ਸਪੋਰਟਸ ਡੈਸਕ : ਭਾਰਤ ਦੇ ਧਾਕੜ ਕ੍ਰਿਕਟਰ ਅਤੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਮੈਦਾਨ 'ਤੇ ਆਪਣੀ ਬੱਲੇਬਾਜ਼ੀ ਦਾ ਦਮ ਦਿਖਾਉਣ ਤੋਂ ਬਾਅਦ ਹੁਣ ਬਾਲੀਵੁੱਡ ਵਿਚ ਵੀ ਆਪਣਾ ਜਲਵਾ ਦਿਖਾਉਣ ਲਈ ਤਿਆਰ ਹਨ। ਹੁਣ ਇਹ ਭਾਰਤੀ ਕ੍ਰਿਕਟਰ ਅਕਤੂਬਰ ਵਿਚ ਰਿਲੀਜ਼ ਹੋਣ ਵਾਲੀ ਅਕਸ਼ੇ ਕੁਮਾਰ ਦੀ ਫਿਲਮ ਵਿਚ ਨਜ਼ਰ ਆਉਣਗੇ। ਧਵਨ ਨੇ ਬਾਲੀਵੁੱਡ ਅਭਿਨੇਤਾ ਅਕਸ਼ੇ ਕੁਮਾਰ ਦੇ ਨਾਲ ਇਕ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟ ਕੀਤਾ ਹੈ। ਇਸ ਤਸਵੀਰ ਵਿਚ ਦੋਵੇਂ ਹੀ ਇਕ ਪਲੇਨ ਦੇ ਸਾਹਮਣੇ ਖੜੇ ਹਨ। ਸ਼ਿਖਰ ਧਵਨ ਨੇ ਇਸ ਤਸਵੀਰ ਦੇ ਨਾਲ ਕੈਪਸ਼ਨ 'ਚ ਲਿਖਿਆ- ਗੁਡ ਟਾਈਮ ਵਿਦ ਅਕਸ਼ੇ ਕੁਮਾਰ ਪਾਜੀ। ਅਕਸ਼ੇ ਕੁਮਾਰ ਦੀ ਹਾਊਸਫੁਲ ਸੀਰੀਜ਼ ਦੀ ਫਿਲਮ 'ਹਾਊਸਫੁਲ 4' 26 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਇਸ ਫਿਲਮ ਵਿਚ ਅਕਸ਼ੇ ਕੁਮਾਰ ਦੇ ਨਾਲ ਬਾਬੀ ਦਿਓਲ, ਰਿਤੇਸ਼ ਦੇਸ਼ਮੁਖ, ਕ੍ਰਿਤਿ ਖਰਬੰਦਾ ਅਤੇ ਪੂਜਾ ਹੇਗੜੇ ਹੈ। ਦੱਸ ਦਈਏ ਕਿ ਇਸ ਫਿਲਮ ਵਿਚ ਤੁਹਾਨੂੰ ਸ਼ਿਖਰ ਧਵਨ ਵੀ ਦਿਸਣ ਵਾਲੇ ਹਨ। ਹਾਲਾਂਕਿ ਧਵਨ ਦਾ ਰੋਲ ਕਾਫੀ ਛੋਟਾ ਹੋਵੇਗਾ। ਧਵਨ ਨੂੰ ਗੈਸਟ ਅਪਿਅਰੰਸ ਦੇ ਰੂਪ 'ਚ ਫਿਲਮ 'ਚ ਰੋਲ ਦਿੱਤਾ ਗਿਆ ਹੈ। ਸ਼ਿਖਰ ਧਵਨ ਦੇ ਨਾਲ-ਨਾਲ ਵਿਦਿਆ ਬਾਲਨ ਅਤੇ ਸਲਮਾਨ ਖਾਨ ਵੀ ਗੈਸਟ ਅਪਿਅਰੰਸ ਦੇ ਤੌਰ 'ਤੇ ਦਿਸਣ ਵਾਲੇ ਹਨ।
ਸਾਡੇ ਸਫਲ ਦੌਰੇ ਤੋਂ ਦੂਜੀਆਂ ਟੀਮਾਂ ਪਾਕਿ ਆਉਣ ਲਈ ਪ੍ਰੇਰਿਤ ਹੋਣਗੀਆਂ : ਸ਼੍ਰੀਲੰਕਾ ਕੋਚ
NEXT STORY