ਸਪੋਰਟਸ ਡੈਸਕ- ਬੰਗਲਾਦੇਸ਼ ਵਿਰੁੱਧ ਨੇੜਲੀ ਜਿੱਤ ਹਾਸਲ ਕਰਨ ਵਾਲੀ ਭਾਰਤੀ ਟੀਮ ਦੇ ਕਪਤਾਨ ਲੋਕੇਸ਼ ਰਾਹੁਲ ਨੇ ਕਿਹਾ ਕਿ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਦੀ ਕਮੀ ਉਨ੍ਹਾਂ ਨੂੰ ਕਾਫੀ ਮਹਿਸੂਸ ਹੋਈ ਹੈ ਪਰ 5 ਦਿਨ ਖੇਡੇ ਜਾਣ ਵਾਲੇ ਮੁਕਾਬਲੇ ਲਈ ਟੀਮ ਸੰਤੁਲਿਤ ਸੀ। ਇਸ ਬਾਰੇ ਲਏ ਗਏ ਫੈਸਲੇ ’ਤੇ ਉਸ ਨੂੰ ਕੋਈ ਅਫਸੋਸ ਨਹੀਂ ਹੈ।
ਜ਼ਿਕਰਯੋਗ ਹੈ ਕਿ ਦੂਜੇ ਟੈਸਟ ’ਚ ਦੋਨੋਂ ਟੀਮਾਂ ਦੀਆਂ ਡਿੱਗੀਆਂ ਕੁੱਲ 37 ਵਿਕਟਾਂ ’ਚੋਂ ਜੇਕਰ ਇਕ ਰਨਆਊਟ ਛੱਡ ਦਿੱਤਾ ਜਾਵੇ ਤਾਂ ਸਿਰਫ 11 ਵਿਕਟਾਂ ਤੇਜ਼ ਗੇਂਦਬਾਜ਼ਾਂ ਦੇ ਹਿੱਸੇ ’ਚ ਆਈਆਂ, ਜਦਕਿ ਸਪਿਨਰਾਂ ਨੇ 25 ਵਿਕਟਾਂ ਲਈਆਂ। ਭਾਰਤੀ ਕਪਤਾਨ ਨੇ ਕਿਹਾ ਕਿ ਜੇਕਰ ਸਾਡੇ ਇਥੇ ਆਈ. ਪੀ. ਐੱਲ. ਦੀ ਤਰ੍ਹਾਂ ਇੰਪੈਕਟ ਪਲੇਅਰ ਰੂਲ ਹੁੰਦਾ ਤਾਂ ਮੈਂ ਦੂਜੀ ਪਾਰੀ ’ਚ ਕੁਲਦੀਪ ਨੂੰ ਪਸੰਦ ਕਰਦਾ। ਇਹ ਇਕ ਮੁਸ਼ਕਿਲ ਫੈਸਲਾ ਸੀ।
ਇਹ ਜਾਨਣ ਅਤੇ ਸਮਝਣ ਲਈ ਕਿ ਉਸ ਨੇ ਹੁਣੇ-ਹੁਣੇ ਸਾਡੇ ਲਈ ਟੈਸਟ ਜਿੱਤਿਆ ਹੈ ਪਰ ਖੇਡ ਤੋਂ ਪਹਿਲਾਂ ਅਤੇ ਪਹਿਲੇ ਦਿਨ ਦੀ ਪਿੱਚ ਨੂੰ ਦੇਖ ਕੇ ਸਾਨੂੰ ਲੱਗਾ ਕਿ ਪਿੱਚ ਤੇਜ਼ ਗੇਂਦਬਾਜ਼ ਅਤੇ ਸਪਿਨਰਾਂ ਦੋਵਾਂ ਦੇ ਮੁਤਾਬਕ ਹੋਵੇਗੀ। ਇਸ ਨੂੰ ਧਿਆਨ ’ਚ ਰੱਖਦੇ ਹੋਏ ਅਸੀਂ ਸਭ ਤੋਂ ਸੰਤੁਲਿਤ ਟੀਮ ਖਿਡਾਉਣੀ ਚਾਹੁੰਦੇ ਸੀ ਅਤੇ ਇਹੀ ਅਸੀਂ ਕੀਤਾ। ਮੈਨੂੰ ਇਸ ਦਾ ਕੋਈ ਅਫਸੋਸ ਨਹੀਂ ਹੈ ਅਤੇ ਇਹ ਸਹੀ ਫੈਸਲਾ ਸੀ। ਜੇਕਰ ਤੁਸੀਂ ਦੇਖੋ ਕਿ ਅਸੀਂ ਜੋ 20 ਵਿਕਟਾਂ ਲਈਆਂ, ਉਸ ’ਚ 10 ਤੇਜ਼ ਗੇਂਦਬਾਜ਼ਾਂ ਨੇ ਲਈਆਂ। ਹਾਲਾਂਕਿ ਦੂਜੀ ਪਾਰੀ ’ਚ ਕੁਲਦੀਪ ਸਾਡੇ ਲਈ ਜ਼ਿਆਦਾ ਫਾਇਦੇਮੰਦ ਸਾਬਿਤ ਹੋ ਸਕਦਾ ਸੀ।
PCB ਦੀ ਨਵੀਂ ਮੈਨੇਜਮੈਂਟ ਨੇ ਖਿਡਾਰੀਆਂ ਨੂੰ ਦਿੱਤੇ ਸਖ਼ਤ ਹੁਕਮ, ਕਰਾਰ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਵੇ
NEXT STORY