ਮੁੰਬਈ (ਸਪੋਰਟਸ ਡੈਸਕ/ਏਜੰਸੀ)- ਅਮਰੀਕੀ ਫੁੱਟਬਾਲ (ਐੱਨ. ਐੱਫ. ਐੱਲ.) ਦੇ ਦਿੱਗਜ ਲੈਰੀ ਫਿਟਜਗੇਰਾਲਡ ਅਤੇ 2 ਵਾਰ ਦੇ ਓਲੰਪਿਕ ਸੋਨ ਦਾ ਤਮਗਾ ਜੇਤੂ ਬਾਸਕਟਬਾਲ ਖਿਡਾਰੀ ਕ੍ਰਿਸ ਪਾਲ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਫਰੈਂਚਾਇਜ਼ੀ ਰਾਜਸਥਾਨ ਰਾਇਲਸ ਦੇ ਨਵੇਂ ਨਿਵੇਸ਼ਕਾਂ ਵਿਚ ਸ਼ਾਮਿਲ ਹੋ ਗਏ ਹਨ। ਇਨ੍ਹਾਂ ਦੋਵਾਂ ਦੇ ਨਾਲ ਐੱਨ. ਐੱਫ. ਐੱਲ. ਸਟਾਰ ਕੇਲਵਿਨ ਬੀਚਮ ਵੀ ਇਸ ਆਈ. ਪੀ. ਐੱਲ. ਫਰੈਂਚਾਇਜ਼ੀ ਵਿਚ ਛੋਟੇ ਨਿਵੇਸ਼ਕ ਹਨ। ਇਸ ਟੀਮ ਦੀ ਮਾਲਕੀ ਮਨੋਜ ਬਡਾਲੇ ਵੱਲੋਂ ਕੰਟਰੋਲ ‘ਇਮਰਜਿੰਗ ਮੀਡੀਆ ਵੈਂਚਰਸ’ ਕੋਲ ਹੈ।
ਰਾਜਸਥਾਨ ਰਾਇਲਸ ਨੇ ਅਮਰੀਕਾ ਦੇ ਏਲੀਟ ਐਥਲੀਟਾਂ ਕ੍ਰਿਸ ਪਾਲ, ਲੈਰੀ ਫਿਟਜਗੇਰਾਲਡ ਅਤੇ ਕੇਲਵਿਨ ਬੀਚਮ ਵੱਲੋਂ ਨਿਵੇਸ਼ ਆਕਰਸ਼ਿਤ ਕੀਤਾ ਹੈ। ਇਹ ਤਿੰਨੋਂ ਰਾਜਸਥਾਨ ਸਥਿਤ ਫਰੈਂਚਾਇਜ਼ੀ ਵਿਚ ਨਿਵੇਸ਼ਕ ਦੇ ਰੂਪ ਵਿਚ ਸ਼ਾਮਿਲ ਹੋਏ ਹਨ। ਉਨ੍ਹਾਂ ਨੇ ਇਹ ਨਿਵੇਸ਼ ‘ਇਮਰਜਿੰਗ ਮੀਡੀਆ ਵੈਂਚਰਸ’ ਦੇ ਮਾਧਿਅਮ ਨਾਲ ਕੀਤਾ ਹੈ, ਜਿਸ ਨੂੰ ਪੂਰੀ ਤਰ੍ਹਾਂ (100 ਫ਼ੀਸਦੀ) ਨਾਲ ਮਨੋਜ ਬਡਾਲੇ ਕੰਟਰੋਲ ਕਰਦੇ ਹਨ। ਪਾਲ, ਫਿਟਜਗੇਰਾਲਡ ਅਤੇ ਬੀਚਮ ਇਸ ਦੇ ਛੋਟੇ ਨਿਵੇਸ਼ਕ ਬਣਨਗੇ।
ਰਾਜਸਥਾਨ ਰਾਇਲਸ ਦੇ ਸਟੇਕਹੋਲਡਰਸ
- 65 ਫ਼ੀਸਦੀ ਮਨੋਜ ਬਡਾਲੇ
- 15 ਫ਼ੀਸਦੀ ਰੈੱਡਬਰਥ ਕੈਪੀਟਲ ਪਾਰਟਨਰਸ
- 13 ਫ਼ੀਸਦੀ ਲਛਲਨ ਮਰਡੋਚ
- 7 ਫ਼ੀਸਦੀ ਹੋਰ
IPL 2022 : ਕੋਲਕਾਤਾ ਦਾ ਸਾਹਮਣਾ ਅੱਜ ਰਾਜਸਥਾਨ ਨਾਲ, ਜਾਣੋ ਕਿਸ ਟੀਮ ਦਾ ਪਲੜਾ ਹੈ ਭਾਰੀ
NEXT STORY