ਚੈਟੋਰੋਕਸ (ਫਰਾਂਸ)- ਪੈਰਿਸ ਓਲੰਪਿਕ ਵਿਚ ਹਿੱਸਾ ਲੈਣ ਵਾਲੇ ਭਾਰਤ ਦੇ ਇਕਲੌਤੇ ਰੋਇੰਗ ਖਿਡਾਰੀ ਬਲਰਾਜ ਪੰਵਾਰ ਸ਼ਨੀਵਾਰ ਨੂੰ ਇੱਥੇ ਪੁਰਸ਼ ਸਿੰਗਲ ਸਕਲ ਮੁਕਾਬਲੇ ਦੀ ਪਹਿਲੀ ਹੀਟ (ਓਪਨਿੰਗ ਰੇਸ) ਵਿਚ ਚੌਥੇ ਸਥਾਨ 'ਤੇ ਰਹੇ ਅਤੇ ਹੁਣ ਰੈਪੇਚੇਜ ਵਿਚ ਹਿੱਸਾ ਲੈਣਗੇ। 25 ਸਾਲਾ ਬਲਰਾਜ ਨੇ ਸੱਤ ਮਿੰਟ 7.11 ਸਕਿੰਟ ਦਾ ਸਮਾਂ ਲਿਆ। ਉਹ ਨਿਊਜ਼ੀਲੈਂਡ ਦੇ ਥਾਮਸ ਮੈਕਿਨਟੋਸ਼ (ਛੇ ਮਿੰਟ 55.92 ਸਕਿੰਟ), ਸਟੀਫਾਨੋਸ ਐਂਟੋਸਕੋਸ (ਸੱਤ ਮਿੰਟ 1.79 ਸਕਿੰਟ) ਅਤੇ ਅਬਦੇਲਖਾਲੇਕ ਐਲਬਾਨਾ (ਸੱਤ ਮਿੰਟ 5.06 ਸਕਿੰਟ) ਤੋਂ ਪਿੱਛੇ ਰਹੇ।
ਹਰੇਕ ਹੀਟ ਵਿੱਚੋਂ ਸਿਖਰਲੇ ਤਿੰਨ ਨੇ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾਈ। ਰੈਪੇਚੇਜ ਦੇ ਜ਼ਰੀਏ ਬਲਰਾਜ ਨੂੰ ਸੈਮੀਫਾਈਨਲ ਜਾਂ ਫਾਈਨਲ 'ਚ ਜਗ੍ਹਾ ਬਣਾਉਣ ਦਾ ਦੂਜਾ ਮੌਕਾ ਮਿਲੇਗਾ। ਬਲਰਾਜ ਚੀਨ ਵਿੱਚ 2022 ਏਸ਼ੀਅਨ ਖੇਡਾਂ ਵਿੱਚ ਚੌਥੇ ਸਥਾਨ 'ਤੇ ਰਹੇ ਸਨ ਅਤੇ ਕੋਰੀਆ ਵਿੱਚ ਏਸ਼ੀਆਈ ਅਤੇ ਓਸ਼ੀਆਨੀਆ ਓਲੰਪਿਕ ਕੁਆਲੀਫਿਕੇਸ਼ਨ ਰੈਗਾਟਾ ਵਿੱਚ ਕਾਂਸੀ ਦਾ ਤਮਗਾ ਜਿੱਤਿਆ ਸੀ।
ਨਿੱਜੀ ਕੋਚਾਂ ਦੀ ਮੰਗ ਕਰਨਾ ਖਿਡਾਰੀਆਂ ਦਾ ਅਧਿਕਾਰ : ਵਿਜੇਂਦਰ
NEXT STORY