ਨਵੀਂ ਦਿੱਲੀ— ਸ਼੍ਰੀਲੰਕਾ ਦੇ ਕੋਲੰਬੋ 'ਚ ਐਤਵਾਰ ਨੂੰ ਭਾਰਤ ਦੇ ਮੇਜ਼ਬਾਨ ਟੀਮ ਸ਼੍ਰੀਲੰਕਾ ਦੇ ਨਾਲ ਹੋਏ ਪੰਜਵੇਂ ਵਨਡੇ 'ਚ ਭਾਰਤੀ ਖਿਡਾਰੀਆਂ ਨੇ ਸ਼੍ਰੀਲੰਕਾਈ ਖਿਡਾਰੀਆਂ ਨੂੰ ਕਰਾਰੀ ਹਾਰ ਦਿੰਦੇ ਹੋਏ ਵਨਡੇ ਸਰੀਜ਼ ਨੂੰ 5-0 ਨਾਲ ਆਪਣੇ ਨਾਂ ਕਰ ਲਿਆ। ਚਾਰ ਸਾਲਾਂ 'ਚ ਇਹ ਤੀਜਾ ਅਜਿਹਾ ਵਨਡੇ ਸੀ ਜਿਸ 'ਚ ਕਪਤਾਨ ਵਿਰਾਟ ਕੋਹਲੀ ਦੀ ਅਗਵਾਈ 'ਚ ਭਾਰਤੀ ਟੀਮ ਨੇ 5-0 ਨਾਲ ਕਲੀਨ ਸਵੀਪ ਦੇ ਨਾਲ ਸੀਰੀਜ਼ 'ਤੇ ਕਬਜ਼ਾ ਜਮਾਇਆ। ਜਦਕਿ ਸਾਬਕਾ ਕੂਲ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਮੈਚ ਦੇ ਦੌਰਾਨ ਜੋ ਕੀਤਾ ਉਸ ਘਟਨਾ ਨੇ ਸਾਰਿਆਂ ਦਾ ਦਿਲ ਜਿੱਤ ਲਿਆ। ਧੋਨੀ ਹਮੇਸ਼ਾ ਹੀ ਬੈਸਟ ਗੇਮ ਫਿਨੀਸ਼ਰ ਦੇ ਨਾਂ ਤੋਂ ਜਾਣੇ ਜਾਂਦੇ ਹਨ। ਮੈਚ ਨੂੰ ਜਿਤਾਉਣ ਦੀ ਜ਼ਿੰਮੇਵਾਰੀ ਜਦੋਂ ਧੋਨੀ 'ਤੇ ਆਉਂਦੀ ਹੈ ਤਾਂ ਉਹ ਆਪਣੇ ਇਕ ਅਲਗ ਸਟਾਈਲ 'ਚ ਖੇਡ ਖਤਮ ਕਰਦੇ ਹਨ।
ਅਕਸਰ ਧੋਨੀ ਮੈਚ ਨੂੰ ਜਿੱਤਣ ਦੇ ਲਈ ਆਖਰੀ ਸਮੇਂ ਛੱਕਾ ਮਾਰਦੇ ਹਨ ਜੋ ਕਿ ਦੇਖਣ ਵਾਲਿਆਂ ਨੂੰ ਪ੍ਰਭਾਵਿਤ ਕਰ ਦਿੰਦਾ ਹੈ। ਭਾਰਤ ਨੂੰ ਸ਼੍ਰੀਲੰਕਾ ਦੇ ਖਿਲਾਫ ਮੈਚ ਨੂੰ ਜਿੱਤਣ ਦੇ ਲਈ ਸਿਰਫ 2 ਦੌੜਾਂ ਚਾਹੀਦੀਆਂ ਸਨ। ਉਹ ਇਕ ਛੱਕਾ ਮਾਰ ਕੇ ਇਸ ਮੈਚ ਨੂੰ ਬਹੁਤ ਹੀ ਆਸਾਨੀ ਨਾਲ ਜਿੱਤ ਸਕਦੇ ਸਨ ਪਰ ਉਨ੍ਹਾਂ ਅਜਿਹਾ ਨਹੀਂ ਕੀਤਾ। ਧੋਨੀ ਨੇ ਇਕ ਹੀ ਦੌੜ ਲਈ ਅਤੇ ਬੱਲੇਬਾਜ਼ੀ ਸਾਈਡ 'ਤੇ ਵਿਰਾਟ ਕੋਹਲੀ ਨੂੰ ਖੇਡਣ ਦਾ ਮੌਕਾ ਦਿੱਤਾ ਤਾਂ ਜੋ ਉਹ ਗੇਮ ਫਿਨੀਸ਼ਰ ਬਣ ਸਕੇ। ਇਸ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋ ਰਿਹਾ ਹੈ।
ਵਿਰਾਟ ਆਪਣੀ 30ਵੀਂ ਵਨਡੇ ਸੈਂਚੁਰੀ ਪਹਿਲਾਂ ਹੀ ਪੂਰੀ ਕਰ ਚੁੱਕੇ ਹਨ। ਵਿਰਾਟ ਨੇ 116 ਗੇਂਦਾਂ 'ਤੇ 110 ਦੌੜਾਂ ਬਣਾਈਆਂ ਸਨ। ਪਰ ਫਿਰ ਵੀ ਧੋਨੀ ਨੇ ਉਨ੍ਹਾਂ ਨੂੰ ਗੇਮ ਫਿਨਿਸ਼ਰ ਬਣਨ ਦਾ ਮੌਕਾ ਦੇ ਦਿੱਤਾ। ਇਕ ਦੌੜ ਬਣਾਉਣ ਦੇ ਬਾਅਦ ਧੋਨੀ ਕੋਹਲੀ ਵੱਲ ਮੁਸਕੁਰਾਏ ਜਿਸ ਨੂੰ ਦੇਖ ਕੇ ਕੋਹਲੀ ਸਮਝ ਗਏ ਕਿ ਧੋਨੀ ਨੇ ਉਨ੍ਹਾਂ ਨੂੰ ਸਟ੍ਰਾਈਕ 'ਤੇ ਕਿਊਂ ਭੇਜਿਆ ਹੈ। ਇਸ ਤੋਂ ਬਾਅਦ ਵਿਰਾਟ ਨੇ ਧੋਨੀ ਨੂੰ ਕੁਝ ਕਿਹਾ ਅਤੇ ਹੱਸਣ ਲੱਗੇ। ਇਸ ਤੋਂ ਬਾਅਦ ਕੋਹਲੀ ਨੇ ਆਖਰੀ ਗੇਂਦ 'ਤੇ ਇਕ ਦੌੜ ਬਣਾ ਕੇ ਆਪਣੀ ਟੀਮ ਨੂੰ ਜਿੱਤ ਦਿਵਾਈ।
ਅਜੀਬ ਪ੍ਰਤਿਭਾ : ਇਹ ਹੈ ਅਜਿਹਾ ਖਿਡਾਰੀ ਕਰਦਾ ਹੈ ਦੋਨਾਂ ਹੱਥਾਂ ਨਾਲ ਗੇਂਦਬਾਜ਼ੀ!
NEXT STORY