ਨਵੀਂ ਦਿੱਲੀ- ਓਲੰਪਿਕ ਸੋਨ ਤਮਗ਼ਾ ਜੇਤੂ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਆਪਣਾ ਯੂਟਿਊਬ ਚੈਨਲ ਸ਼ੁਰੂ ਕੀਤਾ ਹੈ ਜਿਸ ਨਾਲ ਉਹ ਆਪਣੇ ਪ੍ਰਸ਼ੰਸਕਾਂ ਨਾਲ ਸਿੱਧੇ ਜੁੜ ਸਕਣਗੇ। ਚੋਪੜਾ ਖੇਡ ਤੇ ਫਿੱਟਨੈਸ 'ਤੇ ਲੰਬੇ ਤੇ ਛੋਟੇ ਵੀਡੀਓ ਨਾਲ ਆਪਣੀ ਕਹਾਣੀਆਂ ਸਾਂਝੀਆਂ ਕਰਨਗੇ। ਉਨ੍ਹਾਂ ਦਾ ਯੂਟਿਊਬ ਚੈਨਲ ਐਤਵਾਰ ਨੂੰ ਲਾਂਚ ਕੀਤਾ ਗਿਆ।
ਇਹ ਵੀ ਪੜ੍ਹੋ : ਸਹੀ ਲੋਕ ਹੋਣ ਨਾਲ ਹੀ 80 ਫ਼ੀਸਦੀ ਕੰਮ ਪੂਰਾ ਹੋ ਜਾਂਦਾ ਹੈ : ਲਖਨਊ ਫ੍ਰੈਂਚਾਈਜ਼ੀ ਦੇ ਮਾਲਕ
ਉਨ੍ਹਾਂ ਨੇ ਸੋਸ਼ਲ ਮੀਡੀਆ ਹੈਂਡਲ 'ਤੇ ਆਪਣੇ 70 ਲੱਖ ਪ੍ਰਸ਼ੰਸਕਾਂ ਨੂੰ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਇਕ ਬਿਆਨ 'ਚ ਕਿਹਾ, 'ਯੂਟਿਊਬ ਨਾਲ ਮੇਰਾ ਖ਼ਾਸ ਜੁੜਾਅ ਹੈ ਕਿਉਂਕਿ ਮੈਂ ਦੁਨੀਆ ਭਰ ਦੇ ਜੈਵਲਿਨ ਦੇ ਖਿਡਾਰੀਆਂ ਨੂੰ ਇਸ 'ਤੇ ਦੇਖਦਾ ਸੀ। ਮੈਂ ਉਨ੍ਹਾਂ ਦੇ ਵੀਡੀਓ ਦੇਖ ਕੇ ਬਹੁਤ ਕੁਝ ਸਿੱਖਿਆ। ਇਸ ਤੋਂ ਇਲਾਵਾ ਅਭਿਆਸ ਸੈਸ਼ਨਾਂ ਦਰਮਿਆਨ ਮਨੋਰੰਜਨ ਲਈ ਵੀ ਮੈਂ ਯੂਟਿਊਬ ਦੇਖਦਾ ਹਾਂ।' ਉਨ੍ਹਾਂ ਕਿਹਾ,'ਹੁਣ ਮੈਂ ਆਪਣਾ ਚੈਨਲ ਸ਼ੁਰੂ ਕਰਕੇ ਰੋਮਾਂਚਿਤ ਹਾਂ। ਉਮੀਦ ਹੈ ਕਿ ਅਗਲੀ ਪੀੜ੍ਹੀ ਦੇ ਖਿਡਾਰੀਆਂ ਦੀ ਮਦਦ ਕਰ ਸਕਾਂਗਾ।'
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਸਹੀ ਲੋਕ ਹੋਣ ਨਾਲ ਹੀ 80 ਫ਼ੀਸਦੀ ਕੰਮ ਪੂਰਾ ਹੋ ਜਾਂਦਾ ਹੈ : ਲਖਨਊ ਫ੍ਰੈਂਚਾਈਜ਼ੀ ਦੇ ਮਾਲਕ
NEXT STORY