉੱਲਾ ਨੂੰ ਬੋਲਟ ਦੇ ਹੱਥੋਂ ਕੈਚ ਕਰਵਾ ਕੇ ਉਸ ਪੈਵੇਲੀਅਨ ਦਾ ਰਸਤਾ ਦਿਖਾਇਆ। ਮਹਿਮੂਦਉੱਲਾ ਨੇ 229 ਗੇਂਦਾਂ ਦਾ ਸਾਹਮਣਾ ਕਰਦਿਆਂ 21 ਚੌਕਿਆਂ ਤੇ 3 ਛੱਕਿਆਂ ਦੀ ਮਦਦ ਨਾਲ 146 ਦੌੜਾਂ ਬਣਾਈਆਂ। ਨਿਊਜ਼ੀਲੈਂਡ ਵਲੋਂ ਸ਼ਾਨਦਾਰ ਦੋਹਰਾ ਸੈਂਕੜਾ ਲਾਉਣ ਵਾਲੇ ਕਪਤਾਨ ਕੇਨ ਵਿਲੀਅਮਸਨ ਨੂੰ 'ਮੈਨ ਆਫ ਦਿ ਮੈਚ' ਐਵਾਰਡ ਮਿਲਿਆ। ਸੀਰੀਜ਼ ਦਾ ਦੂਜਾ ਮੈਚ 8 ਮਾਰਚ ਤੋਂ ਵੇਲਿੰਗਟਨ ਵਿਚ ਖੇਡਿਆ ਜਾਵੇਗਾ।
UFC ਫਾਈਟਰ ਪੇਜੇ ਵਾਨਜ਼ੈਂਟ ਨੇ ਫਿਰ ਤੁੜਵਾਈ ਬਾਂਹ, ਸ਼ੇਅਰ ਕੀਤੀ ਤਸਵੀਰ
NEXT STORY