ਹੈਮਿਲਟਨ- ਮਾਰਟਿਨ ਗੁਪਟਿਲ (106) ਅਤੇ ਵਿਲ ਯੰਗ (120) ਦੇ ਸ਼ਾਨਦਾਰ ਸੈਂਕੜਿਆਂ ਅਤੇ ਫਿਰ ਮੈਟ ਹੇਨਰੀ ਦੀ ਘਾਤਕ ਗੇਂਦਬਾਜ਼ੀ ਦੇ ਦਮ 'ਤੇ ਨਿਊਜ਼ੀਲੈਂਡ ਨੇ ਸੋਮਵਾਰ ਨੂੰ ਇੱਥੇ ਤੀਜੇ ਅਤੇ ਆਖਰੀ ਵਨ ਡੇ ਮੈਚ ਵਿਚ ਨੀਦਰਲੈਂਡ ਨੂੰ 115 ਦੌੜਾਂ ਨਾਲ ਹਰਾ ਕੇ ਇਕਪਾਸੜ ਅੰਦਾਜ ਵਿਚ ਹਰਾ ਦਿੱਤਾ। ਇਸ ਦੇ ਨਾਲ ਹੀ ਨਿਊਜ਼ੀਲੈਂਡ ਨੇ ਵਨ ਡੇ ਸੀਰੀਜ਼ ਨੂੰ 3-0 ਨਾਲ ਕਲੀਨ ਸਵੀਪ ਕਰ ਦਿੱਤਾ। ਮੇਜ਼ਬਾਨ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਚੋਟੀ ਕ੍ਰਮ ਦੇ ਬੱਲੇਬਾਜ਼ਾਂ ਗੁਪਟਿਲ ਅਤੇ ਯੰਗ ਦੇ ਸੈਂਕੜਿਆਂ ਨਾਲ 50 ਓਵਰਾਂ ਵਿਚ ਅੱਠ ਵਿਕਟਾਂ 'ਤੇ 333 ਦੌੜਾਂ ਦਾ ਵਿਸ਼ਾਲ ਸਕੋਰ ਬਣਾਇਆ ਅਤੇ ਫਿਰ ਮੈਟ ਹੇਨਰੀ ਅਤੇ ਹੋਰ ਗੇਂਦਬਾਜ਼ਾਂ ਦੀ ਘਾਤਕ ਗੇਂਦਬਾਜ਼ੀ ਦੀ ਬਦੌਲਤ ਨੀਦਰਲੈਂਡ ਨੂੰ 42.3 ਓਵਰਾਂ ਵਿਚ 218 ਦੌੜਾਂ 'ਤੇ ਆਲ ਆਊਟ ਕਰ ਦਿੱਤਾ।
ਇਹ ਖ਼ਬਰ ਪੜ੍ਹੋ-SA v BAN : ਬੰਗਲਾਦੇਸ਼ 53 ਦੌੜਾਂ 'ਤੇ ਢੇਰ, ਦੱਖਣੀ ਅਫਰੀਕਾ ਨੇ ਜਿੱਤਿਆ ਪਹਿਲਾ ਟੈਸਟ
ਯੰਗ ਨੂੰ ਮੈਚ ਜੇਤੂ ਸੈਂਕੜੇ ਵਾਲੀ ਪਾਰੀ ਦੇ ਲਈ ਪਲੇਅਰ ਆਫ ਦਿ ਮੈਚ ਅਤੇ ਸੀਰੀਜ਼ ਵਿਚ 2 ਸੈਂਕੜਿਆਂ ਸਮੇਤ ਕੁੱਲ 224 ਦੌੜਾਂ ਬਣਾਉਣ ਦੇ ਲਈ ਪਲੇਅਰ ਆਫ ਦਿ ਸੀਰੀਜ਼ ਪੁਰਸਕਾਰ ਦਿੱਤਾ ਗਿਆ। 12 ਦੇ ਸਕੋਰ 'ਤੇ ਪਹਿਲਾ ਵਿਕਟ ਡਿੱਗਿਆ ਤੇ ਬਾਅਦ ਵਿਚ ਗੁਪਟਿਲ ਅਤੇ ਯੰਗ ਨੇ ਟੀਮ ਨੂੰ ਵਧੀਆ ਸ਼ੁਰੂਆਤ ਦਿੱਤੀ। ਦੋਵਾਂ ਬੱਲੇਬਾਜ਼ਾਂ ਨੇ ਦੂਜੇ ਵਿਕਟ ਦੇ ਲਈ 203 ਦੌੜਾਂ ਦੀ ਵਿਸ਼ਾਲ ਸਾਂਝੇਦਾਰੀ ਕੀਤੀ, ਜਿਸ ਨੇ ਟੀਮ ਨੂੰ ਵੱਡੇ ਸਕੋਰ ਤੱਕ ਪਹੁੰਚਾਇਆ। ਗੁਪਟਿਲ ਨੇ ਜਿੱਥੇ 11 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 123 ਗੇਂਦਾਂ 'ਤੇ 106, ਤਾਂ ਯੰਗ ਨੇ 6 ਚੌਕਿਆਂ ਅਤੇ ਚਾਰ ਛੱਕਿਆਂ ਦੇ ਦਮ 'ਤੇ 112 ਗੇਂਦਾਂ 'ਤੇ 120 ਦੌੜਾਂ ਬਣਾਈਆਂ।
ਗੇਂਦਬਾਜ਼ੀ ਵਿਚ ਹੇਨਰੀ ਨੇ 7.3 ਓਵਰਾਂ ਵਿਚ 36 ਦੌੜਾਂ 'ਤੇ ਚਾਰ ਵਿਕਟਾਂ ਹਾਸਲ ਕੀਤੀਆਂ। ਉਸ ਤੋਂ ਇਲਾਵਾ ਡੌਗ ਬ੍ਰੇਸਵੇਲ ਨੇ 2, ਜਦਕਿ ਈਸ਼ ਸੋਢੀ, ਕਾਈਲ ਜੈਮੀਸਨ, ਮਾਈਕਲ ਬ੍ਰੇਸਵੇਲ ਅਤੇ ਕਾਲਿਨ ਡੀ ਗ੍ਰੈਂਡਹੋਮ ਨੂੰ 1-1 ਵਿਕਟ ਮਿਲੀ। ਜ਼ਿਕਰਯੋਗ ਹੈ ਕਿ 2 ਵਨ ਡੇ ਮੈਚਾਂ ਵਿਚ ਨਿਊਜ਼ੀਲੈਂਡ ਨੇ ਨੀਦਰਲੈਂਡ ਨੂੰ ਕ੍ਰਮਵਾਰ- ਸੱਤ ਵਿਕਟਾਂ ਅਤੇ 118 ਦੌੜਾਂ ਨਾਲ ਹਰਾਇਆ ਸੀ।
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
SA v BAN : ਬੰਗਲਾਦੇਸ਼ 53 ਦੌੜਾਂ 'ਤੇ ਢੇਰ, ਦੱਖਣੀ ਅਫਰੀਕਾ ਨੇ ਜਿੱਤਿਆ ਪਹਿਲਾ ਟੈਸਟ
NEXT STORY