ਨਿਊਯਾਰਕ— ਵਿੰਬਲਡਨ ਚੈਂਪੀਅਨ ਸਰਬੀਆ ਦੇ ਨੋਵਾਕ ਜੋਕੋਵਿਚ ਨੇ 20 ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ ਰੋਜਰ ਫੈਡਰਰ ਨੂੰ ਹਰਾਉਣ ਵਾਲੇ ਆਸਟਰੇਲੀਆ ਦੇ ਜਾਨ ਮਿਲਮੈਨ ਨੂੰ ਤੇਜ਼ ਗਰਮੀ 'ਚ 6-3, 6-4, 6-4 ਨਾਲ ਕਾਬੂ ਕਰਕੇ ਸਾਲ ਦੇ ਆਖਰੀ ਗ੍ਰੈਂਡ ਸਲੈਮ ਯੂ.ਐੱਸ. ਓਪਨ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਪ੍ਰਵੇਸ਼ ਕਰ ਲਿਆ। ਜੋਕੋਵਿਚ ਦਾ ਸੈਮੀਫਾਈਨਲ 'ਚ ਜਾਪਾਨ ਦੇ ਕੇਈ ਨਿਸ਼ੀਕੋਰੀ ਨਾਲ ਮੁਕਾਬਲਾ ਹੋਵੇਗਾ ਜਿਨ੍ਹਾਂ ਨੇ ਕ੍ਰੋਏਸ਼ੀਆ ਦੇ ਮਾਰਿਨ ਸਿਲਿਚ ਨੂੰ 2-6, 6-4, 7-6, 4-6, 6-4 ਨਾਲ ਹਰਾ ਕੇ ਉਨ੍ਹਾਂ ਤੋਂ 2014 ਦੇ ਫਾਈਨਲ 'ਚ ਮਿਲੀ ਹਾਰ ਦਾ ਬਦਲਾ ਚੁਕਾ ਲਿਆ।

ਯੂ.ਐੱਸ. ਓਪਨ 'ਚ 2 ਵਾਰ ਚੈਂਪੀਅਨ ਰਹਿ ਚੁੱਕੇ ਜੋਕੋਵਿਚ ਨੂੰ ਆਰਥਰ ਐਸ਼ ਸਟੇਡੀਅਮ 'ਚ ਗਰਮੀ ਨਾਲ ਸੰਘਰ ਕਰਨਾ ਪਿਆ ਪਰ ਉਨ੍ਹਾਂ ਨੇ ਸੰਜਮ ਬਣਾਏ ਰਖਦੇ ਹੋਏ ਮਿਲਮੈਨ ਨੂੰ ਇਕ ਹੋਰ ਉਲਟਫੇਰ ਕਰਨ ਦਾ ਮੌਕਾ ਨਹੀਂ ਦਿੱਤਾ। ਜੋਕੋਵਿਚ ਨੂੰ ਪਹਿਲੇ ਸੈੱਟ 'ਚ ਇਕ ਬ੍ਰੇਕ ਅੰਕ ਦਾ ਸਾਹਮਣਾ ਕਰਨਾ ਪਿਆ ਪਰ ਉਨ੍ਹਾਂ ਨੇ ਇਹ ਸੈੱਟ ਇਕ ਘੰਟੇ 'ਚ ਜਿੱਤ ਕੇ ਮਿਲਮੈਨ 'ਤੇ ਦਬਾਅ ਬਣਾ ਦਿੱਤਾ। ਜੋਕੋਵਿਚ ਨੇ ਮੈਚ ਜਿੱਤਣ ਦੇ ਬਾਅਦ ਕਿਹਾ, ''ਹਾਲਾਤ ਕਾਫੀ ਮੁਸ਼ਕਲ ਸਨ। ਅੱਧੀ ਰਾਤ ਨੂੰ ਲਗਭਗ ਤਿੰਨ ਘੰਟੇ ਤੱਕ ਖੇਡਣਾ ਬਿਲਕੁਲ ਵੀ ਸੌਖਾ ਨਹੀਂ ਹੈ। ਜਾਨ ਨੂੰ ਸਿਹਰਾ ਜਾਂਦਾ ਹੈ ਕਿ ਉਨ੍ਹਾਂ ਨੇ ਸੰਘਰਸ਼ ਕਰਨ ਦਾ ਜਜ਼ਬਾ ਦਿਖਾਇਆ।''

ਮਿਲਮੈਨ ਆਪਣੇ ਘਰੇਲੂ ਸਥਾਨ ਬ੍ਰਿਸਬੇਨ ਦੀ ਗਰਮੀ ਦੇ ਆਦੀ ਹਨ ਪਰ ਦੂਜੇ ਸੈੱਟ 'ਚ 2-2 ਦੇ ਸਕੋਰ 'ਤੇ ਉਨ੍ਹਾਂ ਨੂੰ ਕੱਪੜੇ ਬਦਲਣ ਲਈ ਬਾਹਰ ਜਾਣਾ ਪਿਆ। ਉਨ੍ਹਾਂ ਅੰਪਾਇਰ ਨੂੰ ਦੱਸਿਆ ਕਿ ਉਨ੍ਹਾਂ ਨੂੰ ਜੇਬ 'ਚ ਗੇਂਦ ਰੱਖਣ 'ਚ ਪਰੇਸ਼ਾਨੀ ਹੋ ਰਹੀ ਹੈ ਕਿਉਂਕਿ ਉਨ੍ਹਾਂ ਦਾ ਸ਼ਾਰਟਸ ਪਸੀਨੇ ਨਾਲ ਬੁਰੀ ਤਰ੍ਹਾਂ ਭਿੱਜ ਚੁੱਕਾ ਹੈ। ਯੂ.ਐੱਸ. ਟੈਨਿਸ ਸੰਘ ਨੇ ਵੀ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਮਿਲਮੈਨ ਇੰਨਾ ਪਸੀਨਾ ਵਹਾ ਰਿਹਾ ਸੀ ਕਿ ਕੋਰਟ 'ਤੇ ਲਗਾਤਾਰ ਡਿਗਦੀਆਂ ਪਸੀਨੇ ਦੀਆਂ ਬੂੰਦਾਂ ਨਾਲ ਕੋਰਟ 'ਤੇ ਫਿਸਲਨ ਹੋ ਰਹੀ ਸੀ ਅਤੇ ਕੋਰਟ ਖਤਰਨਾਕ ਹੋ ਰਿਹਾ ਸੀ ਪਰ ਇਹ ਸਥਿਤੀ ਦੋਹਾਂ ਖਿਡਾਰੀਆਂ ਲਈ ਇਕੋ ਜਿਹੀ ਸੀ।
ਪਿਛਲੇ 15-20 ਸਾਲਾਂ 'ਤੋਂ ਮੌਜੂਦਾ ਟੀਮ ਸਭ ਤੋਂ ਬਿਹਤਰ: ਰਵੀ ਸ਼ਾਸਤਰੀ
NEXT STORY