ਕਰਾਚੀ–ਪਾਕਿਸਤਾਨ ਦੇ ਪੰਜਾਬ ਸੂਬੇ ਦੀ ਮੁੱਖ ਮੰਤਰੀ ਮਰਿਯਮ ਨਵਾਜ਼ ਨੇ ਪੈਰਿਸ ਵਿਚ ਓਲੰਪਿਕ ਰਿਕਾਰਡ ਨਾਲ ਸੋਨ ਤਮਗਾ ਜਿੱਤਣ ਵਾਲੇ ਜੈਵਲਿਨ ਥ੍ਰੋਅਰ ਅਰਸ਼ਦ ਨਦੀਮ ਲਈ 10 ਕਰੋੜ (ਪਾਕਿਸਤਾਨੀ) ਰੁਪਏ ਦੀ ਨਕਦ ਇਨਾਮੀ ਰਾਸ਼ੀ ਦਾ ਐਲਾਨ ਕੀਤਾ ਹੈ। ਨਦੀਮ ਨੂੰ ਹਾਲਾਂਕਿ ਕੁਝ ਮਹੀਨੇ ਪਹਿਲਾਂ ਓਲੰਪਿਕ ਲਈ ਨਵੀਂ ਜੈਵਲਿਨ ਖਰੀਦਣ ਲਈ ‘ਕਰਾਊਡ ਫੰਡਿੰਗ’ (ਵੱਡੀ ਗਿਣਤੀ ਵਿਚ ਲੋਕਾਂ ਤੋਂ ਪੈਸਾ ਇਕੱਠਾ ਕਰਨਾ) ਦੀ ਮਦਦ ਲੈਣੀ ਪਈ ਸੀ।
ਮਰੀਅਮ ਨੇ ਇਹ ਵੀ ਕਿਹਾ ਕਿ ਇਸ ਖਿਡਾਰੀ ਦੇ ਨਾਂ ’ਤੇ ਉਸਦੇ ਘਰੇਲੂ ਸ਼ਹਿਰ ਖਾਨੇਵਾਲ ਵਿਚ ਇਕ ਸਪੋਰਟਸ ਸਿਟੀ ਬਣਾਈ ਜਾਵੇਗੀ। ਨਦੀਮ ਨੂੰ ਸੰਸਾਧਨਾਂ ਤੇ ਸਹੂਲਤਾਂ ਦੀ ਕਮੀ ਦਾ ਸਾਹਮਣਾ ਕਰਨਾ ਪਿਆ ਹੈ। ਪਾਕਿਸਤਾਨ ਵਿਚ ਇਸ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਲੱਗਭਗ ਸਾਰੇ ਗੈਰ-ਕ੍ਰਿਕਟ ਖਿਡਾਰੀਆਂ ਨੂੰ ਕਰਨਾ ਪੈਂਦਾ ਹੈ। ਰਾਸ਼ਟਰਮੰਡਲ ਖੇਡਾਂ (2022) ਵਿਚ ਸੋਨ ਤੇ ਵਿਸ਼ਵ ਚੈਂਪੀਅਨਸ਼ਿਪ (2023) ਵਿਚ ਚਾਂਦੀ ਤਮਗਾ ਜਿੱਤਣ ਤੋਂ ਬਾਅਦ ਵੀ ਨਦੀਮ ਨੂੰ ਪੈਰਿਸ ਓਲੰਪਿਕ ਤੋਂ ਪਹਿਲਾਂ ਇਕ ਨਵੀਂ ਜੈਵਲਿਨ ਲਈ ਗੁਹਾਰ ਲਗਾਉਣੀ ਪਈ ਸੀ।
ਉਸਦੀ ਪੁਰਾਣੀ ਜੈਵਲਿਨ ਸਾਲਾਂ ਦੇ ਇਸਤੇਮਾਲ ਤੋਂ ਬਾਅਦ ਖਰਾਬ ਹੋ ਗਈ ਸੀ। ਸ਼ਾਇਦ ਇਸ ਲਈ ਨਦੀਮ ਨੇ ਵੀਰਵਾਰ ਨੂੰ ਪੈਰਿਸ ਤੋਂ ਆਪਣੇ ਮਾਤਾ-ਪਿਤਾ ਨੂੰ ਪਹਿਲਾ ਸੰਦੇਸ਼ ਦਿੱਤਾ ਕਿ ਉਹ ਹੁਣ ਆਪਣੇ ਪਿੰਡ ਵਿਚ ਜਾਂ ਉਸਦੇ ਕੋਲ ਐਥਲੀਟਾਂ ਲਈ ਇਕ ਅਕੈਡਮੀ ਬਣਾਉਣ ਲਈ ਦ੍ਰਿੜ੍ਹ ਸਕੰਲਪ ਲੈਂਦਾ ਹੈ।
ਜੈਵਲਿਨ ਖਰੀਦਣ ਲਈ ਨਦੀਮ ਨੂੰ ਲੋਕਾਂ ਤੋਂ ਮੰਗਣੇ ਪਏ ਪੈਸੇ, ਹੁਣ 10 ਕਰੋੜ ਦੇਵੇਗੀ ਲਹਿੰਦੇ ਪੰਜਾਬ ਦੀ ਸਰਕਾਰ
NEXT STORY