ਅਲ ਆਇਨ, (ਭਾਸ਼ਾ) : ਬ੍ਰਾਜ਼ੀਲ ਦੇ ਸਟਾਰ ਫੁੱਟਬਾਲਰ ਨੇਮਾਰ ਨੇ ਸੱਟ ਕਾਰਨ ਇਕ ਸਾਲ ਤੋਂ ਬਾਹਰ ਰਹਿਣ ਤੋਂ ਬਾਅਦ ਸੋਮਵਾਰ ਨੂੰ ਇੱਥੇ ਪ੍ਰਤੀਯੋਗੀ ਫੁੱਟਬਾਲ 'ਚ ਸਫਲ ਵਾਪਸੀ ਕੀਤੀ ਅਤੇ ਏ.ਐੱਫ.ਸੀ. ਚੈਂਪੀਅਨਜ਼ ਲੀਗ ਏਲੀਟ ਗਰੁੱਪ ਪੜਾਅ 'ਚ ਅਲ ਹਿਲਾਲ ਨੂੰ ਸੰਯੁਕਤ ਅਰਬ ਅਮੀਰਾਤ ਦੇ ਅਲ ਆਇਨ ਨੂੰ 5-4 ਨਾਲ ਹਰਾਉਣ ਵਿੱਚ ਮਦਦ ਕੀਤੀ।
ਨੇਮਾਰ ਨੇ ਅਗਸਤ 2023 ਵਿਚ ਸਾਊਦੀ ਅਰਬ ਦੇ ਕਲੱਬ ਅਲ ਹਿਲਾਲ ਨਾਲ ਇਕਰਾਰਨਾਮੇ 'ਤੇ ਹਸਤਾਖਰ ਕੀਤੇ ਸਨ ਪਰ ਪਿਛਲੇ ਸਾਲ ਅਕਤੂਬਰ ਵਿਚ ਜ਼ਖਮੀ ਹੋਣ ਤੋਂ ਪਹਿਲਾਂ ਉਹ ਆਪਣੇ ਨਵੇਂ ਕਲੱਬ ਲਈ ਸਿਰਫ ਪੰਜ ਮੈਚ ਖੇਡ ਸਕੇ ਸਨ। ਉਸ ਨੇ ਆਪਣਾ ਅਗਲਾ ਮੈਚ ਚਾਰ ਵਾਰ ਦੇ ਏਸ਼ਿਆਈ ਚੈਂਪੀਅਨ ਅਲ ਹਿਲਾਲ ਲਈ 369 ਦਿਨਾਂ ਬਾਅਦ ਖੇਡਿਆ। ਜਦੋਂ ਮੈਚ ਖਤਮ ਹੋਣ 'ਚ ਸਿਰਫ 13 ਮਿੰਟ ਬਾਕੀ ਸਨ ਤਾਂ ਨੇਮਾਰ ਨੇ ਮੈਦਾਨ 'ਤੇ ਕਦਮ ਰੱਖਿਆ। ਉਸ ਨੇ ਆਉਂਦੇ ਹੀ ਗੋਲ 'ਤੇ ਜ਼ੋਰਦਾਰ ਸ਼ਾਟ ਲਗਾਇਆ ਪਰ ਇਹ ਗੋਲ ਪੋਸਟ 'ਤੇ ਜਾ ਵੱਜਿਆ। ਅਲ ਹਿਲਾਲ ਦੀ ਟੂਰਨਾਮੈਂਟ ਵਿੱਚ ਇਹ ਲਗਾਤਾਰ ਤੀਜੀ ਜਿੱਤ ਹੈ।
ਮਯੰਕ ਯਾਦਵ ਭਾਰਤੀ ਤੇਜ਼ ਗੇਂਦਬਾਜ਼ੀ ਦੀ ਕਮਾਨ ਸੰਭਾਲਣਗੇ : ਮੁਹੰਮਦ ਸ਼ੰਮੀ
NEXT STORY