ਰੋਮ— ਦੁਨੀਆ ਦੇ ਨੰਬਰ ਇਕ ਖਿਡਾਰੀ ਨੋਵਾਕ ਜੋਕੋਵਿਚ ਨੇ ਮੀਂਹ ਨਾਲ ਮੁਲਤਵੀ ਕੀਤੇ ਗਏ ਕੁਆਰਟਰ ਫ਼ਾਈਨਲ ਮੁਕਾਬਲੇ ’ਚ ਸ਼ਨੀਵਾਰ ਨੂੰ ਸਟੇਫ਼ਾਨੋਸ ਸਿਤਸਿਪਾਸ ਨੂੰ ਹਰਾਇਆ। ਆਖ਼ਰੀ ਦੋਵੇਂ ਸੈੱਟਾਂ ’ਚ ਆਪਣੀ ਸਰਵਿਸ ਗੁਆ ਕੇ ਵਾਪਸੀ ਕਰਨ ਵਾਲੇ ਜੋਕੋਵਿਚ ਨੇ 4-6, 7-5, 7-5 ਦੀ ਜਿੱਤ ਨਾਲ ਲਗਾਤਾਰ ਅੱਠਵੀਂ ਵਾਰ ਇਟੈਲੀਅਨ ਓਪਨ ਦੇ ਸੈਮੀਫ਼ਾਈਨਲ ’ਚ ਜਗ੍ਹਾ ਬਣਾਈ।
ਸਾਬਕਾ ਚੈਂਪੀਅਨ ਜੋਕੋਵਿਚ ਇੱਥੇ ਪੰਜ ਵਾਰ ਖ਼ਿਤਾਬ ਜਿੱਤ ਚੁੱਕੇ ਹਨ। ਜੋਕੋਵਿਚ ਨੂੰ ਆਰਾਮ ਦਾ ਵੱਧ ਸਮਾਂ ਨਹੀਂ ਮਿਲਿਆ ਤੇ ਫ਼ਾਈਨਲ ’ਚ ਜਗ੍ਹਾ ਬਣਾਉਣ ਲਈ ਉਹ ਸ਼ਨੀਵਾਰ ਨੂੰ ਹੀ ਸਥਾਨਕ ਦਾਅਵੇਦਾਰ ਲੋਰੇਂਜੋ ਸੋਨੇਗੋ ਨਾਲ ਭਿੜਨਗੇ। ਸੋਨੇਗੋ ਨੇ ਪਹਿਲਾ ਸੈੱਟ ਗੁਆਉਣ ਦੇ ਬਾਅਦ ਜ਼ੋਰਦਾਰ ਵਾਪਸੀ ਕਰਦੇ ਹੋਏ ਸਤਵੇਂ ਨੰਬਰ ਦੇ ਖਿਡਾਰੀ ਆਂਦਰੇ ਰੂਬਲੇਵ ਨੂੰ 3-6, 6-4, 6-3 ਨਾਲ ਹਰਾ ਕੇ ਪਹਿਲੀ ਵਾਰ ਮਾਸਟਰਸ ਟੂਰਨਾਮੈਂਟ ਦੇ ਸੈਮੀਫ਼ਾਈਨਲ ’ਚ ਜਗ੍ਹਾ ਬਣਾਈ। ਜੋਕੋਵਿਚ ਤੇ ਸੋਨੇਗੋ ਦੋਵਾਂ ਦੇ ਕੁਆਰਟਰ ਫ਼ਾਈਨਲ ਮੁਕਾਬਲੇ ਸ਼ੁੱਕਰਵਾਰ ਨੂੰ ਨਹੀਂ ਹੋ ਸਕੇ ਸਨ।
ਓਲੰਪਿਕ ਖੇਡਾਂ ਨੂੰ ਲੈ ਕੇ ਬੇਯਕੀਨੀ ਖ਼ਤਮ ਕਰਨ ਆਯੋਜਕ : ਫ਼ੈਡਰਰ
NEXT STORY