ਨਵੀਂ ਦਿੱਲੀ- ਦੁਨੀਆ ਦੀ ਸਭ ਤੋਂ ਵੱਡੀ ਟੀ-20 ਦੇ ਮੈਗਾ ਨਿਲਾਮੀ ਵਿਚ ਸੁਰੇਸ਼ ਰੈਨਾ ਨੂੰ ਕਿਸੇ ਵੀ ਫ੍ਰੈਂਚਾਇਜ਼ੀ ਨੇ ਖਰੀਦਣ ਵਿਚ ਕੋਈ ਦਿਲਚਸਪੀ ਨਹੀਂ ਦਿਖਾਈ। ਚੇਨਈ ਸੁਪਰ ਕਿੰਗਜ਼ ਖੇਡ ਚੁੱਕੇ ਰੈਨਾ ਨੂੰ ਲੋਕ ਮਿਸਟਰ ਆਈ. ਪੀ. ਐੱਲ. ਦੇ ਨਾਮ ਨਾਲ ਵੀ ਬੁਲਾਉਂਦੇ ਹਨ ਕਿਉਂਕਿ ਆਈ. ਪੀ. ਐੱਲ. ਵਿਚ ਉਸਦਾ ਬੱਲਾ ਹਮੇਸ਼ਾ ਤੋਂ ਚੱਲਿਆ ਹੈ। ਇਸ ਵਾਰ ਚੇਨਈ ਦੀ ਟੀਮ ਨੇ ਉਨ੍ਹਾਂ ਨੂੰ ਰਿਟੇਨ ਨਹੀਂ ਕੀਤਾ ਅਤੇ ਨਿਲਾਮੀ ਵਿਚ ਕਿਸੇ ਵੀ ਟੀਮ ਨੇ ਉਨ੍ਹਾਂ ਨੂੰ ਖਰੀਦਣ ਵਿਚ ਦਿਲਚਸਪੀ ਨਹੀਂ ਦਿਖਾਈ। ਜਾਣੋ ਕਿਸ ਤਰ੍ਹਾਂ ਦਾ ਰਿਹਾ ਹੈ ਰੈਨਾ ਦਾ ਹੁਣ ਤੱਕ ਦਾ ਆਈ. ਪੀ. ਐੱਲ. ਪ੍ਰਦਰਸ਼ਨ-
ਇਹ ਖ਼ਬਰ ਪੜ੍ਹੋ- ਆਸਟਰੇਲੀਆ ਨੇ ਸ਼੍ਰੀਲੰਕਾ ਨੂੰ ਸੁਪਰ ਓਵਰ 'ਚ ਹਰਾਇਆ, ਹੇਜ਼ਲਵੁਡ ਬਣੇ ਮੈਨ ਆਫ ਦਿ ਮੈਚ
ਦੇਖੋ ਆਈ. ਪੀ. ਐੱਲ. ਵਿਚ ਰੈਨਾ ਦਾ ਪ੍ਰਦਰਸ਼ਨ
2008 : ਮੈਚ 16, ਦੌੜਾਂ 421
2009 : ਮੈਚ 14, ਦੌੜਾਂ 434
2010 : ਮੈਚ 16, ਦੌੜਾਂ 520
2011 : ਮੈਚ 16, ਦੌੜਾਂ 438
2012 : ਮੈਚ 19, ਦੌੜਾਂ 441
2013 : ਮੈਚ 18, ਦੌੜਾਂ 548
2014 : ਮੈਚ 16, ਦੌੜਾਂ 523
2015 : ਮੈਚ 17, ਦੌੜਾਂ 374
2018 : ਮੈਚ 15, ਦੌੜਾਂ 445
2019 : ਮੈਚ 17, ਦੌੜਾਂ 383
2021 : ਮੈਚ 12, ਦੌੜਾਂ 160
ਇਹ ਖ਼ਬਰ ਪੜ੍ਹੋ- 14 ਕਰੋੜ ਰੁਪਏ ਬੋਲੀ ਲੱਗਣ 'ਤੇ ਡਰ ਗਏ ਸਨ ਦੀਪਕ ਚਾਹਰ, ਦੱਸੀ ਵਜ੍ਹਾ
ਰੈਨਾ ਨੇ ਆਈ. ਪੀ. ਐੱਲ. ਵਿਚ 205 ਮੈਚ ਖੇਡੇ ਹਨ, ਜਿਸ ਵਿਚ ਉਨ੍ਹਾਂ ਨੇ 5528 ਦੌੜਾਂ ਬਣਾਈਆਂ ਹਨ। ਇਸ ਦੌਰਾਨ ਰੈਨਾ ਨੇ ਇਕ ਸੈਂਕੜਾ ਅਤੇ 39 ਅਰਧ ਸੈਂਕੜੇ ਲਗਾਏ ਹਨ। ਰੈਨਾ ਨੇ ਆਈ. ਪੀ. ਐੱਲ. ਇਤਿਹਾਸ ਵਿਚ 506 ਚੌਕੇ ਅਤੇ 203 ਛੱਕੇ ਲਗਾਏ ਹਨ। ਇਸ ਵਾਰ ਆਈ. ਪੀ. ਐੱਲ. ਵਿਚ ਸੁਰੇਸ਼ ਰੈਨਾ ਨਹੀਂ ਦਿਖਾਈ ਦੇਣਗੇ। ਉਨ੍ਹਾਂ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਫੈਂਸ ਨੇ ਆਪਣੀ ਪ੍ਰਤੀਕਿਰਿਆਵਾਂ ਦਿੱਤੀਆਂ ਹਨ। ਦੇਖੋ-
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
14 ਕਰੋੜ ਰੁਪਏ ਬੋਲੀ ਲੱਗਣ 'ਤੇ ਡਰ ਗਏ ਸਨ ਦੀਪਕ ਚਾਹਰ, ਦੱਸੀ ਵਜ੍ਹਾ
NEXT STORY