ਨਵੀਂ ਦਿੱਲੀ— ਭਾਰਤੀ ਟੀਮ ਨੇ ਚਾਹੇ ਹੀ ਇੰਗਲੈਂਡ ਤੋਂ ਟੈਸਟ ਸੀਰੀਜ਼ ਗੁਆ ਦਿੱਤੀ ਹੋਵੇ ਪਰ ਕੋਚ ਰਵੀ ਸ਼ਾਸਤਰੀ ਨੇ ਟੀਮ ਇੰਡੀਆ ਦੇ ਬਚਾਅ 'ਚ ਇਕ ਨਵਾਂ ਤਰਕ ਵਿਕਸਿਤ ਕਰ ਲਿਆ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਮੌਜੂਦਾ ਟੀਮ ਪਿਛਲੇ 15-20 ਸਾਲ 'ਚ ਵਿਦੇਸ਼ੀ 'ਚ ਸਭ ਤੋਂ ਚੰਗਾ ਪ੍ਰਦਰਸ਼ਨ ਕਰਨ ਵਾਲੀ ਟੀਮ ਹੈ। ਭਾਰਤੀ ਟੀਮ ਚੌਥੇ ਟੈਸਟ 'ਚ 62 ਦੌੜਾਂ ਨਾਲ ਹਾਰ ਗਈ ਸੀ। ਜਿਸ ਨਾਲ ਉਹ ਪੰਜ ਮੈਚਾਂ ਦੀ ਸੀਰੀਜ਼ 'ਚ 1-3 ਨਾਲ ਪਿਛੜ ਚੁੱਕੀ ਹੈ। ਸੀਰੀਜ਼ ਦਾ ਆਖਰੀ ਮੈਚ ਸ਼ੁੱਕਰਵਾਰ ਤੋਂ ਓਵਲ ਦੇ ਮੈਦਾਨ 'ਚ ਖੇਡਿਆ ਜਾਵੇਗਾ। ਸ਼ਾਸਤਰੀ ਦਾ ਕਹਿਣਾ ਹੈ ' ਸਾਡੇ ਖਿਡਾਰੀਆਂ ਨੇ ਪੂਰਾ ਜ਼ੋਰ ਲਗਾਇਆ। ਜੇਕਰ ਤੁਸੀਂ ਪਿਛਲੇ ਤਿੰਨ ਸਾਲ ਦੇ ਰਿਕਾਰਡ ਨੂੰ ਦੇਖੋਗੇ ਤਾਂ ਅਸੀਂ ਵਿਦੇਸ਼ਾਂ 'ਚ 9 ਮੈਚ ਅਤੇ ਤਿੰਨ ਸੀਰੀਜ਼ 'ਚ ਜਿੱਤ ਦਰਜ ਕੀਤੀ ਹੈ (ਵੈਸਟਇੰਡੀਜ਼ ਅਤੇ ਸ਼੍ਰੀਲੰਕਾ ਖਿਲਾਫ 2 ਵਾਰ)। ਉਨ੍ਹਾਂ ਕਿਹਾ, 'ਮੈਂ ਪਿਛਲੇ 15-20 ਸਾਲਾਂ 'ਚ ਕਿਸੇ ਵੀ ਭਾਰਤੀ ਟੀਮ ਦਾ ਇੰਨੇ ਘੱਟ ਸਮੇਂ 'ਚ ਅਜਿਹਾ ਪ੍ਰਦਰਸ਼ਨ ਨਹੀਂ ਦੇਖਿਆ ਹੈ ਜਿਵੇ ਇਸ ਟੀਮ ਨੇ ਕੀਤਾ ਹੈ ਇਸ ਟੀਮ 'ਚ ਦਮਖਮ ਹੈ।'
ਸ਼ਾਸਤਰੀ ਨੇ ਕਿਹਾ,' ਜਦੋਂ ਤੁਸੀਂ ਮੈਚ ਹਾਰਦੇ ਹੋ ਤਾਂ ਦੁੱਖ ਹੁੰਦਾ ਹੈ ਅਜਿਹੇ ਸਮੇਂ 'ਚ ਤੁਸੀਂ ਆਪਣਾ ਆਕਲਨ ਕਰਦੇ ਹੋ ਅਤੇ ਅਜਿਹੀਆਂ ਸਥਿਤੀਆਂ ਤੋਂ ਨਿਪਟਣ ਲਈ ਸਹੀ ਹਲ ਲੱਭਦੇ ਹੋ ਅਤੇ ਟੀਚਾ ਪਾਉਣ ਦੀ ਕੋਸ਼ਿਸ਼ ਕਰਦੇ ਹੋ ਜੇਕਰ ਤੁਸੀਂ ਖੁਦ 'ਚ ਵਿਸ਼ਵਾਸ ਕਰਦੇ ਹਨ ਤਾਂ ਇਕ ਦਿਨ ਤੁਸੀਂ ਅਜਿਹਾ ਕਰ ਸਕੋਗੇ। ਸ਼ਾਸਤਰੀ ਦਾ ਕਹਿਣਾ ਹੈ,' ਸੀਰੀਜ਼ ਦਾ ਨਤੀਜਾ ਹਜੇ 3-1 ਹੈ ਜਿਸਦਾ ਮਤਲਬ ਭਾਰਤ ਨੇ ਸੀਰੀਜ਼ ਗੁਆ ਦਿੱਤੀ ਹੈ। ਇਸ ਨਤੀਜੇ ਤੋਂ ਇਹ ਪਤਾ ਨਹੀਂ ਚੱਲਦਾ ਹੈ ਕਿ ਇਹ ਸੀਰੀਜ਼ 3-1 ਨਾਲ ਭਾਰਤ ਦੇ ਪੱਖ 'ਚ ਜਾਂ ਦੋ-ਦੋ ਦੀ ਬਰਾਬਰੀ 'ਤੇ ਵੀ ਹੋ ਸਕਦੀ ਸੀ। ਪਿਛਲੇ ਮੈਚ ਤੋਂ ਬਾਅਦ ਖਿਡਾਰੀਆਂ ਨੂੰ ਦੁਖੀ ਹੋਣਾ ਚਾਹੀਦਾ ਅਤੇ ਉਹ ਦੁੱਖੀ ਹੈ ਪਰ ਇਹ ਟੀਮ ਆਸਾਨੀ ਨਾਲ ਹਾਰ ਨਹੀਂ ਮੰਨਣ ਵਾਲੀ ਹੈ।'
ਓਲੰਪਿਕ 'ਚ ਸ਼ਾਮਲ ਹੋਵੇ ਕ੍ਰਿਕਟ : ਲਾਰਾ
NEXT STORY