ਸਪੋਰਟਸ ਡੈਸਕ— ਇਟੈਲੀਅਨ ਓਪਨ ਦੇ ਦੌਰਾਨ ਵੀਰਵਾਰ ਨੂੰ ਆਸਟਰੇਲੀਆ ਦੇ ਸਟਾਰ ਟੈਨਿਸ ਖਿਡਾਰੀ ਨਿਕ ਕਿਰਗੀਓਸ ਨੇ ਕੁਝ ਅਜਿਹਾ ਕੀਤਾ ਜਦੋਂ ਉਹ ਵਿਵਾਦਾਂ 'ਚ ਆ ਗਏ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਵੀਡੀਓ ਦੇ ਮੁਤਾਬਕ ਨਿਕ ਮੈਚ ਦੇ ਦੌਰਾਨ ਭੜਕ ਗਏ ਅਤੇ ਹਿੰਸਕ ਹੋ ਗਏ। ਉਨ੍ਹਾਂ ਨੇ ਪਹਿਲਾਂ ਆਪਣਾ ਰੈਕੇਟ ਸੁੱਟਿਆ ਅਤੇ ਫਿਰ ਕੋਲ ਪਈ ਕੁਰਸੀ ਨੂੰ ਵੀ ਚੁੱਕ ਕੇ ਜ਼ਮੀਨ 'ਤੇ ਦੇ ਮਾਰਿਆ। ਨਿਕ ਦੇ ਗੁੱਸੇ ਦੇ ਪਿੱਛੇ ਦੀ ਵਜ੍ਹਾ ਮੈਚ ਪੈਨਲਟੀ ਸੀ।
24 ਸਾਲਾ ਕਿਰਗੀਓਸ ਉਦੋਂ ਸੁਰਖੀਆਂ 'ਚ ਆ ਗਿਆ ਜਦੋਂ ਉਨ੍ਹਾਂ ਦੇ ਇਸ ਵਿਵਹਾਰ ਦੀ ਆਲੋਚਨਾ ਟੈਨਿਸ ਦੇ ਦਿੱਗਜ ਖਿਡਾਰੀ ਨੋਵਾਕ ਜੋਕੋਵਿਚ ਅਤੇ ਰਾਫੇਲ ਨਡਾਲ ਨੇ ਕੀਤੀ। ਦਰਅਸਲ ਨਾਰਵੇ ਦੇ ਕਾਸਪਰ ਰਾਊਡ ਦੇ ਖਿਲਾਫ ਖੇਡਦੇ ਹੋਏ ਕਿਰਗੀਓਸ ਤੀਜੇ ਸੈੱਟ ਦੇ ਦੌਰਾਨ ਨਾਰਾਜ਼ ਹੋ ਗਏ। ਉਹ ਸਰਵਿਸ ਕਰ ਰਹੇ ਸਨ। ਉਦੋਂ ਹੀ ਦਰਸ਼ਕਾਂ 'ਚ ਕੁਝ ਹਲਚਲ ਹੋਈ ਅਤੇ ਇਕ ਦਰਸ਼ਕ ਇਸ ਦੌਰਾਨ ਚਲ ਰਿਹਾ ਸੀ। ਕਿਰਗੀਓਸ ਨੇ ਗੁੱਸਾ ਪ੍ਰਗਟਾਉਂਦੇ ਹੋਏ ਅਜਿਹਾ ਨਾ ਕਰਨ ਨੂੰ ਕਿਹਾ। ਪਰ ਇਸ ਪੁਆਇੰਟ ਦੇ ਬਾਅਦ ਉਹ ਭੜਕ ਗਏ ਅਤੇ ਆਪਣੇ ਰੈਕਟ ਨੂੰ ਜ਼ਮੀਨ 'ਤੇ ਦੇ ਮਾਰਿਆ। ਇਸ ਤੋਂ ਬਾਅਦ ਉਨ੍ਹਾਂ ਨੇ ਕੋਲ ਪਈ ਪਾਣੀ ਦੀ ਬੋਤਲ ਨੂੰ ਲਤ ਮਾਰੀ। ਕਿਰਗੀਓਸ ਇੱਥੇ ਸ਼ਾਂਤ ਨਹੀਂ ਹੋਇਆ ਉਨ੍ਹਾਂ ਨੇ ਇੱਥੇ ਕੁਰਸੀ ਨੂੰ ਦੂਰ ਸੁੱਟ ਦਿੱਤਾ। ਉਸ ਸਮੇਂ ਕਿਰਗੀਓਸ ਇੰਨੇ ਗੁੱਸੇ 'ਚ ਸਨ ਕਿ ਤੌਲੀਆ ਦੇਣ ਆਈ ਲੜਕੀ ਵੀ ਉਨ੍ਹਾਂ ਨੂੰ ਤੌਲੀਆ ਦੇ ਕੇ ਛੇਤੀ ਹੀ ਉੱਥੋਂ ਹੱਟ ਗਈ। ਨਿਕ ਦੇ ਇਸ ਵਿਵਹਾਰ ਦੀ ਹਰ ਪਾਸੇ ਆਲੋਚਨਾ ਕੀਤੀ ਜਾ ਰਹੀ ਹੈ।
ਪਾਕਿਸਤਾਨ ਦੀ ਹਾਰ ਤੋਂ ਬਾਅਦ ਨਿਰਾਸ਼ ਦਿਸੇ ਅਖਤਰ, ਕਹੀ ਵੱਡੀ ਗੱਲ
NEXT STORY