ਹੈਮਿਲਟਨ : ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਐਤਵਾਰ ਨੂੰ ਹੈਮਿਲਟਨ ਦੇ ਸਿਡੋਨ ਪਾਰਕਰ ਵਿਚ ਖੇਡੇ ਗਏ ਤੀਜੇ ਅਤੇ ਆਖਰੀ ਟੀ-20 ਮੁਕਾਬਲੇ ਵਿਚ ਨਿਊਜ਼ੀਲੈਂਡ ਦੀ ਮਹਿਲਾ ਟੀਮ ਨੇ ਭਾਰਤ ਨੂੰ ਬੇਹੱਦ ਕਰੀਬੀ ਮੁਕਾਬਲੇ 'ਚ 2 ਦੌੜਾਂ ਨਾਲ ਹਰਾ ਕੇ 3-0 ਨਾਲ ਕਲੀਨ ਸਵੀਪ ਕੀਤਾ। ਨਿਊਜ਼ੀਲੈਂਡ ਵਲੋਂ ਸਲਾਮੀ ਬੱਲੇਬਾਜ਼ ਸੋਫੀ ਡਿਵਾਈਨ ਦੇ 72 ਦੌੜਾਂ ਦੀ ਤੂਫਾਨੀ ਪਾਰੀ ਅਤੇ ਕਪਤਾਨ ਐਮੀ ਸੈਟਵਰਥਵੇਟ ਦੀ 31 ਦੌੜਾਂ ਦੀ ਪਾਰੀ ਦੀ ਬਦੌਲਤ ਮੇਜ਼ਬਾਨ ਨਿਊਜ਼ੀਲੈਂਡ ਦੀ ਟੀਮ ਨੇ 20 ਓਵਰਾਂ ਵਿਚ 7 ਵਿਕਟਾਂ ਗੁਆ ਕੇ 161 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਨ ਉੱਰੀ ਭਾਰਤੀ ਟੀਮ ਦੀ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੇ ਧਮਾਕੇਦਾਰ ਪਾਰੀ ਖੇਡਦਿਆਂ 86 ਦੌੜਾਂ ਬਣਾਈਆਂ ਪਰ ਉਸ ਦੀ ਇਹ ਪਾਰੀ ਵੀ ਭਾਰਤੀ ਮਹਿਲਾ ਟੀਮ ਨੂੰ ਜਿੱਤ ਨਹੀਂ ਦਿਵਾ ਸਕੀ।

ਭਾਰਤ ਵਲੋਂ ਗੇਂਦਬਾਜ਼ ਦੀਪਤੀ ਸ਼ਰਮਾ ਨੇ 4 ਓਵਰਾਂ ਵਿਚ 28 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਇਸ ਤੋਂ ਇਲਾਵਾ ਮਾਨਸੀ ਜੋਸ਼ੀ ਨੇ 4 ਓਵਰਾਂ ਵਿਚ 27 ਦੌੜਾਂ ਦੇ ਕੇ 1 ਵਿਕਟ, ਅਰੂੰਧਤੀ ਰੈੱਡੀ ਨੇ 4 ਓਵਰਾਂ ਵਿਚ 33 ਦੌੜਾਂ ਦੇ ਕੇ ਇਕ ਵਿਕਟ ਲਿਆ। ਰਾਧਾ ਯਾਦਵ ਨੇ 4 ਓਵਰਾਂ ਵਿਚ 35 ਦੌੜਾਂ ਦੇ ਕੇ 1 ਵਿਕਟ ਤਾਂ ਪੂਨਮ ਯਾਦਵ ਨੇ 4 ਓਵਰਾਂ ਵਿਚ 36 ਦੌੜਾਂ ਖਰਚ ਕੇ 1 ਵਿਕਟ ਹਾਸਲ ਕੀਤੀ।

ਮਿਤਾਲੀ ਦੀ ਵਨ ਡੇ ਕਪਤਾਨੀ ਬਰਕਰਾਰ, ਇੰਗਲੈਂਡ ਵਿਰੁੱਧ ਸੰਭਾਲੇਗੀ ਮੋਰਚਾ
NEXT STORY