ਨਵੀਂ ਦਿੱਲੀ : ਕੋਰੋਨਾ ਵਾਇਰਸ ਨੇ ਹੋਲੀ-ਹੋਲੀ ਪੂਰੀ ਦੁਨੀਆ ਵਿਚ ਪੈਰ ਪਸਾਰਨਾ ਸ਼ੁਰੂ ਕਰ ਦਿੱਤਾ ਹੈ। ਭਾਰਤ ਵਿਚ ਵੀ 20 ਤੋਂ ਵੱਧ ਲੋਕ ਇਸ ਨਾਲ ਪ੍ਰਭਾਵਿਤ ਹੋ ਚੁੱਕੇ ਹਨ। ਇਹ ਬੀਮਾਰੀ ਛੂਹਣ ਨਾਲ ਫੈਲਦੀ ਹੈ ਅਤੇ ਇਸ ਦਾ ਇਲਾਜ ਅਜੇ ਤਕ ਨਹੀਂ ਆਇਆ ਹੈ। ਇਹੀ ਵਜ੍ਹਾ ਹੈ ਕਿ ਦੁਨੀਆ ਭਰ ਵਿਚ ਕਈ ਸਪੋਰਟਸ ਈਵੈਂਟ ਵੀ ਪ੍ਰਭਾਵਿਤ ਹੋਏ ਹਨ। ਆਈ. ਪੀ. ਐੱਲ. ਤੋਂ ਪਹਿਲਾਂ ਨਿਊਜ਼ੀਲੈਂਡ ਕ੍ਰਿਕਟ ਵੀ ਆਪਣੇ ਖਿਡਾਰੀਆਂ ਨਾਲ ਲਗਾਤਾਰ ਗੱਲ ਕਰ ਰਿਹਾ ਹੈ।
6 ਖਿਡਾਰੀ ਆਈ. ਪੀ. ਐੱਲ. ਦਾ ਹਿੱਸਾ
ਦਰਅਸਲ, ਨਿਊਜ਼ੀਲੈਂਡ ਦੇ 6 ਖਿਡਾਰੀ ਆਈ. ਪੀ. ਐੱਲ. 2020 ਵਿਚ ਹਿੱਸਾ ਲੈਣ ਵਾਲੇ ਹਨ। ਇਸ ਵਿਚ ਜਿਮੀ ਨੀਸ਼ਮ, ਲਾਕੀ ਫਾਰਗੁਸਨ, ਮਿਚੇਲ ਮੈਕਲੈਨੇਗਨ, ਟ੍ਰੈਂਟ ਬੋਲਟ, ਕੇਨ ਵਿਲੀਅਮਸਨ ਅਤੇ ਮਿਚੇਲ ਸੈਂਟਨਰ ਦਾ ਨਾਂ ਸ਼ਾਮਲ ਹੈ। ਨਿਊਜ਼ੀਲੈਂਡ ਕ੍ਰਿਕਟ ਬੋਰਡ ਲਗਾਤਾਰ ਇਨ੍ਹਾਂ ਖਿਡਾਰੀਆਂ ਦੇ ਸੰਪਰਕ ਵਿਚ ਹੈ ਅਤੇ ਉਨ੍ਹਾਂ ਨੂੰ ਬਚਾਅ ਦੇ ਬਾਰੇ ਜਾਣਕਾਰੀ ਦੇ ਰਿਹਾ ਹੈ। ਨਿਊਜ਼ੀਲੈਂਡ ਕ੍ਰਿਕਟ ਦੇ ਜਨਤਕ ਮਾਮਲਿਆਂ ਦੇ ਮੁਖੀ ਰਿਚਰਡ ਬਾਕ ਨੇ ਬਿਆਨ ’ਚ ਕਿਹਾ, ‘‘ਨਿਊਜ਼ੀਲੈਂਡ ਦੇ ਸਾਰੇ ਖਿਡਾਰੀਆਂ, ਪੁਰਸ਼ਾਂ ਅਤੇ ਮਹਿਲਾਵਾਂ ਨੂੰ ਘਟਨਾਵਾਂ ’ਤੇ ਅਪਡੇਟ ਦਿੱਤਾ ਜਾ ਰਿਹਾ ਹੈ। ਜਿਸ ਵਿਚ ਨਵੀਂ ਜਾਣਕਾਰੀ ਹੱਥ ਵਿਚ ਆਉਂਦੇ ਹੀ ਸਭ ਕੁਝ ਚੰਗਾ ਅਭਿਆਸ ਅਤੇ ਉਪਾਅ ਸ਼ਾਮਲ ਹਨ। ਨਿਊਜ਼ੀਲੈਂਡ ਕ੍ਰਿਕਟ ਆਪਣੇ ਮੁਖ ਮੈਡੀਕਲ ਅਧਿਕਾਰੀ, ਵਿਦੇਸ਼ ਮਾਮਲਿਆਂ, ਵਪਾਰਕ ਮੰਤਰਾਲਾ ਅਤੇ ਸਿਹਤ ਮੰਤਰਾਲਾ ਖੇਡ ਨਿਊਜ਼ੀਲੈਂਡ ਦੇ ਨਾਲ ਲਗਾਤਾਰ ਗੱਲ ਕਰ ਰਿਹਾ ਹੈ। ਵਧੀਆ ਅਭਿਆਸ ਦੀ ਪਾਲਣਾ ਨੂੰ ਯਕੀਨੀ ਕਰਨ ਦੇ ਲਈ ਵਿਸ਼ਵ ਸਿਹਤ ਸੰਗਠਨ ਦੇ ਅਪਡੇਟ ਦੀ ਨਿਗਰਾਨੀ ਕਰ ਰਿਹਾ ਹੈ।
