ਲੰਡਨ— ਵਿਸ਼ਵ ਦੇ ਨੰਬਰ ਇਕ ਖਿਡਾਰੀ ਸਰਬੀਆ ਦੇ ਨੋਵਾਕ ਜੋਕੋਵਿਚ ਨੇ ਸਾਲ ਦੇ ਆਖ਼ਰੀ ਏ.ਟੀ.ਪੀ. ਫਾਈਨਲਸ ਟੈਨਿਸ ਟੂਰਨਾਮੈਂਟ 'ਚ ਜਰਮਨ ਖਿਡਾਰੀ ਐਲੇਕਸਾਂਦਰ ਜਵੇਰੇਵ ਨੂੰ ਲਗਾਤਾਰ ਸੈੱਟਾਂ 'ਚ 6-4, 6-1 ਨਾਲ ਹਰਾਕੇ ਉਲਟਫੇਰ ਦਾ ਸ਼ਿਕਾਰ ਬਣਾ ਦਿੱਤਾ ਅਕੇ ਇਸ ਦੇ ਨਾਲ ਉਹ ਸੈਮੀਫਾਈਨਲ 'ਚ ਪਹੁੰਚਣ ਦੇ ਕਰੀਬ ਪਹੁੰਚ ਗਏ ਹਨ। ਜੋਕੋਵਿਚ ਕਰੀਅਰ ਦੇ ਛੇਵੇਂ ਏ.ਟੀ.ਪੀ. ਫਾਈਨਲ ਖਿਤਾਬ ਦੀ ਦੌੜ 'ਚ ਹਨ ਜਦਕਿ ਲੰਡਨ ਦੇ ਓਟੂ ਐਰੇਨਾ 'ਚ 2015 ਦੇ ਬਾਅਦ ਪਹਿਲੀ ਵਾਰ ਖੇਡ ਰਹੇ ਹਨ।
ਟੂਰਨਾਮੈਂਟ 'ਚ ਜੇਕਰ ਜਾਨ ਇਸਨਰ ਆਪਣੇ ਮੈਚ 'ਚ ਮਾਰਿਨ ਸਿਲਿਚ ਨੂੰ ਹਰਾ ਦਿੰਦੇ ਹਨ ਤਾਂ ਜੋਕੋਵਿਚ ਦਾ ਅੰਤਿਮ ਚਾਰ 'ਚ ਸਥਾਨ ਪੱਕਾ ਹੋ ਜਾਵੇਗਾ। ਫਾਈਨਲਸ 'ਚ 11ਵੀਂ ਵਾਰ ਖੇਡ ਰਹੇ ਸਰਬੀਆਈ ਖਿਡਾਰੀ ਨੇ ਗਰੁੱਪ ਪੜਾਅ ਦੇ ਓਪਨਿੰਗ ਮੈਚ 'ਚ ਇਸਨਰ ਨੂੰ ਹਰਾਇਆ ਸੀ। ਜੋਕੋਵਿਚ ਦਾ ਹੁਣ ਗਰੁੱਪ ਪੜਾਅ ਦੇ ਆਖਰੀ ਮੈਚ 'ਚ ਸਿਲਿਚ ਨਾਲ ਮੁਕਾਬਲਾ ਹੋਵੇਗਾ ਜਦਕਿ ਸਿਲਿਚ ਨੂੰ ਪਿਛਲੇ ਮੁਕਾਬਲੇ 'ਚ ਹਰਾ ਚੁੱਕੇ ਜਵੇਰੇਵ ਦੇ ਸਾਹਮਣੇ ਇਸਨਰ ਦੀ ਚੁਣੌਤੀ ਹੋਵੇਗੀ।
ਸਾਲ 2017 'ਚ ਸੱਟ ਅਤੇ ਨਿੱਜੀ ਕਾਰਨਾਂ ਨਾਲ ਪਰੇਸ਼ਾਨ ਰਹਿਣ ਅਤੇ ਰੈਂਕਿੰਗ 'ਚ ਬਹੁਤ ਹੇਠਾਂ ਫਿਸਲ ਜਾਣ ਦੇ ਬਾਅਦ 31 ਸਾਲਾ ਸਰਬੀਆਈ ਖਿਡਾਰੀ ਨੇ 2018 'ਚ ਕਮਾਲ ਦੀ ਵਾਪਸੀ ਕੀਤੀ ਹੈ। ਉਨ੍ਹਾਂ ਨੇ ਵਿੰਬਲਡਨ ਅਤੇ ਯੂ.ਐੱਸ. ਓਪਨ ਗ੍ਰੈਂਡ ਸਲੈਮ ਖਿਤਾਬ ਜਿੱਤੇ ਜਦਕਿ ਵਿਸ਼ਵ ਦੇ ਨੰਬਰ ਇਕ ਖਿਡਾਰੀ ਵੀ ਬਣੇ ਅਤੇ ਮਾਸਟਰਸ 1000 ਟੂਰਨਾਮੈਂਟ ਦੇ ਸਾਰੇ 9 ਖਿਤਾਬ ਜਿੱਤਣ ਵਾਲੇ ਦੁਨੀਆ ਦੇ ਪਹਿਲੇ ਖਿਡਾਰੀ ਵੀ ਬਣੇ।
ਜੋਕੋਵਿਚ ਨੇ ਕਿਹਾ, ''ਮੈਨੂੰ ਜਾਨ ਇਸਨਰ ਦੇ ਖਿਲਾਫ ਪਹਿਲੇ ਮੁਕਾਬਲੇ ਦੀ ਤੁਲਨਾ 'ਚ ਇਹ ਜ਼ਿਆਦਾ ਮੁਸ਼ਕਲ ਲੱਗਾ। ਮੈਨੂੰ ਦੂਜੇ ਸੈੱਟ 'ਚ ਜ਼ਿਆਦਾ ਚੰਗਾ ਲੱਗਾ ਅਤੇ ਗੇਂਦ ਨੂੰ ਚੰਗੀ ਤਰ੍ਹਾਂ ਸਵਿੰਗ ਕੀਤਾ। ਜਵੇਰੇਵ ਦੀ ਪਹਿਲੀ ਸਰਵਿਸ ਬਹੁਤ ਵਧੀਆ ਸੀ ਪਰ ਦੂਜੇ ਸੈੱਟ 'ਚ ਉਹ ਫਿਸਲ ਗਏ ਜਿਸ ਕਾਰਨ ਮੈਨੂੰ ਬੜ੍ਹਤ ਮਿਲ ਗਈ। ਜਵੇਰੇਵ ਨੇ ਕਾਫੀ ਬੇਵਜ੍ਹਾ ਭੁੱਲਾਂ ਵੀ ਕੀਤੀਆਂ।''
ਇਸ ਐਥਲੀਟ ਨੂੰ 'ਸੈਕਸ ਅਪਰਾਧੀ' ਨਾਲ ਬ੍ਰੇਕਅੱਪ ਕਰਨਾ ਪਿਆ ਮਹਿੰਗਾ
NEXT STORY