ਨਵੀਂ ਦਿੱਲੀ— ਓਲੰਪੀਅਨ ਸੁਸ਼ੀਲ ਕੁਮਾਰ ਦੇ ਦਿੱਲੀ-ਐੱਨ. ਸੀ. ਆਰ. ਸਮੇਤ ਹਰਿਆਣਾ ਤੇ ਯੂ.ਪੀ. ਦੇ ਇਕ ਜਾਂ ਦੋ ਗੈਂਗਸਟਰ ਨਾਲ ਨਹੀਂ, ਸਗੋਂ ਜ਼ਿਆਦਾ ਗੈਂਗਸਟਰ ਨਾਲ ਨਾਲ ਸਬੰਧ ਸੀ। ਉਹ ਸਭ ਤੋਂ ਜ਼ਿਆਦਾ ਗੈਂਗਸਟਰ ਕਾਲਾ ਜਠੇੜੀ ਤੇ ਨਵੀਨ ਬਾਲੀ ਦੇ ਨਜ਼ਦੀਕ ਰਿਹਾ ਹੈ।
ਇਹ ਵੀ ਪੜ੍ਹੋ : WTC ਫ਼ਾਈਨਲ ਲਈ ICC ਨੇ ਬਣਾਏ ਨਿਯਮ, ਜਾਣੋ ਮੈਚ ਡਰਾਅ ਜਾਂ ਟਾਈ ਹੋਣ ’ਤੇ ਕੀ ਹੋਵੇਗਾ
ਦਿੱਲੀ ਪੁਲਸ ਦੇ ਇਕ ਸੀਨੀਅਰ ਅਧਿਕਾਰਤ ਸੂਤਰ ਨੇ ਖੁਲਾਸਾ ਕੀਤਾ ਹੈ ਕਿ ਸੁਸ਼ੀਲ ਕਾਲਾ ਜਠੇੜੀ ਦੇ ਸ਼ਰਾਬ ਦੇ ਕਾਰੋਬਾਰ ਨੂੰ ਸਥਾਪਤ ਕਰਨ ’ਚ ਮਦਦ ਕਰ ਰਿਹਾ ਸੀ। ਦਿੱਲੀ ਪੁਲਸ ਦੇ ਇਕ ਅਫ਼ਸਰ ਨੇ ਦਾਅਵਾ ਕੀਤਾ ਹੈ ਕਿ ਉਸ ਕੋਲ ਦੋਵਾਂ ਦੀ ਗੱਲਬਾਤ ਦੀ ਰਿਕਾਰਡਿੰਗ ਹੈ। ਦੂਜੇ ਪਾਸੇ ਫ਼ਰਾਰੀ ਦੇ ਦੌਰਾਨ ਸੁਸ਼ੀਲ ਨੇ ਕਾਲਾ ਜਠੇੜੀ ਨਾਲ ਸਮਝੌਤਾ ਕੀਤਾ ਹੈ।
ਕਾਲਾ ਜਠੇੜੀ ਨਾਲ ਸਮਝੌਤਾ
ਸੁਸ਼ੀਲ ਤੇ ਉਸ ਦੇ ਸਾਥੀਆਂ ਨੇ ਛਤਰਸਾਲ ਸਟੇਡੀਅਮ ’ਚ ਕਾਲਾ ਜਠੇੜੀ ਦੇ ਬਦਮਾਸ਼ ਸੋਨੂੰ ਮਹਾਲ ਨਾਲ ਵੀ ਮਾਰਕੁੱਟ ਕੀਤੀ ਸੀ। ਪੁਲਸ ਸੂਤਰਾਂ ਦੇ ਮੁਤਾਬਕ, ਵਾਰਦਾਤ ਦੇ ਬਾਅਦ ਸੁਸ਼ੀਲ ਨੇ ਕਾਲਾ ਜਠੇੜੀ ਨਾਲ ਸੰਪਰਕ ਕੀਤਾ ਸੀ। ਸੁਸ਼ੀਲ ਨੇ ਉਨ੍ਹਾਂ ਨੂੰ ਕਿਹਾ ਉਸ ਤੋਂ ਗ਼ਲਤੀ ਹੋ ਗਈ ਹੈ। ਅਜਿਹੇ ’ਚ ਕਾਲਾ ਜਠੇੜੀ ਨੇ ਕਿਹਾ ਸੀ... ‘ਤੁੂੰ ਇਹ ਠੀਕ ਨਹੀਂ ਕੀਤਾ।’ ਅਜਿਹੇ ’ਚ ਸੁਸ਼ੀਲ ਨੂੰ ਆਪਣੀ ਜਾਨ ਦੀ ਚਿੰਤਾ ਸਤਾਉਣ ਲੱਗੀ। ਦਿੱਲੀ ਪੁਲਸ ਦੇ ਇਕ ਅਧਿਕਾਰੀ ਨੇ ਦਾਅਵਾ ਕੀਤਾ ਕਿ ਸੁਸ਼ੀਲ ਨੇੇ ਕਾਲਾ ਜਠੇੜੀ ਨਾਲ ਸੰਪਰਕ ਕੀਤਾ ਹੈ। ਹੁਣ ਪੁਲਸ ਦੇ ਸਾਹਮਣੇ ਇਹ ਸਮੱਸਿਆ ਖੜ੍ਹੀ ਹੈ ਕਿ ਸੋਨੂੰ ਮਹਾਲ ਸੁਸ਼ੀਲ ਦੇ ਖ਼ਿਲਾਫ਼ ਬਿਆਨ ਦੇਵਾਗਾ ਜਾਂ ਨਹੀਂ?
ਇਹ ਵੀ ਪੜ੍ਹੋ : ਮੁੱਕੇਬਾਜ਼ੀ : ਮੈਰੀਕਾਮ ਤੇ ਸਾਕਸ਼ੀ ਏਸ਼ੀਆਈ ਚੈਂਪੀਅਨਸ਼ਿਪ ਦੇ ਫਾਈਨਲ ’ਚ
ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਜੇਲ ’ਚ ਬੰਦ ਨਵੀਨ ਬਾਲੀ ਸੁਸ਼ੀਲ ਦੇ ਕਾਫ਼ੀ ਨਜ਼ਦੀਕ ਰਿਹਾ ਹੈ। ਨਵੀਨ ਨੀਰਜ ਬਵਾਨੀਆ ਦੇ ਕਾਫ਼ੀ ਨਜ਼ਦੀਕ ਹੈ। ਕਾਲਾ ਅਸੌਦਾ ਤੋਂ ਸੁਸ਼ੀਲ ਦੇ ਸਬੰਧ ਸਾਹਮਣੇ ਆ ਚੁੱਕੇ ਹਨ। ਛਤਰਸਾਲ ਸਟੇਡੀਅਮ ’ਚ ਜੂਨੀਅਰ ਪਹਿਲਵਾਨ ਸਾਗਰ ਧਨਖੜ ਦੀ ਹੱਤਿਆ ’ਚ ਕਾਲਾ ਅਸੌਦਾ ਗਿਰੋਹ ਦੇ ਬਦਮਾਸ਼ਾਂ ਨੇ ਸਾਥ ਦਿੱਤਾ ਸੀ। ਰੋਹਿਣੀ ਪੁਲਸ ਨੇ ਬੁੱਧਵਾਰ ਨੂੰ ਅਸੌਦਾ ਗਿਰੋਹ ਦੇ ਚਾਰ ਮੈਂਬਰਾਂ ਨੂੰ ਗਿ੍ਰਫ਼ਤਾਰ ਕੀਤਾ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
WTC ਫ਼ਾਈਨਲ ਲਈ ICC ਨੇ ਬਣਾਏ ਨਿਯਮ, ਜਾਣੋ ਮੈਚ ਡਰਾਅ ਜਾਂ ਟਾਈ ਹੋਣ ’ਤੇ ਕੀ ਹੋਵੇਗਾ
NEXT STORY