ਮੈਲਬੌਰਨ : ਆਸਟ੍ਰੇਲੀਅਨ ਓਪਨ ਦੇ ਅੱਠਵੇਂ ਦਿਨ ਵਿਸ਼ਵ ਦੇ ਨੰਬਰ ਇੱਕ ਖਿਡਾਰੀਆਂ ਦਾ ਦਬਦਬਾ ਦੇਖਣ ਨੂੰ ਮਿਲਿਆ। ਸਪੇਨ ਦੇ ਕਾਰਲੋਸ ਅਲਕਾਰਾਜ਼ ਅਤੇ ਮਹਿਲਾ ਵਰਗ ਵਿੱਚ ਆਰਿਆਨਾ ਸਬਾਲੇਂਕਾ ਨੇ ਆਪਣੇ-ਆਪਣੇ ਚੌਥੇ ਦੌਰ ਦੇ ਮੁਕਾਬਲੇ ਜਿੱਤ ਕੇ ਸਾਲ ਦੇ ਪਹਿਲੇ ਗ੍ਰੈਂਡ ਸਲੈਮ ਦੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ।
ਅਲਕਾਰਾਜ਼ ਦੀ ਲਗਾਤਾਰ ਚੌਥੀ ਸਿੱਧੀ ਜਿੱਤ
ਛੇ ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ ਕਾਰਲੋਸ ਅਲਕਾਰਾਜ਼ ਨੇ 19ਵੀਂ ਸੀਡ ਅਮਰੀਕੀ ਖਿਡਾਰੀ ਟੌਮੀ ਪੌਲ ਨੂੰ ਸਿੱਧੇ ਸੈੱਟਾਂ ਵਿੱਚ 7-6 (6), 6-4, 7-5 ਨਾਲ ਹਰਾਇਆ। ਇਹ ਮੁਕਾਬਲਾ ਰੌਡ ਲੇਵਰ ਐਰੀਨਾ ਵਿੱਚ 2 ਘੰਟੇ 44 ਮਿੰਟ ਤੱਕ ਚੱਲਿਆ। ਹਾਲਾਂਕਿ ਪੌਲ ਨੇ ਸ਼ੁਰੂਆਤੀ ਬਰੇਕ ਹਾਸਲ ਕਰਕੇ ਆਤਮਵਿਸ਼ਵਾਸ ਨਾਲ ਸ਼ੁਰੂਆਤ ਕੀਤੀ ਸੀ, ਪਰ ਅਲਕਾਰਾਜ਼ ਨੇ ਟਾਈਬ੍ਰੇਕਰ ਵਿੱਚ ਪਹਿਲਾ ਸੈੱਟ ਜਿੱਤ ਕੇ ਵਾਪਸੀ ਕੀਤੀ ਅਤੇ ਬਾਕੀ ਦੋਵਾਂ ਸੈੱਟਾਂ ਵਿੱਚ ਆਪਣਾ ਦਬਦਬਾ ਬਣਾਈ ਰੱਖਿਆ। ਮੈਲਬੌਰਨ ਵਿੱਚ ਇਹ ਲਗਾਤਾਰ ਤੀਜਾ ਸਾਲ ਹੈ ਜਦੋਂ ਅਲਕਾਰਾਜ਼ ਕੁਆਰਟਰ ਫਾਈਨਲ ਵਿੱਚ ਪਹੁੰਚੇ ਹਨ। ਅਗਲੇ ਦੌਰ ਵਿੱਚ ਉਨ੍ਹਾਂ ਦਾ ਸਾਹਮਣਾ ਆਸਟ੍ਰੇਲੀਆ ਦੇ ਐਲੇਕਸ ਡੀ ਮਿਨੌਰ ਜਾਂ ਅਲੈਗਜ਼ੈਂਡਰ ਬੁਬਲਿਕ ਨਾਲ ਹੋਵੇਗਾ।
ਸਬਾਲੇਂਕਾ ਦੀ ਤੀਜੇ ਖਿਤਾਬ ਵੱਲ ਮਜ਼ਬੂਤ ਦਾਅਵੇਦਾਰੀ
ਮਹਿਲਾ ਵਰਗ ਵਿੱਚ ਆਰਿਆਨਾ ਸਬਾਲੇਂਕਾ ਨੇ ਕੈਨੇਡਾ ਦੀ 19 ਸਾਲਾ ਉੱਭਰਦੀ ਸਿਤਾਰਾ ਵਿਕਟੋਰੀਆ ਮਬੋਕੋ ਨੂੰ 6-1, 7-6 (1) ਨਾਲ ਮਾਤ ਦਿੱਤੀ,। ਸਬਾਲੇਂਕਾ ਨੇ ਮੈਚ ਵਿੱਚ 31 ਵਿਨਰਜ਼ ਲਗਾਏ ਅਤੇ ਆਪਣੀ ਤਾਕਤ ਦਾ ਲੋਹਾ ਮਨਵਾਇਆ। ਹਾਲਾਂਕਿ ਦੂਜੇ ਸੈੱਟ ਦੇ 10ਵੇਂ ਗੇਮ ਵਿੱਚ ਉਹ ਮੈਚ ਜਲਦੀ ਖਤਮ ਕਰਨ ਦਾ ਮੌਕਾ ਖੁੰਝ ਗਈ ਸੀ, ਪਰ ਟਾਈਬ੍ਰੇਕ ਵਿੱਚ ਉਨ੍ਹਾਂ ਨੇ ਸ਼ਾਨਦਾਰ ਖੇਡ ਦਿਖਾਈ,। ਹੁਣ ਕੁਆਰਟਰ ਫਾਈਨਲ ਵਿੱਚ ਉਨ੍ਹਾਂ ਦਾ ਮੁਕਾਬਲਾ ਅਮਰੀਕਾ ਦੀ ਇਵਾ ਜੋਵਿਕ ਨਾਲ ਹੋਵੇਗਾ।
ਬੰਗਲਾਦੇਸ਼ ICC ਦੇ ਫੈਸਲੇ ਨੂੰ ਚੁਣੌਤੀ ਨਹੀਂ ਦੇਵੇਗਾ, ਸਕਾਟਲੈਂਡ ਦੀ ਐਂਟਰੀ ਪੱਕੀ
NEXT STORY