ਆਬੂ ਧਾਬੀ- ਮੁੰਬਈ ਇੰਡੀਅਨਜ਼ ਦੇ ਵਿਰੁੱਧ ਅੱਜ ਦੇ ਮੈਚ 'ਚ ਦਿਨੇਸ਼ ਕਾਰਤਿਕ ਦੀ ਜਗ੍ਹਾ ਇਯੋਨ ਮੋਰਗਨ ਕੇ. ਕੇ. ਆਰ. ਦੀ ਕਮਾਨ ਸੰਭਾਲ ਰਹੇ ਹਨ। ਮੋਰਗਨ ਨੇ ਮੈਚ ਤੋਂ ਪਹਿਲਾਂ ਬਿਆਨ ਦਿੱਤਾ ਕਿ ਦਿਨੇਸ਼ ਕਾਰਤਿਕ ਨੇ ਕੱਲ ਹੀ ਸਾਰਿਆਂ ਨੂੰ ਇਸ ਬਾਰੇ 'ਚ ਦੱਸ ਦਿੱਤਾ ਸੀ ਕਿ ਉਹ ਕਪਤਾਨੀ ਛੱਡ ਰਹੇ ਹਨ। ਕਾਰਤਿਕ ਨੇ ਦੱਸਿਆ ਕਿ ਉਹ ਆਪਣੀ ਬੱਲੇਬਾਜ਼ੀ 'ਤੇ ਪੂਰਾ ਧਿਆਨ ਲਗਾਉਣਾ ਚਾਹੁੰਦੇ ਹਨ, ਇਸ ਲਈ ਉਹ ਟੀਮ ਦੀ ਕਮਾਨ ਛੱਡ ਰਹੇ ਹਨ।
ਮੋਰਗਨ ਨੇ ਕਿਹਾ ਕਿ ਕਾਰਤਿਕ ਵਲੋਂ ਟੀਮ ਦੀ ਕਪਤਾਨੀ ਛੱਡਣ ਦਾ ਫੈਸਲਾ ਇਕ ਵੱਡਾ ਫੈਸਲਾ ਹੈ। ਉਨ੍ਹਾਂ ਨੇ ਖੁਦ ਤੋਂ ਪਹਿਲਾਂ ਟੀਮ ਦੇ ਬਾਰੇ 'ਚ ਸੋਚਿਆ ਜੋ ਇਕ ਅਵਿਸ਼ਵਾਸ਼ਯੋਗ ਹੈ। ਇਹ ਫੈਸਲਾ ਉਨ੍ਹਾਂ 'ਚ ਵੱਡੀ ਹਿੰਮਤ ਦਿਖਾਉਂਦਾ ਹੈ। ਮੈਨੂੰ ਖੁਸ਼ੀ ਹੈ ਕਿ ਮੈਂ ਕੇ. ਕੇ. ਆਰ. ਦੀ ਕਪਤਾਨੀ ਕਰਾਂਗਾ। ਹੁਣ ਮੈਂ ਉਪ ਕਪਤਾਨ ਦੇ ਤੌਰ 'ਤੇ ਨਹੀਂ ਬਲਕਿ ਕਪਤਾਨ ਦੇ ਤੌਰ 'ਤੇ ਖਿਡਾਰੀਆਂ ਦੇ ਨਾਲ ਕੰਮ ਕਰਾਂਗਾ। ਸ਼ੁੱਭਮਨ ਗਿੱਲ, ਨਾਗਰਕੋਟੀ ਵਰਗੇ ਕੁਝ ਨਾਂ ਹਨ, ਜੋ ਅਲੱਗ-ਅਲੱਗ ਮੌਕਿਆਂ 'ਤੇ ਟੀਮ ਦੇ ਲਈ ਅਹਿਮ ਯੋਗਦਾਨ ਦੇ ਚੁੱਕੇ ਹਨ। ਸਾਨੂੰ ਆਪਣੀ ਪਿਛਲੀ ਗਲਤੀਆਂ ਨੂੰ ਸੁਧਾਰਨਾ ਹੋਵੇਗਾ ਅਤੇ ਅੱਜ ਦੇ ਮੈਚ 'ਚ ਨਵੀਂ ਰਣਨੀਤੀ ਦੇ ਨਾਲ ਉਤਰਾਂਗੇ।
IPL 2020 MI vs KKR : ਮੁੰਬਈ ਨੇ ਕੋਲਕਾਤਾ ਨੂੰ 8 ਵਿਕਟਾਂ ਨਾਲ ਹਰਾਇਆ
NEXT STORY