ਮੈਨਚੈਸਟਰ : ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਮੰਗਲਵਾਰ ਨੂੰ ਇੱਥੇ ਹੋਣ ਵਾਲੇ ਸੈਮੀਫਾਈਨਲ ਦੌਰਾਨ ਓਲਡ ਟ੍ਰੈਫਰਡ ਸਟੇਡੀਅਮ ਦੇ ਉੱਪਰੋਂ ਜਹਾਜ਼ ਨਹੀਂ ਉੱਡ ਸਕਣਗੇ ਕਿਉਂਕਿ ਸਟੇਡੀਅਮ ਨੂੰ 'ਨੋ ਫਲਾਈ ਜ਼ੋਨ' ਐਲਾਨ ਦਿੱਤਾ ਗਿਆ ਹੈ। ਸ਼੍ਰੀਲੰਕਾ ਖਿਲਾਫ ਹੈਡਿੰਗਲੇ ਵਿਚ ਟੀਮ ਇੰਡੀਆ ਦੇ ਲੀਗ ਮੈਚਾਂ ਦੌਰਾਨ ਨਿਜੀ ਪਲੇਨ ਨਾਲ ਭਾਰਤ ਵਿਰੋਧੀ ਬੈਨਰ ਲਹਿਰਾਏ ਗਏ ਸੀ ਜਿਸ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ। ਇਹ ਫੈਸਲਾ ਇੱਥੇ ਸਥਾਨਕ ਅਧਿਕਾਰੀਆਂ ਨਾਲ ਸਲਾਹ ਤੋਂ ਬਾਅਦ ਲਿਆ ਗਿਆ ਹੈ। ਇੰਗਲੈਂਡ ਅਤੇ ਵੇਲਸ ਕ੍ਰਿਕਟ ਬੋਰਡ ਨੇ ਬੀ. ਸੀ. ਸੀ. ਆਈ. ਨੂੰ ਇਹ ਜਾਣਕਾਰੀ ਦਿੱਤੀ ਹੈ।
ਇਸ ਫੈਸਲੇ ਦੀ ਜਾਣਕਾਰੀ ਰੱਖਣ ਵਾਲੇ ਬੀ. ਸੀ. ਸੀ. ਆਈ. ਦੇ ਇਕ ਅਧਿਕਾਰੀ ਨੇ ਨਾਂ ਜ਼ਾਹਰ ਨਹੀਂ ਕਰਨ ਦੀ ਸ਼ਰਤ 'ਤੇ ਦੱਸਿਆ, ''ਅਸੀਂ ਸੁਰੱਖਿਆ ਦੀ ਸੰਨ੍ਹ ਗੀ ਗੱਲ ਸਾਫ ਤੌਰ 'ਤੇ ਦੱਸੀ ਸੀ ਅਤੇ ਸਾਡੇ ਖਿਡਾਰੀਆਂ ਦੀ ਸੁਰੱਖਿਆ ਦਾ ਮੁੱਦਾ ਵੀ ਚੁੱਕਿਆ ਸੀ। ਇਸਦੇ ਤਹਿਤ ਈ. ਸੀ. ਬੀ. ਨੇ ਸੀ. ਈ. ਓ. ਰਾਹੁਲ ਚੌਧਰੀ ਨੂੰ ਦੱਸਿਆ ਕਿ ਇਕ ਦਿਨ ਲਈ ਓਲਡ ਟ੍ਰੈਫਰਡ ਦੇ ਹਵਾਈ ਖੇਤਰ ਨੂੰ 'ਨੋ ਫਲਾਈ ਜ਼ੋਨ' ਐਲਾਨ ਦਿੱਤਾ ਗਿਆ ਹੈ। ਸ਼ਨੀਵਾਰ ਨੂੰ ਭਾਰਤ-ਸ਼੍ਰੀਲੰਕਾ ਮੈਚ ਵਿਚਾਲੇ ਕਈ ਵਾਰ ਹੈਡਿੰਗਲੇ ਦੇ ਹਵਾਈ ਖੇਤਰ ਵਿਚ ਬ੍ਰੈਡਫੋਰਡ ਨਾਲ ਨਿਜੀ ਜਹਾਜ਼ ਨੇ ਉਡਾਣ ਭਰੀ ਸੀ ਜਿਸ 'ਤੇ 'ਭਾਰਤ ਭੀੜ ਵੱਲੋਂ ਕੁੱਟਮਾਰ ਕਰਕੇ ਹੱਤਿਆ ਬੰਦ ਕਰੋ' ਅਤੇ ਕਸ਼ਮੀਰ ਲਈ 'ਜਸਟਿਸ' ਵਰਗੇ ਬੈਨਰ ਲੱਗੇ ਸੀ। ਆਈ. ਸੀ. ਸੀ. ਨੂੰ ਇਸ ਘਟਨਾ ਨਾਲ ਸ਼ਰਮਸਾਰ ਹੋਣਾ ਪਿਆ ਸੀ ਕਿਉਂਕਿ ਇਹ ਇਸ ਤਰ੍ਹਾਂ ਦੀ ਸੁਰੱਖਿਆ ਵਿਚ ਵੱਡੀ ਸੰਨ੍ਹ ਸੀ।
ਇਸ ਤੋਂ ਪਹਿਲਾਂ ਅਫਗਾਨਿਸਤਾ ਅਤੇ ਪਾਕਿਸਤਾਨ ਵਿਚਾਲੇ ਮੈਚ ਦੌਰਾਨ ਵੀ ਇਕ ਜਹਾਜ਼ ਨੇ 'ਬਲੂਚਿਸਤਾਨ ਲਈ 'ਜਸਟਿਸ' ਦਾ ਬੈਨਰ ਲਹਿਰਾਇਆ ਸੀ। ਸਟੇਡੀਅਮ ਦੇ ਅਦਰ ਝਗੜਾ ਹੋਣ ਦੇ ਬਾਅਦ ਕਈ ਪ੍ਰਸ਼ੰਸਕਾਂ ਨੂੰ ਬਾਹਰ ਕਰ ਦਿੱਤਾ ਗਿਆ ਸੀ। ਮੰਨਿਆ ਜਾ ਰਿਹਾ ਹੈ ਕਿ ਬੈਨਰ ਲਹਿਰਾਏ ਜਾਣ ਤੋਂ ਬਾਅਦ ਇਹ ਝਗੜਾ ਹੋਇਆ ਸੀ।
ਨਿਊਜ਼ੀਲੈਂਡ ਖਿਲਾਫ ਰੋਹਿਤ ਸ਼ਰਮਾ ਤੋੜ ਸਕਦੇ ਹਨ ਇਸ ਦਿੱਗਜ ਖਿਡਾਰੀ ਦੇ ਦੋ ਵੱਡੇ ਰਿਕਾਰਡ
NEXT STORY