ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2022 ਦਾ 47ਵਾਂ ਮੈਚ ਅੱਜ ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਤੇ ਰਾਜਸਥਾਨ ਰਾਇਲਜ਼ (ਆਰ. ਆਰ.) ਦਰਮਿਆਨ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਖੇਡਿਆ ਜਾਵੇਗਾ। ਰਾਜਸਥਾਨ ਨੇ 9 ਮੁਕਾਬਲੇ ਖੇਡ ਕੇ 6 'ਚ ਜਿੱਤ ਹਾਸਲ ਕੀਤੀ ਹੈ। ਦੂਜੇ ਪਾਸੇ ਕੋਲਕਾਤਾ ਨੇ ਵੀ 9 ਮੈਚ ਖੇਡ ਹਨ। ਕੇ. ਕੇ. ਆਰ. ਨੇ ਸੀਜ਼ਨ ਦੀ ਸ਼ੁਰੂਆਤ 'ਚ ਜਿੱਤ ਦਰਜ ਕੀਤੀ ਸੀ ਪਰ ਹੁਣ 6 ਮੁਕਾਬਲੇ ਹਾਰ ਕੇ ਉਹ 6 ਅੰਕਾਂ ਦੇ ਨਾਲ ਅੱਠਵੇ ਸਥਾਨ 'ਤੇ ਮੌਜੂਦ ਹੈ।
ਇਹ ਵੀ ਪੜ੍ਹੋ : ਭਾਰਤ ਨੇ ਏਸ਼ੀਆਈ ਯੁਵਾ ਬੀਚ ਹੈਂਡਬਾਲ ਵਿਚ ਜਿੱਤਿਆ ਚਾਂਦੀ ਦਾ ਤਮਗ਼ਾ
ਹੈੱਡ ਟੂ ਹੈੱਡ
ਕੋਲਕਾਤਾ ਨਾਈਟ ਰਾਈਡਰਜ਼ ਤੇ ਰਾਜਸਥਾਨ ਰਾਇਲਜ਼ ਦਰਮਿਆਨ ਖੇਡੇ ਗਏ ਪਿਛਲੇ 26 ਮੈਚਾਂ 'ਚੋਂ ਕੋਲਕਾਤਾ ਨੇ 13 ਮੈਚ ਜਿੱਤੇ ਹਨ ਜਦਕਿ ਰਾਜਸਥਾਨ ਨੇ 12 ਮੈਚਾਂ 'ਚ ਬਾਜ਼ੀ ਮਾਰੀ ਹੈ। ਇਕ ਮੁਕਾਬਲੇ ਦਾ ਕੋਈ ਨਤੀਜਾ ਨਹੀਂ ਨਿਕਲਿਆ ਹੈ।
ਸੰਭਾਵਿਤ ਪਲੇਇੰਗ ਇਲੈਵਨ :-
ਕੋਲਕਾਤਾ ਨਾਈਟ ਰਾਈਡਰਜ਼
ਐਰੋਨ ਫਿੰਚ, ਸ਼੍ਰੇਅਸ ਅਈਅਰ (ਕਪਤਾਨ), ਨਿਤੀਸ਼ ਰਾਣਾ, ਸ਼ੇਲਡਨ ਜੈਕਸਨ (ਵਿਕਟਕੀਪਰ), ਵੈਂਕਟੇਸ਼ ਅਈਅਰ, ਆਂਦਰੇ ਰਸਲ, ਸੁਨੀਲ ਨਰੇਨ, ਪੈਟ ਕਮਿੰਸ, ਉਮੇਸ਼ ਯਾਦਵ, ਸ਼ਿਵਮ ਮਾਵੀ, ਵਰੁਣ ਚੱਕਰਵਰਤੀ।
ਰਾਜਸਥਾਨ ਰਾਇਲਜ਼
ਜੋਸ ਬਟਲਰ, ਦੇਵਦੱਤ ਪਡੀਕੱਲ, ਸੰਜੂ ਸੈਮਸਨ (ਕਪਤਾਨ, ਵਿਕਟਕੀਪਰ), ਰਾਸੀ ਵੇਨ ਡੇਰ ਡੁਸੇਨ, ਸ਼ਿਮਰੋਨ ਹੇਟਮਾਇਰ, ਰਵੀਚੰਦਰਨ ਅਸ਼ਵਿਨ, ਰੀਆਨ ਪਰਾਗ, ਟ੍ਰੇਂਟ ਬੋਲਟ, ਯੁਜਵੇਂਦਰ ਚਾਹਲ, ਕੁਲਦੀਪ ਸੇਨ, ਪ੍ਰਸਿੱਧ ਕ੍ਰਿਸ਼ਣਾ।
ਇਹ ਵੀ ਪੜ੍ਹੋ : ਹਰਿਆਣੇ ਦੇ ਕਿਸਾਨ ਦੀ ਧੀ ਨੇ ਜੂਡੋ 'ਚ ਜਿੱਤਿਆ ਸੋਨ ਤਮਗਾ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਾਣਕਾਰੀ।
ਹਰਿਆਣੇ ਦੇ ਕਿਸਾਨ ਦੀ ਧੀ ਨੇ ਜੂਡੋ 'ਚ ਜਿੱਤਿਆ ਸੋਨ ਤਮਗਾ
NEXT STORY