ਬਾਰਸੀਲੋਨਾ - ਕੇਟਲਨ ਚੈੱਸ ਸਰਕਟ ਦੇ ਤੀਸਰੇ ਟੂਰਨਾਮੈਂਟ 20ਵੇਂ ਸੰਤ ਮਾਰਟੀ ਇੰਟਰਨੈਸ਼ਨਲ ਸ਼ਤਰੰਜ ਵਿਚ ਭਾਰਤ ਦੇ ਨੀਲੇਸ਼ ਸਹਾ ਅਤੇ ਮਿੱਤਰਭਾ ਗੁਹਾ ਵਧੀਆ ਪ੍ਰਦਰਸ਼ਨ ਕਰਦੇ ਹੋਏ ਦੂਸਰੇ ਸਥਾਨ 'ਤੇ ਜਾ ਪਹੁੰਚੇ ਹਨ। ਭਾਰਤ ਦੇ ਇਨ੍ਹਾਂ ਨੌਜਵਾਨ ਖਿਡਾਰੀਆਂ ਦੇ ਪ੍ਰਦਰਸ਼ਨ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਾ ਸਕਦੇ ਹੋ ਕਿ ਹਰ ਟੂਰਨਾਮੈਂਟ ਵਿਚ ਕੋਈ ਨਾ ਕੋਈ ਇਕ ਖਿਡਾਰੀ ਨਿੱਖਰ ਕੇ ਸਾਹਮਣੇ ਆਉਂਦਾ ਹੈ। ਬਾਰਬੇਰਾ ਵਿਚ ਉਪ-ਜੇਤੂ ਰਹੇ ਇਆਨ ਪੀ. ਨੂੰ ਇਸ ਟੂਰਨਾਮੈਂਟ ਵਿਚ ਆਪਣੀ ਦੂਸਰੀ ਹਾਰ ਦਾ ਸਾਹਮਣਾ ਵੀ ਇਕ ਭਾਰਤੀ ਤੋਂ ਹੀ ਕਰਨਾ ਪਿਆ।
ਨੀਲੇਸ਼ ਸਹਾ ਨੇ ਉਸ ਨੂੰ ਹਰਾਉਂਦੇ ਹੋਏ ਦਿਖਾਇਆ ਕਿ ਉਸ 'ਚ ਕਾਫੀ ਹੁਨਰ ਹੈ। ਮਿੱਤਰਭਾ ਗੁਹਾ ਨੇ ਸਪੇਨ ਦੇ ਗ੍ਰੈਂਡ ਮਾਸਟਰ ਮੁਨੋਜ ਮਿਜੌਲ ਨਾਲ ਡਰਾਅ ਖੇਡਿਆ। ਫਿਲਹਾਲ ਭਾਰਤੀ ਖਿਡਾਰੀਆਂ 'ਚ ਨੀਲੇਸ਼ ਅਤੇ ਮਿੱਤਰਭਾ 4 ਅੰਕ ਬਣਾ ਕੇ ਸਭ ਤੋਂ ਅੱਗੇ ਚੱਲ ਰਹੇ ਹਨ। ਉਨ੍ਹਾਂ ਦੇ ਪਿੱਛੇ ਦੀਪ ਕਠਿਆਰ 3.5 ਅੰਕ, ਇਆਨ ਪੀ. ਅਤੁਲ ਦਹਾਲੇ, ਅਨੁਸਤੂਪ ਬਿਸਬਾਸ, ਸਲੋਨੀ ਸਾਪਲੇ 3 ਅੰਕਾਂ 'ਤੇ ਖੇਡ ਰਹੇ ਹਨ।
BCCI ਦੇ ਘਰੇਲੂ ਸੈਸ਼ਨ 'ਚ ਹੋਣਗੇ 2017 ਮੈਚ
NEXT STORY