ਜਲੰਧਰ — ਓਲੰਪਿਕ ਸਾਈਕਲਿੰਗ ਪ੍ਰਤੀਯੋਗਿਤਾ ਵਿਚ ਦੋ ਸੋਨ ਤੇ ਇਕ ਚਾਂਦੀ ਤਮਗਾ ਜਿੱਤਣ ਵਾਲੀ ਵਿਕਟੋਰੀਆ ਪੇਂਡਲੇਟਨ ਜਲਦ ਹੀ ਪਤੀ ਸਕਾਟ ਗਾਰਡਨਰ ਤੋਂ ਵੱਖ ਹੋਣ ਜਾ ਰਹੀ ਹੈ। ਵਿਕਟੋਰੀਆ ਨੇ ਬੀਤੇ ਦਿਨੀਂ ਆਪਣੇ ਟਵਿਟਰ ਅਕਾਊਂਟ 'ਤੇ ਇਸਦੀ ਖਬਰ ਆਪਣੇ ਫੈਨਸ ਨੂੰ ਦਿੱਤੀ। ਸਾਈਕਲਿੰਗ ਟੀਮ ਦੇ ਕੋਚ ਸਕਾਟ ਦੇ ਨਾਲ ਵਿਕਟੋਰੀਆ ਦੀ ਪਹਿਲੀ ਮੁਲਾਕਾਤ ਓਲੰਪਿਕ 2008 ਦੌਰਾਨ ਹੋਈ ਸੀ।

5 ਸਾਲ ਡੇਟਿੰਗ ਤੋਂ ਬਾਅਦ ਆਖਿਰਕਾਰ ਸਤੰਬਰ 2013 ਵਿਚ ਉਨ੍ਹਾਂ ਨੇ ਵਿਆਹ ਕਰ ਲਿਆ ਸੀ। ਹੁਣ ਵੱਖ ਹੋਣ ਤੋਂ ਬਾਅਦ ਵਿਕਟੋਰੀਆ ਨੇ ਟਵਿਟਰ ਅਕਾਊਂਟ 'ਤੇ ਛੱਡੇ ਮੈਸੇਜ ਵਿਚ ਲਿਖਿਆ ਹੈ ਕਿ ਉਹ ਕਦੇ ਨਹੀਂ ਚਾਹੁੰਦੀ ਸੀ ਕਿ ਉਨ੍ਹਾਂ ਦੀ ਜ਼ਿੰਦਗੀ ਵਿਚ ਅਜਿਹਾ ਦਿਨ ਆਵੇ ਪਰ ਕਈ ਵਾਰ ਉਹ ਹੁੰਦਾ ਹੈ ਹੈ ਜੋ ਤੁਸੀਂ ਸੋਚਦੇ ਵੀ ਨਹੀਂ। ਮੇਰੀਆਂ ਸਕਾਟ ਨਾਲੋਂ ਵੱਖ ਹੋਣ ਦੇ ਪਿੱਛੇ ਕਈ ਕਹਾਣੀਆਂ ਹਨ, ਜਿਨ੍ਹਾਂ ਨੂੰ ਮੈਂ ਦੱਸ ਨਹੀਂ ਸਕਦੀ। ਹੁਣ ਮੇਰੀ ਸਥਿਤੀ ਕੁਝ ਅਜਿਹੀ ਹੈ ਕਿ ਜਿਵੇਂ ਕੋਈ ਹਮਦਰਦ ਨਾ ਮਿਲਣ 'ਤੇ ਮੈਂ ਘੋੜੇ ਨੂੰ ਆਪਣੇ ਦੁੱਖ ਸੁਣਾ ਰਿਹਾ ਹੋਵੇ। 10 ਸਾਲ ਇਕੱਠੇ ਰਹਿਣ ਤੋਂ ਬਾਅਦ ਆਖਿਰਕਾਰ ਅਸੀਂ ਆਪਸੀ ਸਹਿਮਤੀ ਨਾਲ ਵੱਖ ਹੋ ਰਹੇ ਹਾਂ ਅਤੇ ਇਹ ਮੁਸ਼ਕਲ ਫੈਸਲਾ ਕਰਨਾ ਵੀ ਮੇਰੇ ਲਈ ਕਾਫੀ ਚੁਣੌਤੀਪੂਰਨ ਰਿਹਾ। ਜ਼ਿਕਰਯੋਗ ਹੈ ਕਿ ਵਿਕਟੋਰੀਆ ਯੂਰਪੀਅਨ ਸਾਈਕਲਿੰਗ ਯੂਨੀਅਨ ਦੀ ਮੈਂਬਰ ਵੀ ਹੈ। ਵਿਕਟੋਰੀਆ ਦਾ ਜੌੜਾ ਭਰਾ ਮੈਕਸ ਵੀ ਸਾਈਕਲਿਸਟ ਹੈ।


ਅੰਕੜੇ : ਏਸ਼ੀਆ 'ਚ 3 ਸਾਲ ਤੋਂ ਇਕ ਵੀ ਟੈਸਟ ਨਹੀਂ ਜਿੱਤਿਆ ਹੈ ਦੱ. ਅਫਰੀਕਾ
NEXT STORY