ਕਵੀਂਸਲੈਂਡ- ਅਮੇਲੀਆ ਕੇਰ (119*) ਤੇ ਮੈਡੀ ਗ੍ਰੀਨ (52) ਦੀ ਸ਼ਾਨਦਾਰ ਬੱਲੇਬਾਜ਼ੀ ਕਾਰਨ ਨਿਊਜ਼ੀਲੈਂਡ ਨੇ ਡੇਵਿਸ ਓਵਲ 'ਚ ਪੰਜ ਮੈਚਾਂ ਦੀ ਮਹਿਲਾ ਵਨ-ਡੇ ਸੀਰੀਜ਼ ਦੇ ਦੂਜੇ ਮੈਚ 'ਚ ਭਾਰਤ ਨੂੰ ਤਿੰਨ ਵਿਕਟਾਂ ਨਾਲ ਹਰਾਇਆ। ਇਸ ਜਿੱਤ ਦੇ ਨਾਲ ਨਿਊਜ਼ੀਲੈਂਡ ਨੇ ਪੰਜ ਮੈਚਾਂ ਦੀ ਸੀਰੀਜ਼ 'ਚ 2-0 ਦੀ ਬੜ੍ਹਤ ਹਾਸਲ ਕਰ ਲਈ ਹੈ ਤੇ ਹੁਣ ਤੀਜਾ ਵਨ-ਡੇ ਸ਼ੁੱਕਰਵਾਰ ਨੂੰ ਖੇਡਿਆ ਜਾਵੇਗਾ।
ਇਹ ਵੀ ਪੜ੍ਹੋ : IND vs WI : ਪੰਤ ਵੈਸਟਇੰਡੀਜ਼ ਖ਼ਿਲਾਫ਼ ਲੈਣਗੇ ਕੇ. ਐੱਲ. ਰਾਹੁਲ ਦੀ ਜਗ੍ਹਾ, ਟੀ-20 ਟੀਮ ਦੇ ਬਣੇ ਉਪ ਕਪਤਾਨ
ਨਿਊਜ਼ੀਲੈਂਡ ਨੇ 271 ਦੌੜਾਂ ਦਾ ਪਿੱਛਾ ਕਰਦੇ ਹੋਏ ਤੇਜ਼ ਸ਼ੁਰੂਆਤ ਕੀਤੀ। ਸੋਫੀ ਡਿਵਾਈਨ ਤੇ ਸੂਜੀ ਬੇਟਸ ਨੇ ਪਹਿਲੇ ਪੰਜ ਓਵਰਾਂ ਦੇ ਅੰਦਰ 35 ਦੌੜਾਂ ਜੋੜੀਆਂ। ਹਾਲਾਂਕਿ ਦੀਪਤੀ ਸ਼ਰਮਾ ਨੇ ਇਸ ਸਾਂਝੇਦਾਰੀ ਨੂੰ ਤੋੜਿਆ ਤੇ ਬੇਟਸ (16) ਨੂੰ ਪਵੇਲੀਅਨ ਭੇਜ ਦਿੱਤਾ। ਇਸ ਤੋਂ ਤੁਰੰਤ ਬਾਅਦ ਡਿਵਾਈਨ (33) ਨੂੰ ਰਾਜੇਸ਼ਵਰੀ ਗਾਇਕਵਾੜ ਨੇ ਆਊਟ ਕੀਤਾ ਤੇ ਮੇਜ਼ਬਾਨ ਟੀਮ ਦਾ ਅੱਠਵੇਂ ਓਵਰ 'ਚ ਸਕੋਰ 52/2 'ਤੇ ਸੀ।
ਦੀਪਤੀ ਸ਼ਰਮਾ ਨੇ ਪਹਿਲੀ ਹੀ ਗੇਂਦ 'ਤੇ ਐਮੀ ਸੈਟਰਥਵੇਟ (0) ਨੂੰ ਆਊਟ ਕਰ ਦਿੱਤਾ ਤੇ ਨਿਊਜ਼ੀਲੈਂਡ ਨੂੰ 55/3 ਦੇ ਸਕੋਰ ਨਾਲ ਪਰੇਸ਼ਾਨੀ 'ਚ ਪਾ ਦਿੱਤਾ। ਨਿਊਜ਼ੀਲੈਂਡ ਨੂੰ ਜਿੱਤ ਲਈ 216 ਦੌੜਾਂ ਚਾਹੀਦੀਆਂ ਸਨ ਤੇ ਅਮੇਲੀਆ ਕੇਰ ਤੇ ਮੈਡੀ ਗ੍ਰੀਨ ਕ੍ਰੀਜ਼ 'ਤੇ ਆਈਆਂ ਤੇ ਦੋਵਾਂ ਨੇ ਫਿਰ ਤੋਂ ਉਮੀਦ ਜਗਾ ਦਿੱਤੀ। ਹਾਫਵੇ ਨੇ ਨਿਊਜ਼ੀਲੈਂਡ ਦਾ ਸਕੋਰ 