ਵੇਲਿੰਗਟਨ- ਨਿਊਜ਼ੀਲੈਂਡ ਦੇ ਅਨੁਭਵੀ ਅਤੇ ਦਿੱਗਜ ਬੱਲੇਬਾਜ਼ ਰਾਸ ਟੇਲਰ ਇੰਗਲੈਂਡ ਦੌਰੇ ਤੋਂ ਪਹਿਲਾਂ ਜ਼ਖਮੀ ਹੋ ਗਏ ਹਨ। ਲਿੰਕਨ 'ਚ ਉੱਚ ਪ੍ਰਦਰਸ਼ਨ ਕੇਂਦਰ ’ਤੇ ਅਭਿਆਸ ਦੌਰਾਨ ਉਨ੍ਹਾਂ ਨੂੰ ਸੱਟ ਲੱਗੀ ਹੈ ਅਤੇ ਨਿਊਜ਼ੀਲੈਂਡ ਕ੍ਰਿਕਟ ਨੇ ਉਨ੍ਹਾਂ ਦੇ ਗਰੇਡ ਵਨ ਪਿੰਡਲੀ ’ਚ ਖਿਚਾਅ ਦੀ ਪੁਸ਼ਟੀ ਕੀਤੀ ਹੈ। ਨਿਊਜ਼ੀਲੈਂਡ ਕ੍ਰਿਕਟ ਨੇ ਇਕ ਬਿਆਨ ’ਚ ਕਿਹਾ,‘‘ਅਗਲੇ ਹਫਤੇ ਇੰਗਲੈਂਡ ਲਈ ਰਵਾਨਾ ਹੋਣ ਅਤੇ ਟੈਸਟ ਟੀਮ ਨਾਲ ਜੁੜਨ ਤੋਂ ਪਹਿਲਾਂ ਟੇਲਰ ਬੱਲੇਬਾਜ਼ੀ ਅਤੇ ਦੌੜ ’ਚ ਪਰਤਣਗੇ।’’ ਇਸ ’ਚ ਨਿਊਜ਼ੀਲੈਂਡ ਦੇ ਕੋਚ ਗੈਰੀ ਸਟੇਡ ਨੇ ਸਵੀਕਾਰ ਕੀਤਾ ਹੈ ਕਿ ਟੇਲਰ ਨੂੰ ਲੱਗੀ ਸੱਟ ਥੋੜ੍ਹੀ ਚਿੰਤਾਜਨਕ ਹੈ।
ਇਹ ਖ਼ਬਰ ਪੜ੍ਹੋ- IPL ਮੁਲਤਵੀ ਹੋਣ ਤੋਂ ਬਾਅਦ UAE ’ਚ ਆਯੋਜਿਤ ਕੀਤਾ ਜਾ ਸਕਦੈ ਟੀ20 ਵਿਸ਼ਵ ਕੱਪ
ਉਨ੍ਹਾਂ ਕਿਹਾ,‘‘ਤੁਸੀਂ ਸੱਟ ਨੂੰ ਲੈ ਕੇ ਹਮੇਸ਼ਾ ਤੋਂ ਹੀ ਪ੍ਰੇਸ਼ਾਨ ਰਹਿੰਦੇ ਹਨ ਪਰ ਰਾਸ ਟੇਲਰ ਜੋ ਤੁਹਾਡੇ ਸਭ ਤੋਂ ਅਹਿਮ ਟੈਸਟ ਖਿਡਾਰੀ ਹਨ, ਜੇਕਰ ਉਨ੍ਹਾਂ ਨੂੰ ਸੱਟ ਲੱਗੇ ਤਾਂ ਤੁਹਾਡੇ ਲਈ ਸਮੱਸਿਆ ਹੋਰ ਵੀ ਵੱਧ ਜਾਂਦੀ ਹੈ। ਅਸੀਂ ਅਰਦਾਸ ਕਰ ਰਹੇ ਹਾਂ ਕਿ ਸਭ ਕੁੱਝ ਠੀਕ ਹੋਵੇ। ਸਾਡੇ ਕੋਲ ਅਜੇ ਸਮਾਂ ਹੈ ਪਰ ਸਾਨੂੰ ਆਪਣੀ ਮੈਡੀਕਲ ਟੀਮ ਦੀ ਰਿਪੋਰਟ ਦਾ ਇੰਤਜ਼ਾਰ ਕਰਨਾ ਹੋਵੇਗਾ।’’ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬੰਗਲਾਦੇਸ਼ ਵਿਰੁੱਧ 2 ਮੈਚਾਂ ਦੀ ਵਨ ਡੇ ਸੀਰੀਜ਼ 'ਚ ਵੀ ਰਾਸ ਟੇਲਰ ਨੂੰ ਸੱਟ ਦੇ ਕਾਰਨ ਬਾਹਰ ਹੋਣਾ ਪਿਆ ਸੀ।
ਇਹ ਖ਼ਬਰ ਪੜ੍ਹੋ- BCCI ਨੇ ਦਿੱਲੀ ਕੈਪੀਟਲਸ ਦੀ ਟੀਮ ਨੂੰ ਕੁਆਰੰਟੀਨ 'ਚ ਜਾਣ ਦਾ ਦਿੱਤਾ ਆਦੇਸ਼
ਨਿਊਜ਼ੀਲੈਂਡ ਨੂੰ ਮਈ ਦੇ ਅੱਧ 'ਚ ਇੰਗਲੈਂਡ ਦੌਰੇ ਲਈ ਰਵਾਨਾ ਹੋਣਾ ਹੈ, ਜਿੱਥੇ ਉਹ ਮੇਜ਼ਬਾਨ ਟੀਮ ਦੇ ਵਿਰੁੱਧ 2 ਜੂਨ ਤੋਂ ਟੈਸਟ ਸੀਰੀਜ਼ ਖੇਡੇਗੀ ਤੇ ਇਸ ਤੋਂ ਬਾਅਦ ਉਹ ਸਾਊਥੰਪਟਨ 'ਚ ਭਾਰਤ ਵਿਰੁੱਧ ਆਈ. ਸੀ. ਸੀ. ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਖੇਡੇਗੀ। ਨਿਊਜ਼ੀਲੈਂਡ ਨੇ ਇੰਗਲੈਂਡ ਦੇ ਵਿਰੁੱਧ ਟੈਸਟ ਸੀਰੀਜ਼ ਦੇ ਲਈ ਆਪਣੀ 20 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਸਮਝਿਆ ਜਾਂਦਾ ਹੈ ਕਿ ਨਿਊਜ਼ੀਲੈਂਡ ਦੇ ਮੁੱਖ ਖਿਡਾਰੀ ਕੇਨ ਵਿਲੀਅਮਸਨ, ਟ੍ਰੇਂਟ ਬੋਲਟ, ਮਿਚੇਲ ਸੈਂਟਨਰ ਤੇ ਕਾਈਲ ਜੈਮੀਸਨ ਕੁਆਰੰਟੀਨ ਨਿਯਮ ਕਾਰਨ ਪਹਿਲੇ ਟੈਸਟ ਤੋਂ ਬਾਹਰ ਰਹਿਣਗੇ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
‘ਹੰਡ੍ਰੇਡ’ ’ਚ ਖੇਡਣਗੀਆਂ ਹਰਮਨਪ੍ਰੀਤ ਸਮੇਤ 4 ਭਾਰਤੀ ਮਹਿਲਾ ਖਿਡਾਰਨਾਂ
NEXT STORY