29 ਮਾਰਚ ਨੂੰ ਹੋਵੇਗਾ ਆਈ. ਪੀ. ਐੱਲ. ਦਾ ਆਗਾਜ਼
ਆਈ. ਪੀ. ਐੱਲ. 2020 ਦੀ ਸ਼ੁਰੂਆਤ 29 ਮਾਰਚ ਤੋਂ ਹੋ ਰਹੀ ਹੈ। ਇਸ ਵਿਚ ਦੁਨੀਆ ਭਰ ਦੇ ਵੱਡੇ ਕ੍ਰਿਕਟਰ ਹਿੱਸਾ ਲੈਣਗੇ। ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਹੋਰ ਦੇਸ਼ਾਂ ਦੇ ਖਿਡਾਰੀ ਸਾਵਧਾਨੀ ਵਰਤ ਰਹੇ ਹਨ। ਟੂਰਨਾਮੈਂਟ ਦੌਰਾਨ ਕਾਫੀ ਦਰਸ਼ਕ ਖਿਡਾਰੀਆਂ ਨਾਲ ਮਿਲਦੇ ਹਨ ਅਤੇ ਸੈਲਫੀ ਆਟੋਗ੍ਰਾਫ ਲੈਂਦੇ ਹਨ। 2020 ਦੇ ਸੀਜ਼ਨ ਵਿਚ ਕਮੀ ਦੇਖਣ ਨੂੰ ਮਿਲ ਸਕਦੀ ਹੈ। ਇਸ ਦੇ ਨਾਲ ਹੀ ਖਿਡਾਰੀ ਪਬਲਿਕ ਵਿਚ ਜਾਣ ਤੋਂ ਵੀ ਬਚ ਸਕਦੇ ਹਨ। ਚੀਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ 70 ਤੋਂ ਵੱਧ ਦੇਸ਼ਾਂ ਵਿਚ ਫੈਲ ਚੁੱਕਾ ਹੈ। ਭਾਰਤ ਵਿਚ ਵਿਦੇਸ਼ੀ ਦੌਰੇ ਤੋਂ ਆਏ ਲੋਕ ਇਸ ਨਾਲ ਪ੍ਰਭਾਵਿਤ ਹੋਏ ਹਨ। ਇਹ ਵਾਇਰਸ ਉਨ੍ਹਾਂ ਤੋਂ ਹੋਰਨਾਂ ਲੋਕਾਂ ਵਿਚ ਫੈਲ ਰਿਹਾ ਹੈ। ਦੱਸ ਦਈਏ ਕਿ ਇਸ ਵਾਇਰਸ ਕਾਰਨ ਹੁਣ ਤਕ ਦੁਨੀਆ ਭਰ ਵਿਚ ਮਰਨ ਵਾਲਿਆਂ ਦੀ ਗਿਣਤੀ 3200 ਤੋਂ ਉਪਰ ਹੋ ਚੁੱਕੀ ਹੈ।
ਇਹ ਵੀ ਪੜ੍ਹੋ : ਭਾਰਤ ਖਿਲਾਫ ਦੋਹਰਾ ਸੈਂਕੜਾ ਲਾਉਣ ਵਾਲੇ ਇਸ ਧਾਕਡ਼ ਖਿਡਾਰੀ ਨੂੰ ਕੋਰਟ ਨੇ ਸੁਣਾਈ ਸਖਤ ਸਜ਼ਾ
ਮਹਿਲਾ ਟੀ20 ਵਰਲਡ ਕੱਪ ਦੇ ਫਾਈਨਲ ’ਚ ਪੁੱਜੀ ਭਾਰਤੀ ਟੀਮ, ਕੋਹਲੀ ਨੇ ਇਸ ਅੰਦਾਜ਼ ਦਿੱਤੀ ਵਧਾਈ
NEXT STORY