ਸਪੋਰਟਸ ਡੈਸਕ- ਸਰਬੀਆ ਦੇ ਨੋਵਾਕ ਜੋਕੋਵਿਚ ਇੰਡੀਅਨ ਵੇਲਜ਼ ਤੇ ਮਿਆਮੀ ਓਪਨ ਟੈਨਿਸ ਟੂਰਨਾਮੈਂਟ ਤੋਂ ਹਟ ਗਏ ਹਨ। ਉਨ੍ਹਾਂ ਨੇ ਕਿਹਾ ਕਿ ਉਹ ਕੋਰੋਨਾ ਟੀਕਾਕਰਨ ਨਾ ਲਗਵਾਉਣ ਕਾਰਨ ਅਮਰੀਕਾ ਦੀ ਯਾਤਰਾ ਨਹੀਂ ਕਰ ਸਕਦੇ ਹਨ। ਜੋਕੋਵਿਚ ਨੇ ਦੱਸਿਆ ਕਿ ਰੋਗ ਕੰਟਰੋਲ ਕੇਂਦਰ ਨੇ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਅਮਰੀਕਾ ਵਿਚ ਖੇਡਣ ਲਈ ਨਿਯਮਾਂ ਵਿਚ ਤਬਦੀਲੀ ਨਹੀਂ ਕੀਤੀ ਜਾਵੇਗਾ।
ਵਿਸ਼ਵ ਦੇ ਦੂਜੇ ਨੰਬਰ ਦੇ ਖਿਡਾਰੀ ਜੋਕੋਵਿਚ 2022 ਵਿਚ ਹੁਣ ਤਕ ਸਿਰਫ਼ ਇਕ ਹੀ ਟੂਰਨਾਮੈਂਟ ਖੇਡ ਸਕੇ ਹਨ। ਜੋਕੋਵਿਚ ਦਾ ਨਾਂ ਹਾਲਾਂਕਿ ਪਰੀਬਾਸ ਓਪਨ ਲਈ ਡਰਾਅ ਵਿਚ ਰੱਖਿਆ ਗਿਆ ਸੀ। ਉਸ ਸਮੇਂ ਪ੍ਰਬੰਧਕਾਂ ਨੇ ਕਿਹਾ ਸੀ ਕਿ ਸਰਬੀਆਈ ਖਿਡਾਰੀ ਦੇ ਇਸ ਵਿਚ ਸ਼ਾਮਲ ਹੋਣ ਵਿਚ ਸ਼ੱਕ ਹੈ ਕਿਉਂਕਿ ਇੱਥੇ ਖੇਡਣ ਲਈ ਕੋਰੋਨਾ ਦੇ ਸਾਰੇ ਟੀਕੇ ਲੱਗੇ ਹੋਣਾ ਜ਼ਰੂਰੀ ਹਨ।
ਜੋਕੋਵਿਚ ਨੇ ਲਿਖਿਆ ਕਿ ਮੈਨੂੰ ਪਰੀਬਾਸ ਓਪਨ ਤੇ ਮਿਆਮੀ ਓਪਨ ਦੇ ਡਰਾਅ ਵਿਚ ਥਾਂ ਦਿੱਤੀ ਗਈ ਹੈ। ਮੈਨੂੰ ਪਤਾ ਹੈ ਕਿ ਮੈਂ ਇਸ ਵਿਚ ਸ਼ਾਮਲ ਨਹੀਂ ਹੋ ਸਕਦਾ ਕਿਉਂਕਿ ਮੈਂ ਅਮਰੀਕਾ ਦੀ ਯਾਤਰਾ ਨਹੀਂ ਕਰ ਸਕਾਂਗਾ। ਮਿਆਮੀ ਟੂਰਨਾਮੈਂਟ ਦੇ ਡਾਇਰੈਕਟਰ ਜੇਮਜ਼ ਬਲੈਕ ਨੇ ਕਿਹਾ ਕਿ ਸਾਨੂੰ ਸ਼ੁਰੂਆਤ ਤੋਂ ਪਤਾ ਸੀ ਕਿ ਜੋਕੋਵਿਚ ਦਾ ਮਿਆਮੀ ਓਪਨ ਵਿਚ ਸ਼ਾਮਲ ਹੋਣਾ ਮੁਸ਼ਕਲ ਹੈ ਕਿਉਂਕਿ ਉਨ੍ਹਾਂ ਨੂੰ ਅਮਰੀਕਾ ਵਿਚ ਪ੍ਰਵੇਸ਼ ਦੀ ਇਜਾਜ਼ਤ ਨਹੀਂ ਮਿਲੇਗੀ।
ਵਿਸ਼ਵ ਕੱਪ 'ਚ ਭਾਰਤੀ ਮਹਿਲਾ ਟੀਮ ਦੀ ਵੱਡੀ ਜਿੱਤ, ਵੈਸਟਇੰਡੀਜ਼ ਨੂੰ 155 ਦੌੜਾਂ ਨਾਲ ਹਰਾਇਆ
NEXT STORY