ਮੋਨਾਕੋ (ਨਿਕਲੇਸ਼ ਜੈਨ)- ਭਾਰਤ ਦੀ ਕੋਨੇਰੂ ਹੰਪੀ ਫਿਡੇ ਮਹਿਲਾ ਗ੍ਰਾਂ. ਪ੍ਰੀ. ਸ਼ਤਰੰਜ ਦੇ 10ਵੇਂ ਰਾਊਂਡ ਵਿਚ ਸਵੀਡਨ ਦੀ ਪਿਯਾ ਕ੍ਰਾਮਲਿੰਗ ਤੋਂ ਬੇਹੱਦ ਸਖਤ ਮਿਹਨਤ ਕਰਨ ਤੋਂ ਬਾਅਦ ਵੀ ਜਿੱਤ ਨਹੀਂ ਸਕੀ। ਬੋਗੋ ਇੰਡੀਅਨ ਵਿਚ ਹੰਪੀ ਨੇ ਕਾਲੇ ਮੋਹਰਿਆਂ ਨਾਲ ਖੇਡਦੇ ਹੋਏ 49 ਚਾਲਾਂ ਤਕ ਚੱਲੇ ਮੁਕਾਬਲੇ ਵਿਚ ਜਿੱਤਣ ਦੀ ਭਰਪੂਰ ਕੋਸ਼ਿਸ਼ ਕੀਤੀ ਪਰ ਬਾਜ਼ੀ ਡਰਾਅ ਰਹੀ।
ਇਸਦੇ ਨਾਲ ਹੀ ਹੁਣ ਜੇਕਰ ਉਸ ਨੂੰ ਖਿਤਾਬ ਜਿੱਤਣਾ ਹੈ ਤਾਂ ਆਖਰੀ ਰਾਊਂਡ ਵਿਚ ਉਸ ਨੂੰ ਸਭ ਤੋਂ ਅੱਗੇ ਚੱਲ ਰਹੀ ਰੂਸ ਦੀ ਗੋਰਯਾਚਕਿਨਾ ਨੂੰ ਕਿਸੇ ਵੀ ਕੀਮਤ 'ਤੇ ਜਿੱਤ ਦਰਜ ਕਰਨੀ ਪਵੇਗੀ। ਉਥੇ ਹੀ ਦੂਜੇ ਪਾਸੇ ਅਜੇ ਤਕ ਸਾਂਝੇ ਤੌਰ 'ਤੇ ਦੂਜੇ ਸਥਾਨ 'ਤੇ ਚੱਲ ਰਹੀ ਭਾਰਤ ਦੀ ਹਰਿਕਾ ਦ੍ਰੋਣਾਵਲੀ ਨੂੰ ਰੂਸ ਦੀ ਸਾਬਕਾ ਵਿਸ਼ਵ ਚੈਂਪੀਅਨ ਅਲੈਗਜ਼ੈਂਡ੍ਰਾ ਕੋਸਿਟਨੀਯੁਕ ਨੇ ਹਰਾ ਦਿੱਤਾ। ਆਖਰੀ ਰਾਊਂਡ ਤੋਂ ਪਹਿਲਾਂ ਰੂਸ ਦੀ ਗੋਰਯਾਚਕਿਨਾ 7 ਅੰਕਾਂ ਨਾਲ ਪਹਿਲੇ ਤੇ ਭਾਰਤ ਦੀ ਕੋਨੇਰੂ ਹੰਪੀ ਤੇ ਰੂਸ ਦੀ ਕੋਸਿਟਨੀਯੁਕ 6 ਅੰਕਾਂ ਨਾਲ ਸਾਂਝੇ ਤੌਰ 'ਤੇ ਦੂਜੇ ਸਥਾਨ 'ਤੇ ਅਤੇ ਹਰਿਕਾ 5.5 ਅੰਕ ਬਣਾ ਕੇ 3 ਹੋਰਨਾਂ ਖਿਡਾਰੀਆਂ ਨਾਲ ਸਾਂਝੇ ਤੌਰ 'ਤੇ ਤੀਜੇ ਸਥਾਨ 'ਤੇ ਚੱਲ ਰਹੀ ਹੈ।
IND vs WI : ਜੇਤੂ ਸ਼ੁਰੂਆਤ ਲਈ ਉਤਰੇਗੀ ਭਾਰਤੀ ਟੀਮ
NEXT STORY