ਨਵੀਂ ਦਿੱਲੀ– ਭਾਰਤ ਦੀ ਸਟਾਰ ਮੁੱਕੇਬਾਜ਼ ਨਿਕਹਤ ਜਰੀਨ ਨੇ ਐਤਵਾਰ ਨੂੰ ਇੱਥੇ ਅਲਜੀਰੀਆ ਦੀ ਬੋਆਲਮ ਰੋਮਾਯਸਾ ਨੂੰ ਹਰਾ ਕੇ ਮਹਿਲਾ ਵਿਸ਼ਵ ਚੈਂਪੀਅਨਸ਼ਿਪ ਦੇ ਪ੍ਰੀ-ਕੁਆਰਟਰ ਫਾਈਨਲ ’ਚ ਪ੍ਰਵੇਸ਼ ਕੀਤਾ। ਪਿਛਲੀ ਵਾਰ ਦੀ ਕਾਂਸੀ ਤਮਗਾ ਜੇਤੂ ਮਨੀਸ਼ਾ ਮੌਨ (57 ਕਿਲੋ) ਨੇ ਵੀ ਆਸਟਰੇਲੀਆ ਦੀ ਰਾਹਿਮੀ ਟੀਨਾ ਨੂੰ 5-0 ਨਾਲ ਹਰਾ ਕੇ ਆਖਰੀ-16 ਵਿਚ ਜਗ੍ਹਾ ਬਣਾਈ।
50 ਕਿ. ਗ੍ਰਾ. ਪ੍ਰਤੀਯੋਗਿਤਾ ’ਚ ਮੁਕਾਬਲੇਬਾਜ਼ੀ ਕਰ ਰਹੀ ਨਿਕਹਤ ਨੇ ਮੌਜੂਦਾ ਅਫਰੀਕੀ ਚੈਂਪੀਅਨ ਨੂੰ 5-0 ਦੇ ਸਰਬਸੰਮਤੀ ਦੇ ਫੈਸਲੇ ਨਾਲ ਹਰਾ ਕੇ ਟੂਰਨਾਮੈਂਟ ’ਚ ਦੂਜੀ ਜਿੱਤ ਦਰਜ ਕਤੀ। ਦੋਵਾਂ ਮੁੱਕੇਬਾਜ਼ਾਂ ਨੇ ਚੌਕਸੀ ਭਰੀ ਸ਼ੁਰੂਆਤ ਕਰਦੇ ਹੋਏ ਸੁਰੱਖਿਅਤ ਦੂਰੀ ਬਣਾਈ ਰੱਖੀ। ਪਿਛਲੇ ਗੇੜ ’ਚ ਸੋਨ ਤਮਗਾ ਜਿੱਤਣ ਵਾਲੀ ਨਿਕਹਤ ਨੇ ਪਹਿਲਾ ਅੰਕ ਹਾਸਲ ਕੀਤਾ। ਅਲਜੀਰੀਆਈ ਮੁ੍ਰਕੇਬਾਜ਼ ਨੂੰ ਇਸ ਤੋਂ ਬਾਅਦ ਅੰਕ ਮਿਲਿਆ, ਜਿਸ ਤੋਂ ਬਾਅਦ ਦੋਵਾਂ ਮੁੱਕੇਬਾਜ਼ਾਂ ਨੇ ਇਕ ਦੂਜੇ ਨੂੰ ਪਛਾੜਨ ਦੀ ਕੋਸ਼ਿਸ਼ ਕੀਤੀ ਪਰ ਨਿਕਹਤ ਬਾਜ਼ੀ ਮਾਰੀ ਗਈ।
ਵੈਸਟਇੰਡੀਜ਼ ਨੇ ਦੱਖਣੀ ਅਫਰੀਕਾ ਨੂੰ ਵਨ-ਡੇ ਮੈਚ 'ਚ 48 ਦੌੜਾਂ ਨਾਲ ਹਰਾਇਆ
NEXT STORY