ਲਿਸਬਨ- ਨੇਮਾਰ ਤੇ ਕਾਈਲਿਨ ਐਮਬਾਪੇ ਪੈਰਿਸ ਸੇਂਟ ਜਰਮਨ (ਪੀ. ਐੱਸ. ਜੀ.) ਦੀ ਚੈਂਪੀਅਨਸ ਲੀਗ ਫਾਈਨਲ ਵਿਚ ਬਾਯਰਨ ਮਯੂਨਿਖ ਹੱਥੋਂ ਹਾਰ ਤੋਂ ਬਾਅਦ ਬੇਹੱਦ ਨਿਰਾਸ਼ ਦਿਸੇ ਕਿਉਂਕਿ ਉਨ੍ਹਾਂ ਨੂੰ ਆਖਿਰ ਤਕ ਇਸ ਨਤੀਜੇ ਦੀ ਉਮੀਦ ਨਹੀਂ ਸੀ।
ਇਹ ਦੋਵੇਂ ਖਿਡਾਰੀ ਪੀ. ਐੱਸ. ਜੀ. ਦੇ ਬੈਂਚ 'ਤੇ ਵੱਖਰੇ ਬੈਠੇ ਸਨ। ਐਮਬਾਪੇ ਦੇ ਚਿਹਰੇ 'ਤੇ ਨਿਰਾਸ਼ਾ ਸਾਫ ਦਿਸ ਰਹੀ ਸੀ ਜਦਕਿ ਨੇਮਾਰ ਆਪਣੇ ਹੰਝੂ ਨਹੀਂ ਰੋਕ ਪਾ ਰਿਹਾ ਸੀ ਤੇ ਉਸ ਨੇ ਆਪਣਾ ਮੂੰਹ ਢਕ ਲਿਆ। ਫਰਾਂਸੀਸੀ ਟੀਮ ਦੇ ਸਭ ਤੋਂ ਵੱਡੇ ਸਟਾਰ ਖਿਡਾਰੀਆਂ ਨੇ ਆਪਣੀ ਟੀਮ ਨੂੰ ਪਹਿਲੀ ਵਾਰ ਯੂਰਪੀਅਨ ਕਲੱਬ ਟੂਰਨਾਮੈਂਟ ਦੇ ਫਾਈਨਲ ਵਿਚ ਪਹੁੰਚਾਇਆ ਸੀ ਪਰ ਖਿਤਾਬੀ ਮੁਕਾਬਲੇ ਵਿਚ ਉਹ ਕਿਸੇ ਵੀ ਸਮੇਂ ਆਪਣੇ ਅਸਲੀ ਰੰਗ ਵਿਚ ਨਹੀਂ ਦਿਸੇ।
ਦੁਨੀਆ ਦੇ ਸਾਬਕਾ ਫਰਾਟਾ ਦੌੜਾਕ ਉਸੇਨ ਬੋਲਟ ਨੂੰ ਹੋਇਆ ਕੋਰੋਨਾ
NEXT STORY