ਸਪੋਰਟਸ ਡੈਸਕ : ਵੈਸਟਇੰਡੀਜ਼ ਦੇ ਸਾਬਕਾ ਕਪਤਾਨ ਡੈਰੇਨ ਸੈਮੀ ਨੇ ਦੋਸ਼ ਲਾਇਆ ਸੀ ਕਿ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਵਿਚ ਸਨਰਾਈਜ਼ਰਸ ਹੈਦਰਾਬਾਦ ਵੱਲੋਂ ਖੇਡਦਿਆਂ ਉਹ ਨਸਲੀ ਟਿੱਪਣੀ ਦਾ ਸ਼ਿਕਾਰ ਹੋਇਆ ਸੀ। ਸੈਮੀ ਨੇ ਇਹ ਦੋਸ਼ ਅਮਰੀਕਾ ਵਿਚ ਅਫਰੀਕੀ ਮੂਲ ਦੇ ਜਾਰਜ ਫਲਾਇਡ ਦੀ ਹੱਤਿਆ ਤੋਂ ਬਾਅਦ ਲਾਇਆ ਸੀ। ਅਜਿਹੇ 'ਚ ਸੈਮੀ ਨੇ ਫਿਰ ਤੋਂ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਅਪਲੋਡ ਕਰ ਕੇ ਖੁਲਾਸਾ ਕੀਤਾ ਹੈ।
ਦਰਅਸਲ, ਇੰਸਟਾਗ੍ਰਾਮ 'ਤੇ ਇਕ ਵੀਡੀਓ ਅਪਲੋਡ ਕਰ ਕੇ ਸੈਮੀ ਨੇ ਕੈਪਸ਼ਨ 'ਚ ਲਿਖਿਆ, ''ਮੈਂ ਪੂਰੀ ਦੁਨੀਆ ਵਿਚ ਕ੍ਰਿਕਟ ਖੇਡੀ ਹੈ ਅਤੇ ਮੈਨੂੰ ਕਈ ਲੋਕਾਂ ਤੋਂ ਪਿਆਰ ਮਿਲਿਆ ਹੈ। ਮੈਂ ਹਰ ਤਰ੍ਹਾਂ ਦਾ ਡ੍ਰੈਸਿੰਗ ਰੂਮ ਸ਼ੇਅਰ ਕੀਤਾ ਹੈ, ਜਿੱਥੇ ਮੈਂ ਖੇਡਿਆ ਹੈ। ਇਸ ਲਈ ਮੈਂ ਹਸਨ ਮਿਨਹਾਜ਼ ਨੂੰ ਸੁਣ ਰਿਹਾ ਸੀ ਕਿ ਕਿਵੇਂ ਉਨ੍ਹਾਂ ਦੀ ਸੱਭਿਅਤਾ ਦੇ ਕੁਝ ਲੋਕ ਕਾਲੇ ਲੋਕਾਂ ਦਾ ਵੇਰਵਾ ਦਿੰਦੇ ਹਨ। ਦੱਸ ਦਈਏ ਕਿ ਇਸ ਵੀਡੀਓ ਵਿਚ ਸੈਮੀ ਫਿਰ ਤੋਂ ਨਸਲਵਾਦ ਬਾਰੇ ਗੱਲਬਾਤ ਕਰਦਾ ਦਿਸ ਰਿਹਾ ਹੈ।
ਕਾਲੂ ਸ਼ਬਦ 'ਤੇ ਬੋਲਦਿਆਂ ਸੈਮੀ ਨੇ ਕਿਹਾ ਕਿ ਇਹ ਸਭ ਲੋਕਾਂ 'ਤੇ ਲਾਗੂ ਨਹੀਂ ਹੁੰਦਾ। ਇਸ ਲਈ ਮੈਂ ਜਦੋਂ ਇਸ ਸ਼ਬਦ ਦਾ ਮਤਲਬ ਜਾਣਨਾ ਚਾਹਿਆ ਤਾਂ ਮੈਂ ਕਿਹਾ ਸੀ ਕਿ ਮੈਂ ਗੁੱਸੇ ਵਿਚ ਹਾਂ। ਇਸ ਸ਼ਬਦ ਦਾ ਮਤਲਬ ਪਤਾ ਲੱਗਾ ਤਾਂ ਮੈਨੂੰ ਇਹ ਅਪਮਨਜਨਕ ਲੱਗਾ। ਤੁਰੰਤ ਮੈਨੂੰ ਯਾਦ ਆਇਆ ਜਦੋਂ ਮੈਂ ਸਨਰਾਈਜ਼ਰਸ ਹੈਦਰਾਬਾਦ ਲਈ ਖੇਡਿਆ ਸੀ, ਤਦ ਮੈਨੂੰ ਠੀਕ ਉਹੀ ਸ਼ਬਦ ਕਿਹਾ ਜਾ ਰਿਹਾ ਸੀ।
ਸੈਮੀ ਦੇ ਕ੍ਰਿਕਟ ਕਰੀਅਰ ਦੀ ਗੱਲ ਕਰੀਏ ਤਾਂ ਉਸ ਦਾ ਕਰੀਅਰ ਜ਼ਿਆਦਾ ਸਫਲ ਨਹੀਂ ਰਿਹਾ। ਸੈਮੀ ਨੇ ਵੈਸਟਇੰਡੀਜ਼ ਵੱਲੋਂ ਖੇਡਦਿਆਂ 38 ਟੈਸਟ, 126 ਵਨ ਡੇ ਤੇ 68 ਟੀ-20 ਕੌਮਾਂਤਰੀ ਮੈਚ ਖੇਡੇ ਹਨ। ਮੈਜੂਦਾ ਸਮੇਂ ਵਿਚ ਸੈਮੀ ਪਾਕਿਸਤਾਨ ਸੁਪਰ ਲੀਗ (ਪੀ. ਐੱਸ. ਐੱਲ.) ਵਿਚ ਕੁਮੈਂਟਰੀ ਕਰਦਾ ਵਿਖ ਸਕਦਾ ਹੈ।
ਸਾਬਕਾ ਵਰਲਡ ਚੈਂਪੀਅਨ ਮੈਕਗ੍ਰੇਗਰ ਨੇ 4 ਸਾਲ 'ਚ ਤੀਜੀ ਵਾਰ ਲਿਆ ਸੰਨਿਆਸ
NEXT STORY