ਰੀਓ ਡੀ ਜੇਨੇਰੀਓ, (ਬਿਊਰੋ)— ਪੈਰਿਸ ਸੇਂਟ ਜਰਮੇਨ ਦੇ ਸਟਾਰ ਫਾਰਵਰਡ ਨੇਮਾਰ ਪੈਰ ਦੀ ਹੱਡੀ ਦੇ ਫ੍ਰੈਕਚਰ ਦੇ ਕਾਰਨ ਘੱਟੋ-ਘੱਟ 6 ਹਫਤਿਆਂ ਤੱਕ ਫੁੱਟਬਾਲ ਤੋਂ ਦੂਰ ਰਹਿਣਗੇ।
ਉਹ ਰੀਆਲ ਮੈਡ੍ਰਿਡ ਦੇ ਖਿਲਾਫ ਚੈਂਪੀਅਨਸ ਲੀਗ ਅੰਤਿਮ 16 ਦਾ ਮੁਕਾਬਲਾ ਨਹੀਂ ਖੇਡ ਸਕਣਗੇ। ਨੇਮਾਰ ਸੀਨੀਅਰ ਨੇ ਕਿਹਾ, ''ਪੀ.ਐੱਸ.ਜੀ. ਨੂੰ ਪਤਾ ਹੈ ਕਿ ਅਗਲੇ ਮੈਚਾਂ 'ਚ ਨੇਮਾਰ ਨਹੀਂ ਖੇਡਣਗੇ। ਉਨ੍ਹਾਂ ਦੇ ਇਲਾਜ 'ਚ 6 ਤੋਂ 8 ਹਫਤੇ ਲਗਣਗੇ।'' ਪਿਛਲੇ ਸਾਲ ਰਿਕਾਰਡ ਕਰਾਰ 'ਚ ਬਾਰਸੀਲੋਨਾ ਛੱਡ ਕੇ ਪੀ.ਐੱਸ.ਜੀ. ਨਾਲ ਜੁੜਨ ਵਾਲੇ ਬ੍ਰਾਜ਼ੀਲ ਦੇ ਫੁੱਟਬਾਲ ਨੇਮਾਰ ਦਾ ਰੀਆਲ ਦੇ ਖਿਲਾਫ ਮੈਚ ਖੇਡਣਾ ਸੱਟ ਤੋਂ ਬਾਅਦ ਤੋਂ ਹੀ ਸ਼ੱਕੀ ਸੀ।
ਅਸ਼ਵਿਨ ਨੂੰ ਪੰਜਾਬ ਦਾ ਕਪਤਾਨ ਬਣਾਉਣ 'ਤੇ ਟਵਿੱਟਰ 'ਤੇ ਕੀਤਾ ਯੁਵੀ ਦੇ ਪ੍ਰਸ਼ੰਸਕਾ ਨੇ ਹੰਗਾਮਾ
NEXT STORY