ਆਬੂਧਾਬੀ, (ਭਾਸ਼ਾ)– ਮੁਹੰਮਦ ਸ਼ੰਮੀ ਗੇਂਦ ਦੀ ‘ਸੀਮ’ ਬਹੁਤ ਚੰਗੀ ਤਰ੍ਹਾਂ ਨਾਲ ਇਸਤੇਮਾਲ ਕਰਕੇ ਗੇਂਦਬਾਜ਼ੀ ਕਰਦਾ ਹੈ ਤੇ ਇੰਗਲੈਂਡ ਦਾ ਤੇਜ਼ ਗੇਂਦਬਾਜ਼ ਓਲੀ ਰੌਬਿਨਸਨ ਭਾਰਤ ਵਿਰੁੱਧ 25 ਜਨਵਰੀ ਤੋਂ ਸ਼ੁਰੂ ਹੋਣ ਵਾਲੀ ਟੈਸਟ ਲੜੀ ਤੋਂ ਪਹਿਲਾਂ ਇਸ ਭਾਰਤੀ ਤੇਜ਼ ਗੇਂਦਬਾਜ਼ ਦੀਆਂ ਵੀਡੀਓ ਦੇਖ ਕੇ ਇਸ ਕਲਾ ਦਾ ਅਭਿਆਸ ਕਰ ਰਿਹਾ ਹੈ। ਇੰਗਲੈਂਡ ਦੀ ਟੀਮ ਅਜੇ ਆਬੂਧਾਬੀ ਵਿਚ ਭਾਰਤ ਵਰਗੇ ਹਾਲਾਤ ਵਿਚ ਅਭਿਆਸ ਕਰ ਰਹੀ ਹੈ ਤੇ ਉਹ ਪਹਿਲੇ ਟੈਸਟ ਮੈਚ ਲਈ 21 ਜਨਵਰੀ ਨੂੰ ਹੈਦਰਾਬਾਦ ਪਹੁੰਚੇਗੀ।
ਭਾਰਤ ਵਿਰੁੱਧ 2021 ਦੀ ਲੜੀ ਵਿਚ ਨੈੱਟ ਗੇਂਦਬਾਜ਼ ਦੀ ਭੂਮਿਕਾ ਨਿਭਾਉਣ ਵਾਲੇ ਰੌਬਿਨਸਨ ਨੂੰ ਉਮੀਦ ਹੈ ਕਿ ਸਟੂਅਰਟ ਬ੍ਰਾਡ ਦੇ ਸੰਨਿਆਸ ਲੈਣ ਤੋਂ ਬਾਅਦ ਉਹ ਆਗਾਮੀ ਲੜੀ ਵਿਚ ਵੱਡੀ ਭੂਮਿਕਾ ਨਿਭਾਏਗਾ। ਰੌਬਿਨਸਨ ਨੇ ਕਿਹਾ,‘‘ਮੈਂ ਅਸਲ ਵਿਚ ਮੁਹੰਮਦ ਸ਼ੰਮੀ ਦੀ ਤਰ੍ਹਾਂ ਸਿੱਧੀ ਸੀਮ ਨਾਲ ਗੇਂਦਬਾਜ਼ੀ ਕਰਨ ਦਾ ਅਭਿਆਸ ਕਰ ਰਿਹਾ ਹਾਂ।
ਉਹ ਭਾਰਤ ਦੇ ਸਰਵਸ੍ਰੇਸ਼ਠ ਗੇਂਦਬਾਜ਼ਾਂ ਵਿਚੋਂ ਇਕ ਹੈ। ਮੈਂ ਇਸ਼ਾਂਤ ਸ਼ਰਮਾ ਨੂੰ ਵੀ ਗੇਂਦਬਾਜ਼ੀ ਕਰਦੇ ਹੋਏ ਦੇਖਿਆ ਹੈ। ਉਹ ਸਸੈਕਸ ਵਲੋਂ ਕੁਝ ਸਮੇਂ ਲਈ ਖੇਡਿਆ ਹੈ ਤੇ ਉਸ ਨੇ ਲੰਬੇ ਸਮੇਂ ਤਕ ਭਾਰਤ ਵਲੋਂ ਚੰਗਾ ਪ੍ਰਦਰਸ਼ਨ ਕੀਤਾ ਹੈ। ਉਹ ਵੀ ਮੇਰੀ ਤਰ੍ਹਾਂ ਲੰਬੇ ਕੱਦ ਦਾ ਹੈ।’’ਭਾਰਤ ਦੇ ਇੰਗਲੈਂਡ ਦੇ ਪਿਛਲੇ ਦੌਰੇ ਵਿਚ ਰੌਬਿਨਸਨ ਨੇ 21 ਵਿਕਟਾਂ ਲਈਆਂ ਸਨ ਪਰ ਭਾਰਤੀ ਵਿਕਟਾਂ ’ਤੇ ਚੁਣੌਤੀ ਵੱਖਰੇ ਤਰ੍ਹਾਂ ਦੀ ਹੋਵੇਗੀ।
ਆਸਟ੍ਰੇਲੀਆ ਨੇ ਵੈਸਟਇੰਡੀਜ਼ ਨੂੰ ਪਹਿਲੇ ਟੈਸਟ ’ਚ 3 ਦਿਨਾਂ ਦੇ ਅੰਦਰ ਹਰਾਇਆ
NEXT STORY