ਦੁਬਈ— ਦੱਖਣੀ ਅਫਰੀਕਾ ਦੀ ਧਰਤੀ 'ਤੇ ਪਹਿਲੀ ਵਾਰ ਸੀਰੀਜ਼ ਜਿੱਤ ਕੇ ਇਤਿਹਾਸ ਰਚਣ ਵਾਲੀ ਭਾਰਤੀ ਕ੍ਰਿਕਟ ਟੀਮ ਪਿਛਲੇ 6 ਮਹੀਨੇ 'ਚ ਤੀਜੀ ਵਾਰ ਆਈ.ਸੀ.ਸੀ. ਵਨ ਡੇ ਰੈਕਿੰਗ 'ਚ ਸਿਖਰ ਸਥਾਨ 'ਤੇ ਪਹੁੰਚ ਗਿਆ ਹੈ। ਭਾਰਤ ਨੇ ਮੰਗਲਵਾਰ ਨੂੰ ਦੱਖਣੀ ਅਫਰੀਕਾ ਨੂੰ 5ਵੇਂ ਵਨ ਡੇ ਮੈਚ 'ਚ 73 ਦੌੜਾਂ ਨਾਲ ਹਰਾ ਕੇ 6 ਮੈਚਾਂ ਦੀ ਵਨ ਡੇ ਸੀਰੀਜ਼ 'ਚ 4-1 ਦੀ ਅਜੇਤੂ ਬੜਤ ਬਣਾ ਲਈ ਹੈ। ਇਸ ਦਾ ਸਿੱਧਾ ਫਾਇਦਾ ਉਸ ਨੇ ਆਈ.ਸੀ.ਸੀ. ਵਨ ਡੇ ਰੈਕਿੰਗ 'ਚ ਮਿਲਿਆ।
ਸੀਰੀਜ਼ ਖਤਮ ਹੋਣ 'ਤੇ ਵੀ ਨੰਬਰ ਇਕ ਰਹੇਗੀ।

ਭਾਰਤੀ ਟੀਮ ਜਦੋਂ ਵਨ ਡੇ ਸੀਰੀਜ਼ 'ਚ ਖੇਡਣ ਉਤਰੀ ਸੀ ਤਾਂ ਉਸ ਸਮੇਂ ਉਹ 119 ਅੰਕਾਂ ਦੇ ਨਾਲ ਦੂਜੇ ਨੰਬਰ 'ਤੇ ਸੀ। ਲਗਾਤਾਰ ਦੋ ਮੈਚ ਜਿੱਤਦੇ ਹੀ ਭਾਰਤੀ ਟੀਮ ਪਹਿਲੇ ਨੰਬਰ 'ਤੇ ਪਹੁੰਚ ਗਈ ਸੀ। ਪਰ ਹੁਣ ਸੀਰੀਜ਼ 'ਚ 4-1 ਦੀ ਅਜੇਤੂ ਬੜਤ ਬਣਾਉਣ ਦੇ ਨਾਲ ਹੀ ਭਾਰਤੀ ਟੀਮ ਦੇ 122 ਅੰਕ ਹੋ ਗਏ ਹਨ ਉਹ ਸੀਰੀਜ਼ ਸਮਾਪਤ ਹੋਣ ਤੋਂ ਬਾਅਦ ਵੀ ਨੰਬਰ ਇਕ ਦੇ ਸਥਾਨ 'ਤੇ ਕਾਇਮ ਰਹੇਗੀ।
ਦੱਖਣੀ ਅਫਰੀਕਾ ਦੂਜੇ ਨੰਬਰ 'ਤੇ ਖਿਸਕੀ
ਦੱਖਣੀ ਅਫਰੀਕਾ ਹੁਣ 118 ਅੰਕਾਂ ਦੇ ਨਾਲ ਦੂਜੇ ਨੰਬਰ 'ਤੇ ਖਿਸਕ ਗਈ ਹੈ। ਦੋਵੇਂ ਦੇਸ਼ਾਂ ਦੇ ਵਿਚਾਲੇ ਸੀਰੀਜ਼ ਦਾ 6ਵਾਂ ਅਤੇ ਆਖਰੀ ਮੈਚ ਸ਼ੁੱਕਰਵਾਰ ਨੂੰ ਖੇਡਿਆ ਜਾਣਾ ਹੈ। ਜੇਕਰ ਭਾਰਤ ਇਹ ਮੈਚ ਜਿੱਤ ਜਾਂਦਾ ਹੈ ਤਾਂ ਉਹ ਨੂੰ123 ਅੰਕਾਂ ਦੇ ਨਾਲ ਸੀਰੀਜ਼ ਦਾ ਸਮਾਪਨ ਕਰੇਗਾ ਅਤੇ ਜੇਕਰ ਉਹ ਹਾਰ ਜਾਂਦਾ ਹੈ ਤਾਂ 121 ਅੰਕਾਂ ਦੇ ਨਾਲ ਨੰਬਰ ਇਕ 'ਤੇ ਕਾਇਮ ਰਹੇਗਾ। ਅਕਤੂਬਰ 2017 ਤੋਂ ਬਾਅਦ ਇਹ ਪੰਜਵੀਂ ਵਾਰ ਹੋਵੇਗਾ ਕਿ ਜਦੋਂ ਭਾਰਤ ਵਨ ਡੇ ਰੈਕਿੰਗ 'ਚ ਸਿਖਰ 'ਤੇ ਰਹਿ ਕੇ ਸੀਰੀਜ਼ ਦੀ ਸਮਾਪਤੀ ਕਰੇਗਾ। ਭਾਰਤੀ ਟੀਮ ਮੌਜੂਦਾ ਸਮੇਂ 'ਚ ਟੈਸਟ ਰੈਕਿੰਗ 'ਚ ਵੀ ਸਿਖਰ 'ਤੇ ਹੈ। ਭਾਰਤ ਜਨਵਰੀ 2013 ਤੋਂ ਜਨਵਰੀ 2014 ਤੱਕ 12 ਮਹੀਨੇ, ਸਤੰਬਰ 2014 'ਚ ਇਕ ਮਹੀਨਾ, ਨਵੰਬਰ 2014 'ਚ 15 ਦਿਨ, ਸਤੰਬਰ 2017 'ਚ ਚਾਰ ਦਿਨ ਅਤੇ ਅਕਤੂਬਰ 2017 'ਚ 17 ਦਿਨ ਨੰਬਰ ਇਕ ਰੈਕਿੰਗ 'ਤੇ ਰਹੀ ਸੀ।
ਇਗਲੈਂਡ ਆ ਸਕਦਾ ਹੈ ਦੂਜੇ ਸਥਾਨ 'ਤੇ
ਦੂਜੇ ਪਾਸੇ ਇੰਗਲੈਂਡ ਅਤੇ ਨਿਊਜ਼ੀਲੈਂਡ ਦੇ ਵਿਚਾਲੇ ਪੰਜ ਮੈਚਾਂ ਦੀ ਵਨ ਡੇ ਸੀਰੀਜ਼ 'ਚ ਜੇਕਰ ਇੰਗਲੈਂਡ ਕਲੀਨ ਸਵੀਪ ਕਰਦਾ ਹੈ ਤਾਂ ਉਹ ਦੱਖਣੀ ਅਫਰੀਕਾ ਨੂੰ ਤੀਜੇ ਸਥਾਨ 'ਤੇ ਛੱਡ ਕੇ ਦੂਜੇ ਸਥਾਨ 'ਤੇ ਪਹੁੰਚ ਜਾਵੇਗਾ। ਇਸ ਵਿਚਾਲੇ ਅਫਗਾਨਿਸਤਾਨ ਦੀ ਟੀਮ ਮੰਗਲਵਾਰ ਨੂੰ ਸ਼ਾਰਜ਼ਾਹ 'ਚ ਜਿੰਬਾਬਵੇ ਨਾਲ ਤੀਜਾ ਵਨ ਡੇ ਜਿੱਤਣ ਤੋਂ ਬਾਅਦ ਜਿੰਬਾਬਵੇ ਨੂੰ ਪਿੱਛੇ ਛੱਡ 10ਵੇਂ ਨੰਬਰ 'ਤੇ ਪਹੁੰਚ ਗਈ ਹੈ। ਅਫਗਾਨਿਸਤਾਨ ਨੂੰ ਇਸ ਸਥਾਨ 'ਤੇ ਬਣੇ ਰਹਿਣ ਲਈ 19 ਫਰਵਰੀ ਨੂੰ ਸਮਾਪਤ ਹੋਣ ਵਾਲੀ ਇਹ ਸੀਰੀਜ਼ ਜਿੱਤਣੀ ਹੋਵੇਗੀ।
ਆਖਰੀ ਵਨ ਡੇ 'ਚ ਹੋਣਗੇ ਬਦਲਾਅ, 5-1 ਨਾਲ ਜਿੱਤਣ 'ਤੇ ਨਜ਼ਰਾਂ : ਕੋਹਲੀ
NEXT STORY