135/3 ਕੀਤਾ ਤੇ ਮੇਜ਼ਬਾਨ ਟੀਮ ਨੂੰ ਜਿੱਤ ਲਈ 136 ਹੋਰ ਦੌੜਾਂ ਦੀ ਲੋੜ ਸੀ। ਦੋਵੇਂ ਬੱਲੇਬਾਜ਼ਾਂ ਨੇ ਚੌਥੇ ਵਿਕਟ ਲਈ 128 ਦੌੜਾਂ ਦੀ ਸਾਂਝੇਦਾਰੀ ਕੀਤੀ ਤੇ ਭਾਰਤ ਨੂੰ ਆਖ਼ਰਕਾਰ 34ਵੇਂ ਓਵਰ 'ਚ ਪੂਨਮ ਯਾਦਵ ਨੇ ਸਫਲਤਾ ਦਿਵਾਈ। ਪੂਨਮ ਨੇ ਗ੍ਰੀਨ (52) ਨੂੰ ਵਾਪਸ ਪਵੇਲੀਅਨ ਭੇਜ ਦਿੱਤਾ। ਅੰਤ 'ਚ ਕੇਰ ਮੈਚ 'ਚ ਟੀਚਾ ਹਾਸਲ ਕਰਨ ਸ਼ਫਲ ਰਹੀ ਤੇ ਨਿਊਜ਼ੀਲੈਂਡ ਨੇ 2-0 ਨਾਲ ਸੀਰੀਜ਼ ਦੀ ਬੜ੍ਹਤ ਹਾਸਲ ਕਰਨ ਲਈ ਤਿੰਨ ਵਿਕਟਾਂ ਨਾਲ ਜਿੱਤ ਦਰਜ ਕੀਤੀ।
ਇਹ ਵੀ ਪੜ੍ਹੋ : IND v WI T20I Series : ਸੱਟ ਦੇ ਸ਼ਿਕਾਰ ਵਾਸ਼ਿੰਗਟਨ ਸੁੰਦਰ ਦੀ ਜਗ੍ਹਾ ਇਸ ਖਿਡਾਰੀ ਨੂੰ ਮਿਲੀ ਟੀਮ 'ਚ ਜਗ੍ਹਾ
ਇਸ ਤੋਂ ਪਹਿਲਾਂ ਮਿਤਾਲੀ ਰਾਜ ਤੇ ਰਿਚਾ ਘੋਸ਼ ਨੇ ਕ੍ਰਮਵਾਰ 66 ਤੇ 65 ਦੌੜਾਂ ਅਰਧ ਸੈਂਕੜੇ ਵਾਲੀਆਂ ਪਾਰੀਆਂ ਖੇਡੀਆਂ ਤੇ ਭਾਰਤ ਨੇ ਨਿਰਧਾਰਤ 50 ਓਵਰਾਂ 'ਚ 270/6 ਦੌੜਾਂ ਬਣਾਈਆਂ। ਸਲਾਮੀ ਬੱਲੇਬਾਜ਼ ਮੇਘਨਾ ਨੇ ਵੀ 50 ਗੇਂਦਾਂ 'ਚ 7 ਚੌਕਿਆਂ ਦੀ ਮਦਦ ਨਾਲ 49 ਦੌੜਾਂ ਦੀ ਪਾਰੀ ਖੇਡ ਕੇ ਪ੍ਰਭਾਵਿਤ ਕੀਤਾ। ਸ਼ੈਫਾਲੀ ਵਰਮਾ (24), ਯਾਸਤਿਕਾ ਭਾਟੀਆ (31) ਦਾ ਠੀਕ ਪ੍ਰਦਰਸ਼ਨ ਸੀ ਜਦਕਿ ਹਰਮਨਪ੍ਰੀਤ ਕੌਰ ਫਿਰ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ ਤੇ 10 ਦੌੜਾਂ ਹੀ ਬਣਾ ਸਕੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
IND vs WI : ਪੰਤ ਵੈਸਟਇੰਡੀਜ਼ ਖ਼ਿਲਾਫ਼ ਲੈਣਗੇ ਕੇ. ਐੱਲ. ਰਾਹੁਲ ਦੀ ਜਗ੍ਹਾ, ਟੀ-20 ਟੀਮ ਦੇ ਬਣੇ ਉਪ ਕਪਤਾਨ
NEXT STORY