ਸਪੋਰਟਸ ਡੈਸਕ— ਦੁਨੀਆ ਦੇ ਨੰਬਰ ਦੋ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਨੇ ਸਾਲ ਦੇ ਆਖਰੀ ਟੂਰਨਾਮੈਂਟ ਏ. ਟੀ. ਪੀ. ਫਾਈਨਲਸ 'ਚ ਗਰੁੱਪ ਦੇ ਆਪਣੇ ਪਹਿਲੇ ਮੁਕਾਬਲੇ 'ਚ ਜਿੱਤ ਦਰਜ ਕੀਤੀ। ਸਰਬੀਆਈ ਖਿਡਾਰੀ ਨੇ ਇਟਲੀ ਦੇ ਮਾਟੇਓ ਬੇਰੇਟਿਨੀ ਨੂੰ ਇਕ ਘੰਟੇ ਦੋ ਮਿੰਟ 'ਚ 6-2, 6-1 ਨਾਲ ਹਰਾਇਆ। ਦੋਵੇਂ ਖਿਡਾਰੀ ਪਹਿਲੀ ਵਾਰ ਆਹਮੋ-ਸਾਹਮਣੇ ਹੋਏ ਸਨ।
ਇਸ ਜਿੱਤ ਦੇ ਨਾਲ ਜੋਕੋਵਿਚ ਨੇ ਆਪਣੇ ਵਿਰੋਧੀ ਨੂੰ ਵੀ ਚਿਤਾਵਨੀ ਦੇ ਦਿੱਤੀ ਹੈ।16 ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ ਜੋਕੋਵਿਚ ਦੀਆਂ ਨਜ਼ਰਾਂ ਛੇਵੇਂ ਏ. ਟੀ. ਪੀ. ਫਾਈਨਲ ਖਿਤਾਬ 'ਤੇ ਹੈ। ਜੋਕੋਵਿਚ ਜੇਕਰ ਫਾਈਨਲਸ 'ਚ ਪਹੁੰਚ ਜਾਂਦੇ ਹਨ ਤਾਂ ਫਿਰ ਤੋਂ ਨੰਬਰ ਇਕ ਦਾ ਸਥਾਨ ਹਾਸਲ ਕਰ ਲੈਣਗੇ ਅਤੇ ਪੀਟ ਸੰਪ੍ਰਾਸ ਦੇ 6 ਵਾਰ ਸਾਲ ਦਾ ਅੰਤ ਚੋਟੀ 'ਤੇ ਰਹਿ ਕੇ ਕਰਨ ਦੀ ਰਿਕਾਰਡ ਦੀ ਬਰਾਬਰੀ ਕਰ ਲੈਣਗੇ।
ਦੀਪਕ ਨੇ 7 ਦੌੜਾਂ 'ਤੇ ਹਾਸਲ ਕੀਤੀਆਂ 6 ਵਿਕਟਾਂ,ਹੈਟ੍ਰਿਕ ਕਰਨ ਵਾਲੇ ਬਣੇ ਪਹਿਲੇ ਭਾਰਤੀ ਗੇਂਦਬਾਜ਼
NEXT STORY