ਪੈਰਿਸ, (ਭਾਸ਼ਾ)–ਓਲੰਪਿਕ ਮੁੱਕੇਬਾਜ਼ੀ ਚੈਂਪੀਅਨ ਇਮਾਨੇ ਖੇਲੀਫ ਨੇ ਪੈਰਿਸ ਓਲੰਪਿਕ ਦੌਰਾਨ ਆਪਣੀ ਲਿੰਗ ਜਾਂਚ ਦੇ ਝੂਠੇ ਦਾਅਵਿਆਂ ਨਾਲ ਆਨਲਾਈਨ ਸ਼ੋਸ਼ਣ ਵਿਰੁੱਧ ਫਰਾਂਸ ਵਿਚ ਕਾਨੂੰਨੀ ਸ਼ਿਕਾਇਤ ਦਰਜ ਕੀਤੀ ਹੈ। ਉਸਦੇ ਵਕੀਲ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ
ਖੇਲੀਫ ਸ਼ੁੱਕਰਵਾਰ ਨੂੰ ਮਹਿਲਾ ਵੇਲਟਰਵੇਟ ਵਰਗ ਵਿਚ ਸੋਨ ਤਮਗਾ ਹਾਸਲ ਕਰ ਕੇ ਆਪਣੇ ਦੇਸ਼ ਅਲਜੀਰੀਆ ਲਈ ਵੱਡੀ ਹਸਤੀ ਬਣ ਗਈ। ਵਕੀਲ ਨਬੀਲ ਬੌਦੀ ਨੇ ਕਿਹਾ ਕਿ ਆਨਲਾਈਨ ਨਫਰਤ ਫੈਲਾਉਣ ਵਾਲੇ ਪੋਸਟ ਤੇ ਭਾਸ਼ਣ ਨਾਲ ਨਜਿੱਠਣ ਲਈ ਪੈਰਿਸ ਪਰੌਸੀਕਿਊਟਰ ਦੇ ਦਫਤਰ ਵਿਚ ਸ਼ੁੱਕਰਵਾਰ ਨੂੰ ਸ਼ਿਕਾਇਤ ਦਰਜ ਕਰਵਾਈ, ਜਿਸ ਵਿਚ ਖੇਲੀਫ ਨੂੰ ਨਿਸ਼ਾਨਾ ਬਣਾ ਕੇ ‘ਗੰਭੀਰ ਸਾਈਬਰ ਸ਼ੋਸ਼ਣ’ ਦਾ ਦੋਸ਼ ਲਗਾਇਆ ਸੀ।
Closing Ceremony ਤੋਂ ਪਹਿਲਾਂ ਐਫਿਲ ਟਾਵਰ 'ਤੇ ਚੜ੍ਹ ਗਿਆ ਨੌਜਵਾਨ, ਪੁਲਸ ਨੂੰ ਪਈਆਂ ਭਾਜੜਾਂ
NEXT STORY