ਸਟਾਵੇਂਗਰ (ਨਾਰਵੇ) (ਨਿਕਲੇਸ਼ ਜੈਨ)– ਕੋਵਿਡ ਦੇ ਇਕ ਲੰਬੇ ਸਮੇਂ ਤੋਂ ਬਾਅਦ ਕਲਾਸੀਕਲ ਸ਼ਤਰੰਜ ਦੇ ਵੱਡੇ ਟੂਰਨਾਮੈਂਟ ਨੂੰ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਜਿੱਤਣ ਜਾ ਰਿਹਾ ਹੈ। ਨਾਰਵੇ ਸ਼ਤਰੰਜ ਦੇ 9ਵੇਂ ਰਾਊਂਡ ਵਿਚ ਕਾਰਲਸਨ ਨੇ ਇਕ ਬੇਹੱਦ ਹੀ ਰੋਮਾਂਚਕ ਤੇ ਲਗਭਗ ਡਰਾਅ ਹੋ ਚੁੱਕੇ ਮੁਕਾਬਲੇ ਵਿਚ ਫਿਡੇ ਦੇ 17 ਸਾਲਾ ਤੇ ਸ਼ਤਰੰਜ ਦੀ ਨਵੀਂ ਸਨਸਨੀ ਅਲੀਰੇਜਾ ਫਿਰੌਜਾ ਨੂੰ ਹਰਾ ਕੇ ਇਕ ਰਾਊਂਡ ਪਹਿਲਾਂ ਹੀ ਖਿਤਾਬ ਜਿੱਤਣਾ ਤੈਅ ਕਰ ਲਿਆ।
ਸਫੇਦ ਮੋਹਰਿਆਂ ਨਾਲ ਖੇਡ ਰਹੇ ਅਲੀਰੇਜਾ ਨੇ ਕਿੰਗਜ਼ ਇੰਡੀਅਨ ਅਟੈਕ ਵਿਚ ਕਾਰਲਸਨ ਨੂੰ ਓਪਨਿੰਗ ਤੋਂ ਹੀ ਬਰਾਬਰ ਦੀ ਸਥਿਤੀ ਵਿਚ ਰੱਖਿਆ ਸੀ ਤੇ ਖੇਡ ਦੀ 68ਵੀਂ ਚਾਲ ਤਕ ਸ਼ਾਨਦਾਰ ਖੇਡ ਤੋਂ ਬਾਅਦ ਅਲੀਰੇਜਾ ਰਾਜਾ ਤੇ ਪਿਆਦਿਆਂ ਦੇ ਐਂਡਗੇਮ ਵਿਚ ਉਸ ਨੇ ਕਾਰਲਸਨ ਦੇ ਰਾਜਾ ਨੂੰ ਇਸ ਕਦਰ ਬੰਦ ਰੱਖਿਆ ਸੀ ਕਿ ਉਹ ਡਰਾਅ ਦੀ ਸਥਿਤੀ ਹਾਸਲ ਕਰ ਚੁੱਕਾ ਸੀ ਪਰ 69ਵੀਂ ਚਾਲ ਵਿਚ ਉਸ ਨੇ ਰਾਜਾ ਦੀ ਇਕ ਅਜਿਹੀ ਚਾਲ ਚੱਲੀ, ਜਿਸ ਨਾਲ ਕਾਰਲਸਨ ਦਾ ਰਾਜਾ ਅੰਦਰ ਆ ਿਗਆ ਤੇ ਆਪਣੇ ਆਖਰੀ ਪਿਆਦੇ ਨੂੰ ਮਰਦਾ ਦੇਖ ਅਲੀਰੇਜਾ ਨੇ ਹਾਰ ਮੰਨ ਲਈ।
ਹੋਰਨਾਂ ਮੁਕਾਬਲਿਆਂ ਵਿਚ ਨਾਰਵੇ ਦੇ ਆਰੀਅਨ ਤਾਰੀ ਨੇ ਲਗਭਗ ਜਿੱਤੀ ਕਲਾਸੀਕਲ ਬਾਜ਼ੀ ਅਰਮੀਨੀਆ ਦੇ ਅਰੋਨੀਅਨ ਨਾਲ ਪਹਿਲਾਂ ਡਰਾਅ ਖੇਡੀ ਤੇ ਉਸ ਤੋਂ ਬਾਅਦ ਉਹ ਟਾਈਬ੍ਰੇਕ ਵਿਚ ਮੁਕਾਬਲਾ ਹਾਰ ਗਿਆ ਜਦਕਿ ਪੋਲੈਂਡ ਦੇ ਜਾਨ ਡੂਡਾ ਤੇ ਅਮਰੀਕਾ ਦੇ ਫਬਿਆਨੋ ਕਰੂਆਨਾ ਨੇ ਕਲਾਸੀਕਲ ਡਰਾਅ ਖੇਡਿਆ ਪਰ ਬਾਅਦ ਵਿਚ ਕਰੂਆਨਾ ਨੇ ਟਾਈਬ੍ਰੇਕ ਵਿਚ ਬਾਜ਼ੀ ਆਪਣੇ ਨਾਂ ਕੀਤੀ।
ਰਾਊਂਡ-9 ਤੋਂ ਬਾਅਦ ਮੈਗਨਸ ਕਾਰਲਸਨ 19.5, ਅਲੀਰੇਜਾ 15.5 ਅੰਕ, ਲੇਵੋਨ ਅਰੋਨੀਅਨ 14.5 ਅੰਕ, ਕਰੂਆਨਾ 14 ਅੰਕ ਤੇ ਆਰੀਅਨ ਤਾਰੀ 2.5 ਅੰਕਾਂ 'ਤੇ ਖੇਡ ਰਹੇ ਹਨ। ਆਖਰੀ ਰਾਊਂਡ ਵਿਚ ਕਾਰਲਸਨ ਅਰੋਨੀਅਨ ਨਾਲ ਮੁਕਾਬਲਾ ਖੇਡੇਗਾ।
ਮੋਰਗਨ ਨੇ ਦੱਸਿਆ, ਕਾਰਤਿਕ ਨੇ ਕਿਉਂ ਛੱਡੀ ਕੋਲਕਾਤਾ ਦੀ ਕਪਤਾਨੀ
NEXT STORY