ਨਾਟਿੰਘਮ- ਬੰਗਲਾਦੇਸ਼ ਨੂੰ ਤਮੀਮ ਇਕਬਾਲ ਤੋਂ ਕਾਫੀ ਉਮੀਦਾਂ ਹਨ ਤੇ ਖੱਬੇ ਹੱਥ ਦੇ ਇਸ ਸਲਾਮੀ ਬੱਲੇਬਾਜ਼ ਨੇ ਮੰਨਿਆ ਕਿ ਉਹ ਮੌਜੂਦਾ ਵਿਸ਼ਵ ਕੱਪ ਵਿਚ ਅਜੇ ਤੱਕ ਉਮੀਦਾਂ 'ਤੇ ਖਰਾ ਨਹੀਂ ਉਤਰ ਸਕਿਆ। ਤਮੀਮ ਹੁਣ ਤੱਕ ਜਿਹੜੇ 6 ਮੈਚ ਖੇਡਿਆ ਹੈ, ਉਨ੍ਹਾਂ ਵਿਚ ਉਹ ਸਿਰਫ ਇਕ ਅਰਧ ਸੈਂਕੜਾ ਲਾ ਸਕਿਆ ਹੈ। ਉਸ ਨੇ ਆਸਟਰੇਲੀਆ ਵਿਰੁੱਧ ਵੀਰਵਾਰ ਨੂੰ 62 ਦੌੜਾਂ ਬਣਾਈਆਂ ਪਰ ਉਸ ਦੀ ਟੀਮ ਨੂੰ ਤਦ ਵੀ ਹਾਰ ਝੱਲਣੀ ਪਈ।
ਤਮੀਮ ਨੇ ਕਿਹਾ, ''ਪਿਛਲੇ ਮੈਚ ਵਿਚ ਵੀ ਮੈਂ ਚੰਗੀ ਬੱਲੇਬਾਜ਼ੀ ਕਰ ਰਿਹਾ ਸੀ। ਆਸਟਰੇਲੀਆ ਵਿਰੁੱਧ ਵੀ ਅਜਿਹਾ ਸੀ ਪਰ ਮੈਂ ਇਸ ਦਾ ਫਾਇਦਾ ਨਹੀਂ ਚੁੱਕ ਸਕਿਆ।'' ਪਹਿਲੇ ਦੇ ਮੈਚਾਂ 'ਚ ਵੀ ਉਹ ਚੰਗੀ ਸ਼ੁਰੂਆਤ ਨੂੰ ਵੱਡੇ ਸਕੋਰ 'ਚ ਬਦਲਨ 'ਚ ਸਫਲ ਨਹੀਂ ਰਹੇ। ਉਨ੍ਹਾਂ ਨੇ ਕਿਹਾ ਕਿ ਟੀਮ ਨੂੰ ਮੇਰੇ ਤੋਂ ਕਾਫੀ ਉਮੀਦਾਂ ਹਨ ਤੇ ਮੈਨੂੰ ਵੀ ਆਪਣੇ ਆਪ ਤੋ ਕਾਫੀ ਉਮੀਦ ਹਨ ਤੇ ਮੈ ਅਜੇ ਤੱਕ ਉਨਾਂ ਉਮੀਦਾਂ ਦੇ ਮੁਤਾਬਕ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਿਆ। ਮੈਂ ਕੁਝ ਖਾਸ ਮੌਕਿਆ 'ਤੇ ਗਲਤ ਸ਼ਾਟ ਖੇਡ ਕੇ ਵਿਕਟ ਗੁਆਈ ਹੈ। ਮੈਨੂੰ ਜ਼ਿਆਦਾ ਅਨੂਸ਼ਾਸਿਤ ਹੋ ਕੇ ਖੇਡਣਾ ਹੋਵੇਗਾ।
ਮਾਲ ਵਿਚ ਜਦੋਂ ਇਕ ਪਾਕਿ ਪ੍ਰਸ਼ੰਸਕ ਨੇ ਸਰਫਰਾਜ਼ ਦੀ ਕੀਤੀ ਬੇਇਜ਼ਤੀ, ਦੇਖੋ ਵੀਡੀਓ
NEXT STORY