ਨਵੀਂ ਦਿੱਲੀ (ਬਿਊਰੋ)— ਉਂਝ ਤਾਂ ਭਾਰਤੀ ਟੀਮ ਨੇ ਸ਼੍ਰੀਲੰਕਾ ਅਤੇ ਆਸਟਰੇਲੀਆ ਖਿਲਾਫ ਹਾਲ ਦੀ ਸੀਰੀਜ਼ ਵਿਚ ਆਪਣਾ ਤੇਜੂ ਅਭਿਆਨ ਜਾਰੀ ਰੱਖਿਆ ਹੈ। ਹੁਣ ਐਤਵਾਰ 22 ਅਕਤੂਬਰ ਤੋਂ ਘਰੇਲੂ ਮੈਦਾਨ ਉੱਤੇ ਨਿਊਜ਼ੀਲੈਂਡ ਖਿਲਾਫ ਪੰਜ ਵਨਡੇ ਮੈਚਾਂ ਦੀ ਸੀਰੀਜ਼ ਸ਼ੁਰੂ ਹੋ ਰਹੀ ਹੈ। ਅਜਿਹੇ ਵਿਚ ਭਾਰਤੀ ਟੀਮ ਦੇ ਸਾਹਮਣੇ ਦੋ ਚੁਣੌਤੀਆਂ ਹਨ, ਜਿਨ੍ਹਾਂ ਤੋਂ ਟੀਮ ਨੂੰ ਪਾਰ ਲੰਘਣਾ ਹੈ।
ਐਤਵਾਰ ਨੂੰ ਦੋਨੋਂ ਟੀਮਾਂ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿਚ ਆਹਮੋਂ-ਸਾਹਮਣੇ ਹੋਣਗੀਆਂ। ਪਰ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਉੱਤੇ ਦੋ-ਤਰਫਾ ਦਬਾਅ ਹੋਵੇਗਾ ਅਤੇ ਉਹ ਇਸ ਚੁਣੌਤੀਆਂ ਨਾਲ ਨਜਿੱਠਣ ਲਈ ਟੀਮ ਦੇ ਆਤਮ-ਵਿਸ਼ਵਾਸ ਨੂੰ ਸਹਾਰਾ ਬਣਾਉਣਗੇ। ਇਸ ਸੀਰੀਜ਼ ਵਿੱਚ ਕੋਹਲੀ ਦੀ ਟੀਮ ਦੋ ਟੀਚਿਆਂ ਨੂੰ ਨਾਲ ਲੈ ਕੇ ਚੱਲੇਗੀ। ਪਹਿਲਾ ਇਹ ਕਿ ਟੀਮ ਨਿਊਜੀਲੈਂਡ ਉੱਤੇ ਜਿੱਤ ਹਾਸਲ ਕਰੇ ਅਤੇ ਦੂਜਾ ਇਹ ਕਿ ਆਈ.ਸੀ.ਸੀ. ਦੀ ਵਨਡੇ ਰੈਂਕਿੰਗ ਵਿਚ ਫਿਰ ਤੋਂ ਪਹਿਲਾ ਸਥਾਨ ਹਾਸਲ ਕੀਤਾ ਜਾ ਸਕੇ।
ਸਾਊਥ ਅਫਰੀਕਾ ਨੂੰ ਹੇਠਾਂ ਖਿਸਕਾਉਣਾ
ਦਰਅਸਲ ਹਾਲ ਹੀ ਵਿਚ ਜਾਰੀ ਆਈ.ਸੀ.ਸੀ. ਦੀ ਵਨਡੇ ਟੀਮਾਂ ਦੀ ਰੈਂਕਿੰਗ ਵਿੱਚ ਦੱਖਣ ਅਫਰੀਕਾ ਨੇ ਭਾਰਤ ਨੂੰ ਪਿੱਛੇ ਖਿਸਕਾਉਂਦੇ ਹੋਏ ਪਹਿਲਾ ਸਥਾਨ ਹਾਸਲ ਕਰ ਲਿਆ ਹੈ। ਉਂਝ ਤਾਂ ਇਸ ਰੈਂਕਿੰਗ ਵਿੱਚ ਦੋਨਾਂ ਟੀਮਾਂ ਦੇ ਅੰਕ ਬਰਾਬਰ ਹਨ, ਪਰ ਦਸ਼ਮਲਵ ਅੰਕ ਦੇ ਆਧਾਰ ਉੱਤੇ ਦੱਖਣ ਅਫਰੀਕਾ ਪਹਿਲੇ ਸਥਾਨ ਉੱਤੇ ਹੈ।
ਹਰ ਹਾਲਤ 'ਚ ਜਿੱਤ ਹਾਸਲ ਕਰਨਾ
ਹਾਲ ਹੀ ਵਿਚ ਇੱਕ ਬਿਆਨ ਵਿੱਚ ਉਪ-ਕਪਤਾਨ ਰੋਹਿਤ ਸ਼ਰਮਾ ਨੇ ਕਿਹਾ ਕਿ ਨਿਊਜ਼ੀਲੈਂਡ ਦੀ ਗੇਂਦਬਾਜ਼ੀ ਭਾਰਤੀ ਬੱਲੇਬਾਜ਼ਾਂ ਲਈ ਚੁਣੌਤੀ ਭਰਪੂਰ ਸਾਬਤ ਹੋ ਸਕਦੀ ਹੈ। ਮਹਿਮਾਨ ਟੀਮ ਦੀ ਗੇਂਦਬਾਜ਼ੀ ਦੀ ਅਗੁਆਈ ਤੇਜ਼ ਗੇਂਦਬਾਜ਼ ਟਰੈਂਟ ਬੋਲਟ ਕਰ ਰਹੇ ਹਨ। ਇਸ ਵਿੱਚ ਟਿਮ ਸਾਉਥੀ, ਐਡਮ ਅਤੇ ਮੈਟ ਹੇਨਰੀ ਵੀ ਸ਼ਾਮਿਲ ਹਨ। ਜੋ ਕਿ ਬੱਲੇਬਾਜ਼ਾਂ ਲਈ ਪਰੇਸ਼ਾਨੀ ਬਣ ਸਕਦੇ ਹਨ। ਅਜਿਹੇ 'ਚ ਦੇਖਣਾ ਹੋਵੇਗਾ ਕਿ ਭਾਰਤੀ ਟੀਮ ਦਾ ਕੀ ਪਲਾਨ ਹੋਵੇਗਾ।
ਆਪਣੇ ਸੰਨਿਆਸ ਨੂੰ ਲੈ ਕੇ ਅਸ਼ਵਿਨ ਨੇ ਖੋਲ੍ਹਿਆ ਵੱਡਾ ਰਾਜ਼
NEXT STORY