ਵਾਸ਼ਿੰਗਟਨ– ਟੋਕੀਓ ਓਲੰਪਿਕ ਪੁਰਸ਼ ਫੁੱਟਬਾਲ ਪ੍ਰਤੀਯੋਗਿਤਾ ਵਿਚ ਜਗ੍ਹਾ ਬਣਾਉਣ ਲਈ ਅਮਰੀਕਾ ਐਤਵਾਰ ਨੂੰ ਹੋਂਡੂਰਾਸ ਨਾਲ ਖੇਡੇਗਾ ਜਦਕਿ ਮੈਕਸੀਕੋ ਦਾ ਸਾਹਮਣਾ ਕੈਨੇਡਾ ਨਾਲ ਹੋਵੇਗਾ। ਅਕਤੂਬਰ 2015 ਵਿਚ ਵੀ ਕੁਆਲੀਫਿਕੇਸ਼ਨ ਮੁਕਾਬਲੇ ਵਿਚ ਅਮਰੀਕਾ ਤੇ ਹੋਂਡੂਰਾਸ ਆਹਮੋ-ਸਾਹਮਣੇ ਸਨ, ਜਿਹੜਾ ਹੋਂਡੂਰਾਸ ਨੇ 2-0 ਨਾਲ ਜਿੱਤਿਆ ਸੀ।
ਇਹ ਖ਼ਬਰ ਪੜ੍ਹੋ- IND v ENG : ਇੰਗਲੈਂਡ ਨੇ ਭਾਰਤ ਨੂੰ 6 ਵਿਕਟਾਂ ਨਾਲ ਹਰਾਇਆ
ਉਸ ਸਾਲ ਸੈਮੀਫਾਈਨਲ ਹਾਰ ਜਾਣ ਵਾਲੀ ਟੀਮ ਦੂਜੇ ਸਥਾਨ ਦੇ ਲਈ ਪਲੇਅ ਆਫ ਖੇਡੀ ਸੀ ਤੇ ਅਮਰੀਕਾ ਨੂੰ ਕੋਲੰਬੀਆ ਨੇ ਔਸਤ ਦੇ ਆਧਾਰ ’ਤੇ 3-2 ਨਾਲ ਹਰਾਇਆ ਸੀ। ਇਸ ਵਾਰ ਪਲੇਅ ਆਫ ਨਹੀਂ ਹੈ ਤੇ ਐਤਵਾਰ ਨੂੰ ਹੋਣ ਵਾਲੇ ਦੋਵੇਂ ਮੁਕਾਬਲਿਆਂ ਦੀਆਂ ਜੇਤੂ ਟੀਮਾਂ ਓਲੰਪਿਕ ਵਿਚ 16 ਟੀਮਾਂ ਵਿਚ ਜਗ੍ਹਾ ਬਣਾਉਣਗੀਆਂ। ਟੋਕੀਓ ਓਲੰਪਿਕ ਦੀ ਫੁੱਟਬਾਲ ਪ੍ਰਤੀਯੋਗਿਤਾ 21 ਜੁਲਾਈ ਤੋਂ 7 ਅਗਸਤ ਵਿਚਾਲੇ ਖੇਡੀ ਜਾਵੇਗੀ।
ਇਹ ਖ਼ਬਰ ਪੜ੍ਹੋ- ਨਿਊਜ਼ੀਲੈਂਡ ਨੇ ਤੀਜਾ ਵਨ ਡੇ ਜਿੱਤਿਆ, ਲੜੀ ’ਚ ‘ਕਲੀਨ ਸਵੀਪ’
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਬਿਜਨੈੱਸ ਭਾਈ ਦੇ ਕਿਰਦਾਰ ’ਚ ਨਜ਼ਰ ਆਵੇਗਾ ਧੋਨੀ
NEXT STORY