ਵੈਲਿੰਗਟਨ : ਨਿਊਜ਼ੀਲੈਂਡ ਦੇ ਲੈਗ ਸਪਿਨਰ ਟਾਡ ਐਸਟਲ ਨੇ ਸੀਮਤ ਓਵਰਾਂ ਦੇ ਫਾਰਮੈਟ 'ਤੇ ਧਿਆਨ ਦੇਣ ਲਈ ਫਰਸਟ ਕਲਾਸ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਇਸ ਤਰ੍ਹਾਂ ਨਾਲ ਉਹ ਭਾਰਤ-ਏ ਖਿਲਾਫ 30 ਜਨਵਰੀ ਤੋਂ ਸ਼ੁਰੂ ਹੋਣ ਵਾਲੀ 2 ਮੈਚਾਂ ਦੀ ਅਣਅਧਿਕਾਰਤ ਟੈਸਟ ਸੀਰੀਜ਼ ਲਈ ਉਪਲੱਬਧ ਰਹਿਣਗੇ। ਇਸ 33 ਸਾਲਾ ਖਿਡਾਰੀ ਨੇ 2012 ਵਿਚ ਟੈਸਟ ਕ੍ਰਿਕਟ ਵਿਚ ਡੈਬਿਊ ਕੀਤਾ ਸੀ। ਉਸ ਨੇ ਸਿਰਫ 5 ਟੈਸਟ ਮੈਚ ਖੇਡੇ ਹਨ ਜਿਸ ਵਿਚ 52.57 ਦੀ ਔਸਤ ਨਾਲ 7 ਵਿਕਟਾਂ ਲਈਆਂ ਜਦਕਿ 19.60 ਦੀ ਔਸਤ ਨਾਲ 98 ਦੌੜਾਂ ਬਣਾਈਆਂ। ਐਸਟਲ ਹਾਲਾਂਕਿ ਕੈਂਟਰਬਰੀ ਵੱਲੋਂ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਦੇ ਰੂਪ 'ਚ ਸੰਨਿਆਸ ਲੈ ਰਹੇ ਹਨ। ਉਸ ਨੇ ਫਰਸਟ ਕਲਾਸ ਵਿਚ ਆਪਣੀਆਂ 334 ਵਿਕਟਾਂ ਵਿਚੋਂ 303 ਵਿਕਟਾਂ ਇਸ ਟੀਮ ਵੱਲੋਂ ਖੇਡਦਿਆਂ ਲਈਆਂ ਹਨ। ਆਈ. ਸੀ. ਸੀ. ਮੁਤਾਬਕ ਉਸ ਨੇ ਕਿਹਾ, ''ਟੈਸਟ ਕ੍ਰਿਕਟ ਖੇਡਣਾ ਸ਼ੁਰੂ ਤੋਂ ਸੁਪਨਾ ਰਿ ਹਾ ਹੈ ਅਤੇ ਲੰਬੇ ਸਵਰੂਪ ਵਿਚ ਆਪਣੇ ਦੇਸ਼ ਅਤੇ ਸੂਬੇ ਦੀ ਅਗਵਾਈ ਕਰਨਾ ਮੇਰੇ ਲਈ ਸਨਮਾਨ ਦੀ ਗੱਲ ਹੈ।''
ਕੋਬੀ ਬ੍ਰਾਇੰਟ ਦੀ ਮੌਤ ਦੀ ਜਾਂਚ ਲਈ ਹਾਦਸੇ ਵਾਲੇ ਖੇਤਰ 'ਚ ਰਹੇਗਾ ਜਾਂਚ ਦਲ
NEXT STORY